ਚੰਦਰਯਾਨ-3 ਮਿਸ਼ਨ 'ਤੇ ਕੰਮ ਕਰਨ ਵਾਲੇ ਟੈਕਨੀਸ਼ੀਅਨ ਵੇਚ ਰਹੇ ਹਨ ਇਡਲੀ ਤੇ ਚਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

18 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

photo

 

ਰਾਂਚੀ: ਜਦੋਂ ਚੰਦਰਯਾਨ-3 ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਨਰਮ ਲੈਂਡਿੰਗ ਕੀਤੀ, ਤਾਂ ਭਾਰਤ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ। ਇਸ ਦੀ ਸਫਲਤਾ ਤੋਂ ਬਾਅਦ ਪੂਰੇ ਦੇਸ਼ ਨੇ ਜਸ਼ਨ ਮਨਾਇਆ। ਇਸਰੋ ਦੇ ਵਿਗਿਆਨੀਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ, ਜਿਸ ਦੇ ਉਹ ਹੱਕਦਾਰ ਵੀ ਹਨ ਪਰ ਇਸ ਮਿਸ਼ਨ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਇਸ ਨੂੰ ਸਫਲ ਬਣਾਉਣ ਵਿਚ ਯੋਗਦਾਨ ਪਾਇਆ। ਇਨ੍ਹਾਂ 'ਚੋਂ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ ਪਰ ਮਹੀਨਿਆਂ ਬੱਧੀ ਤਨਖਾਹ ਵੀ ਨਹੀਂ ਮਿਲੀ।

ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ਦੇ ਸਰੋਵਰ 'ਚੋਂ ਔਰਤ ਦੀ ਮਿਲੀ ਲਾਸ਼, ਸੇਵਾਦਾਰਾਂ ਨੇ ਕੱਢੀ ਬਾਹਰ

ਅਜਿਹੇ ਹੀ ਕੁਝ ਲੋਕਾਂ ਵਿਚੋਂ ਇੱਕ ਨਾਮ ਹੈ ਦੀਪਕ ਕੁਮਾਰ ਉਪਾਰੀਆ ਦਾ। ਦੀਪਕ ਹੈਵੀ ਇੰਜਨੀਅਰਿੰਗ ਕਾਰਪੋਰੇਸ਼ਨ ਲਿਮਿਟੇਡ ਵਿਚ ਟੈਕਨੀਸ਼ੀਅਨ ਰਹਿ ਚੁੱਕਾ ਹੈ। ਇਸ ਕੰਪਨੀ ਨੇ ਚੰਦਰਯਾਨ-3 ਲਈ ਲਾਂਚਪੈਡ ਬਣਾਇਆ ਸੀ ਅਤੇ ਦੀਪਕ ਇਸ ਦਾ ਅਹਿਮ ਹਿੱਸਾ ਸੀ। ਅੱਜ ਦੀਪਕ ਦੀ ਹਾਲਤ ਅਜਿਹੀ ਹੈ ਕਿ ਉਹ ਇਡਲੀ ਵੇਚਣ ਲਈ ਮਜਬੂਰ ਹੈ। ਇਕਰਿਪੋਰਟ ਮੁਤਾਬਕ ਇਸਰੋ ਦੇ ਚੰਦਰਯਾਨ-3 ਲਾਂਚਪੈਡ ਦੇ ਨਿਰਮਾਣ ਲਈ ਕੰਮ ਕਰਨ ਵਾਲੇ ਦੀਪਕ ਹੁਣ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਰਾਂਚੀ ਵਿਚ ਸੜਕ ਕਿਨਾਰੇ ਇਡਲੀ ਵੇਚਣ ਲਈ ਮਜਬੂਰ ਹਨ।

 ਇਹ ਵੀ ਪੜ੍ਹੋ: 92 ਸਾਲਾ ਬਾਪੂ ਕਿਰਪਾਲ ਸਿੰਘ ਨੇ ਵਿਦੇਸ਼ 'ਚ ਗੱਡੇ ਝੰਡੇ, 100 ਮੀਟਰ ਦੌੜ ਵਿਚ ਜਿੱਤਿਆ ਚਾਂਦੀ ਦਾ ਤਗ਼ਮਾ

ਇਕ ਰਿਪੋਰਟ 'ਚ ਦੱਸਿਆ ਗਿਆ ਕਿ ਰਾਂਚੀ ਦੇ ਧੁਰਵਾ ਇਲਾਕੇ 'ਚ ਉਪਰਾਰੀਆ 'ਚ ਪੁਰਾਣੀ ਵਿਧਾਨ ਸਭਾ ਦੇ ਸਾਹਮਣੇ ਇਕ ਸਟਾਲ ਹੈ। ਉਸਦੀ ਹਾਲਤ ਇਹ ਹੈ ਕਿਉਂਕਿ,ਭਾਰਤ ਸਰਕਾਰ ਦੀ ਕੰਪਨੀ (CPSU) ਜੋ ਚੰਦਰਯਾਨ-3 ਲਈ ਫੋਲਡਿੰਗ ਪਲੇਟਫਾਰਮ ਅਤੇ ਸਲਾਈਡਿੰਗ ਦਰਵਾਜ਼ੇ ਬਣਾਉਂਦੀ ਹੈ, ਨੇ ਉਸਨੂੰ 18 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ। ਜਿਸ ਤੋਂ ਬਾਅਦ ਉਸਨੂੰ ਸੜਕ ਕਿਨਾਰੇ ਆਪਣਾ ਸਟਾਲ ਖੋਲ੍ਹਣ ਲਈ ਮਜਬੂਰ ਹੋਣਾ ਪਿਆ।