ਕਿਸੇ ਸੂਬੇ ਦੀ ਪੁਲਿਸ ਨਹੀਂ ਕੱਟ ਸਕਦੀ ਇਸ ਸਖ਼ਸ਼ ਦਾ ਚਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਸਾਹਮਣੇ ਹੀ ਬਿਨਾਂ ਹੈਲਮਟ ਪਹਿਨੇ ਲਗਾਉਂਦੈ ਗੇੜੀਆਂ

No state police can deduct this invoice

ਗੁਜਰਾਤ- ਨਵੇਂ ਟ੍ਰੈਫਿਕ ਜੁਰਮਾਨਿਆਂ ਦੇ ਚਲਦਿਆਂ ਜਿੱਥੇ ਦੇਸ਼ ਭਰ ਵਿਚ ਹਾਹਾਕਾਰ ਮਚੀ ਹੋਈ ਹੈ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮ ਤੋੜਨ ’ਤੇ ਮੋਟੇ ਤੋਂ ਮੋਟੇ ਜੁਰਮਾਨੇ ਹੋ ਰਹੇ ਹਨ। ਲੋਕਾਂ ਵਿਚ ਵੀ ਇਸ ਨੂੰ ਲੈ ਕੇ ਖ਼ੌਫ਼ ਪੈਦਾ ਹੋ ਗਿਆ ਹੈ ਕਿ ਕਿਤੇ ਉਨ੍ਹਾਂ ਦਾ ਚਲਾਨ ਨਾ ਕੱਟ ਜਾਵੇ ਪਰ ਗੁਜਰਾਤ ਵਿਚ ਇਕ ਅਜਿਹਾ ਸਖ਼ਸ਼ ਮੌਜੂਦ ਹੈ ਜਿਸ ਦਾ ਚਲਾਨ ਕਿਸੇ ਵੀ ਸੂਬੇ ਦੀ ਪੁਲਿਸ ਨਹੀਂ ਕੱਟ ਸਕਦੀ।

ਨਾ ਹੀ ਇਹ ਸਖ਼ਸ਼ ਕੋਈ ਨੇਤਾ ਹੈ। ਨਾ ਹੀ ਇਸ ਦੀ ਕੋਈ ਸਿਫਾਰਸ਼ ਚਲਦੀ ਹੈ ਪਰ ਫਿਰ ਵੀ ਇਹ ਵਿਅਕਤੀ ਪੁਲਿਸ ਦੇ ਸਾਹਮਣੇ ਹੀ ਬਿਨਾਂ ਹੈਲਮਟ ਦੇ ਘੁੰਮਦਾ ਰਹਿੰਦਾ ਹੈ। ਜਾਕਿਰ ਨਾਂਅ ਦਾ ਇਹ ਵਿਅਕਤੀ ਗੁਜਰਾਤ ਦੇ ਛੋਟਾ ਉਦੈਪੁਰ ਸਥਿਤ ਬੋਡੇਲੀ ਕਸਬੇ ਵਿਚ ਫ਼ਲਾਂ ਦੀ ਦੁਕਾਨ ਚਲਾਉਂਦਾ ਹੈ। ਇਕ ਦਿਨ ਪੁਲਿਸ ਨੇ ਜਾਕਿਰ ਨੂੰ ਬਿਨਾਂ ਹੈਲਮਟ ਬਾਈਕ ਡਰਾਈਵ ਕਰਦਿਆਂ ਰੋਕ ਤਾਂ ਲਿਆ ਪਰ ਉਸ ਨੂੰ ਬਿਨਾਂ ਚਲਾਨ ਕੀਤੇ ਹੀ ਛੱਡਣਾ ਪਿਆ ਦਰਅਸਲ ਜਾਕਿਰ ਮੇਮਨ ਦੇ ਸਿਰ ਦਾ ਸਾਈਜ਼ ਇੰਨਾ ਵੱਡਾ ਹੈ ਕਿ ਉਸ ਦੇ ਨਾਪ ਦਾ ਕਿਤੋਂ ਵੀ ਹੈਲਮਟ ਨਹੀਂ ਮਿਲ ਸਕਿਆ।

ਜਦੋਂ ਜਾਕਿਰ ਨੇ ਪੁਲਿਸ ਨੂੰ ਅਪਣੇ ਹੈਲਮਟ ਨਾ ਪਹਿਨਣ ਦਾ ਇਹ ਕਾਰਨ ਦੱਸਿਆ ਤਾਂ ਪੁਲਿਸ ਵੀ ਇਹ ਸੁਣ ਕੇ ਹੈਰਾਨ ਰਹਿ ਗਈ। ਇਸ ਦੌਰਾਨ ਉਸ ਨੇ ਪੁਲਿਸ ਨੂੰ ਕੁੱਝ ਹੈਲਮਟ ਪਹਿਨ ਕੇ ਵੀ ਦਿਖਾਏ ਜੋ ਉਸ ਦੇ ਸਿਰ ’ਤੇ ਨਹੀਂ ਆ ਸਕੇ। ਆਖ਼ਰਕਾਰ ਪੁਲਿਸ ਨੂੰ ਬਿਨਾਂ ਜੁਰਮਾਨਾ ਕੀਤੇ ਹੀ ਜਾਕਿਰ ਨੂੰ ਛੱਡਣਾ ਪਿਆ। ਜਾਕਿਰ ਦਾ ਕਹਿਣਾ ਹੈ ਕਿ ਉਸ ਨੇ ਅਪਣੇ ਸ਼ਹਿਰ ਵਿਚ ਹੀ ਨਹੀਂ ਬਲਕਿ ਹੋਰਨਾਂ ਸ਼ਹਿਰਾਂ ਵਿਚ ਵੀ ਅਪਣੇ ਸਾਈਜ਼ ਦਾ ਹੈਲਮਟ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਨਹੀਂ ਮਿਲ ਸਕਿਆ। 

ਜਾਕਿਰ ਕੋਲ ਬੁਲੇਟ ਮੋਟਰਸਾਈਕਲ ਹੈ ਅਤੇ ਉਸ ਨੂੰ ਮੋਟਰਸਾਈਕਲ ਨਾਲ ਜੋ ਹੈਲਮਟ ਮਿਲਿਆ ਸੀ। ਉਹ ਵੀ ਉਸ ਨੇ ਓਵੇਂ ਹੀ ਰੱਖਿਆ ਹੋਇਆ ਹੈ ਕਿਉਂਕਿ ਉਹ ਵੀ ਉਸ ਦੇ ਸਿਰ ’ਤੇ ਨਹੀਂ ਆਉਂਦਾ। ਜਾਕਿਰ ਨੇ ਪੁਲਿਸ ਨੂੰ ਹੀ ਉਸ ਦੀ ਸਮੱਸਿਆ ਦਾ ਹੱਲ ਲੱਭਣ ਲਈ ਆਖਿਆ। ਜਾਕਿਰ ਦੀ ਸਮੱਸਿਆ ਸੁਣ ਕੇ ਕਈ ਪੁਲਿਸ ਵਾਲਿਆਂ ਨੇ ਵੀ ਉਸ ਨਾਲ ਹਮਦਰਦੀ ਪ੍ਰਗਟਾਈ। ਦੱਸ ਦਈਏ ਕਿ ਮੌਜੂਦਾ ਸਮੇਂ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਲਈ ਮੋਟੇ ਜੁਰਮਾਨਿਆਂ ਦੀ ਵਿਵਸਥਾ ਕੀਤੀ ਗਈ ਹੈ। ਜਿਸ ਤਹਿਤ ਦੇਸ਼ ਭਰ ਵਿਚ ਵਹੀਕਲਾਂ ਦੇ ਲੱਖਾਂ ਰੁਪਏ ਚਲਾਨ ਹੋ ਰਹੇ ਹਨ। ਖ਼ੈਰ ਹੁਣ ਦੇਖਦੇ ਆਂ ਕਿ ਗੁਜਰਾਤ ਪੁਲਿਸ ਜਾਕਿਰ ਮੇਮਨ ਦੀ ਸਮੱਸਿਆ ਦਾ ਕੋਈ ਹੱਲ ਕੱਢਦੀ ਹੈ ਜਾਂ ਨਹੀਂ?  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।