ਪਿਆਜ਼ ਦੀਆਂ ਕੀਮਤਾਂ ਨੇ ਵਿਗਾੜਿਆ ਖਾਣੇ ਦਾ ਸਵਾਦ, 60 ਰੁਪਏ ਕਿੱਲੋ ਪਹੁੰਚਿਆ ਭਾਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਆਜ਼ ਦੇ ਵੱਧਦੇ ਮੁੱਲਾਂ ਨੇ ਰਸੋਈ ਦੇ ਤੜਕੇ ਦਾ ਸਵਾਦ ਵਿਗਾੜ ਦਿੱਤਾ। ਦੇਸ਼ ਦੇ ਸਭ ਤੋਂ ਵੱਡੇ ਥੋਕ ਬਾਜ਼ਾਰ ਲਾਸਲਗਾਵ ਏਪੀਐਮਸੀ 'ਚ ਪਿਆਜ ਦਾ ਔਸਤ ..

Onion tastes spoiled price reaches

ਨਵੀਂ ਦਿੱਲੀ: ਪਿਆਜ਼ ਦੇ ਵੱਧਦੇ ਮੁੱਲਾਂ ਨੇ ਰਸੋਈ ਦੇ ਤੜਕੇ ਦਾ ਸਵਾਦ ਵਿਗਾੜ ਦਿੱਤਾ। ਦੇਸ਼ ਦੇ ਸਭ ਤੋਂ ਵੱਡੇ ਥੋਕ ਬਾਜ਼ਾਰ ਲਾਸਲਗਾਵ ਏਪੀਐਮਸੀ 'ਚ ਪਿਆਜ਼ ਦਾ ਔਸਤ ਥੋਕ ਮੁੱਲ ਵੀਰਵਾਰ ਨੂੰ 1,000 ਰੁਪਏ ਪ੍ਰਤੀ ਕੁਇੰਟਲ 'ਤੇ ਪਹੁੰਚ ਗਿਆ। ਪਿਆਜ਼ ਦੇ ਮੁੱਲ ਚਾਰ ਸਾਲ 'ਚ ਪਹਿਲੀ ਵਾਰ ਇਸ ਤਰ੍ਹਾਂ ਦੀ ਉਚਾਈ ਨੂੰ ਛੂਹ ਰਹੇ ਹਨ। ਇਸ ਤੋਂ ਪਹਿਲਾ ਸਾਲ 2015 'ਚ ਪਿਆਜ਼ ਦੇ ਮੁੱਲਾਂ 'ਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਸੀ। 

ਮੀਂਹ ਦੇ ਕਾਰਨ ਵੱਧ ਰਹੀਆਂ ਨੇ ਕੀਮਤਾਂ
ਸਾਲ 2015 'ਚ 16 ਸਤੰਬਰ ਨੂੰ ਪਿਆਜ਼ ਦਾ ਥੋਕ ਮੁੱਲ 4,300 ਰੁਪਏ ਪ੍ਰਤੀ ਕਿੱਲੋ ਸੀ। ਉਸੇ ਸਾਲ 22 ਅਗਸਤ ਨੂੰ ਦੇਸ਼ ਦੇ ਇਤਿਹਾਸ ਵਿੱਚ ਪਿਆਜ਼ ਦੇ ਥੋਕ ਮੁੱਲਾਂ 'ਚ ਸਭ ਤੋਂ ਜ਼ਿਆਦਾ ਵਾਧਾ ਦੇਖਿਆ ਗਿਆ ਸੀ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੀ ਲੋਕ ਪਿਆਜ਼ ਦੇ ਵਧੇ ਮੁੱਲ ਦੀ ਵਜ੍ਹਾ ਤੋਂ ਪ੍ਰੇਸ਼ਾਨ ਹਨ। ਮੀਂਹ ਦੇ ਚੱਲਦੇ ਆਂਧ੍ਰਰਾ ਪ੍ਰਦੇਸ਼ ਅਤੇ ਕਰਨਾਟਕ ਤੋਂ ਪਿਆਜ਼ ਦੀ ਨਵੀਂ ਪੇਖ ਮੰਡੀਆਂ ਤੱਕ ਪਹੁੰਚੀ ਹੀ ਨਹੀਂ ਹੈ।

ਮਹਾਰਾਸ਼ਟਰ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਦੇ ਕੋਲ ਪਹਿਲਾਂ ਦੇ ਜੋ ਸਟਾਕ ਉਨ੍ਹਾਂ ਦੇ ਘਰਾਂ ਵਿੱਚ ਹਨ, ਉਹੀ ਸਟਾਕ ਮੰਡੀਆਂ 'ਚ ਆ ਰਿਹਾ ਹੈ। ਇਸ ਲਈ ਕੀਮਤਾਂ 'ਚ ਪਿਛਲੇ ਕੁੱਝ ਦਿਨਾਂ ਤੋਂ ਵਾਧਾ ਹੋ ਰਿਹਾ ਹੈ। ਆਜਾਦਪੁਰ ਮੰਡੀ 'ਚ ਵੀਰਵਾਰ ਨੂੰ ਪਿਆਜ਼ ਦੀ ਹੋਲਸੇਲ ਕੀਮਤ 35 ਤੋਂ 45 ਰੁਪਏ ਪ੍ਰਤੀ ਕਿੱਲੋ ਰਹੀ। ਮੰਡੀ 'ਚ ਪਿਆਜ਼ ਦੀ ਕੀਮਤ 'ਚ 5 ਰੁਪਏ ਤੱਕ ਦੀ ਵਾਧਾ ਦਰਜ ਕੀਤਾ ਗਿਆ ਹੈ। ਲੋਕਲ ਮਾਰਕਿਟ ਵਿੱਚ ਪਿਆਜ਼ 55-60 ਰੁਪਏ / ਕਿੱਲੋਗ੍ਰਾਮ ਦੇ ਹਿਸਾਬ ਨਾਲ ਮਿਲ ਰਿਹਾ ਹੈ। 

3 ਮਹੀਨੇ ਤੱਕ ਘੱਟ ਨਹੀਂ ਹੋਵੇਗੀ ਕੀਮਤ
ਮੀਂਹ ਦੇ ਚਲਦੇ ਪਿਆਜ਼ ਦਾ ਸਟਾਕ ਖ਼ਰਾਬ ਹੋ ਚੁੱਕਿਆ ਹੈ। ਇਸ ਨਾਲ ਇਨ੍ਹਾਂ ਦੋਵਾਂ ਰਾਜਾਂ ਤੋਂ ਪਿਆਜ਼ ਨਾ ਦੇ ਬਰਾਬਰ ਆ ਰਿਹਾ ਹੈ। ਮੰਡੀਆਂ ਵਿੱਚ ਨਾਸਿਕ , ਅਲਵਰ ਅਤੇ ਮੱਧ ਪ੍ਰਦੇਸ਼ ਤੋਂ ਆਏ ਹੋਏ ਪਿਆਜ਼ ਦੇ ਪੁਰਾਣੇ ਸਟਾਕ ਹਨ। ਪਿਆਜ਼ ਦੀ ਡਿਮਾਂਡ ਜ਼ਿਆਦਾ ਹੈ। ਇਸਦੇ ਚਲਦੇ ਹੀ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਪਿਆਜ਼ ਦੀ ਨਵੀਂ ਖੇਪ ਨਵੰਬਰ ਤੱਕ ਆਵੇਗੀ। ਕਰੀਬ ਦੋ - ਤਿੰਨ ਮਹੀਨਿਆਂ ਤੱਕ ਪਿਆਜ਼ ਦੀਆਂ ਕੀਮਤਾਂ ਵਿੱਚ ਕਮੀ ਦੇ ਲੱਛਣ ਨਹੀਂ ਦਿਖ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।