ਫਿਰ ਚਰਚਾ 'ਚ ਆਇਆ ਬੁਰਾੜੀ ਕਾਂਡ, 3 ਮਹੀਨੇ ਬਾਅਦ ਖੁੱਲ੍ਹਿਆ ਘਰ ਦਾ ਦਰਵਾਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਰਾਜਧਾਨੀ ਦੇ ਬੁਰਾੜੀ ਵਿਚ ਇਕ ਹੀ ਪਰਵਾਰ ਦੇ 11 ਲੋਕਾਂ ਦੀ ਸਾਮੂਹਕ ਆਤਮਹੱਤਿਆ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਆਇਆ ਭਾਟਿਆ ਪਰਵਾ...

Burari Mass Suicide

ਨਵੀਂ ਦਿੱਲੀ : (ਭਾਸ਼ਾ) ਰਾਸ਼ਟਰੀ ਰਾਜਧਾਨੀ ਦੇ ਬੁਰਾੜੀ ਵਿਚ ਇਕ ਹੀ ਪਰਵਾਰ ਦੇ 11 ਲੋਕਾਂ ਦੀ ਸਾਮੂਹਕ ਆਤਮਹੱਤਿਆ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਆਇਆ ਭਾਟਿਆ ਪਰਵਾਰ ਦਾ ਘਰ ਇਕ ਵਾਰ ਫਿਰ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਲਗਭੱਗ 3 ਮਹੀਨੇ ਤੋਂ ਬਾਅਦ ਵੀਰਵਾਰ ਨੂੰ ਘਰ ਦਾ ਦਰਵਾਜ਼ਾ ਫਿਰ ਤੋਂ ਖੁੱਲ੍ਹਿਆ।

ਮਕਾਨ ਦੇ ਖੁਲਦੇ ਹੀ ਘਟਨਾ ਤੋਂ ਬਾਅਦ ਤੋਂ ਚਰਚਾ ਦਾ ਵਿਸ਼ਾ ਬਣੇ 11 ਪਾਈਪਾਂ ਨੂੰ ਲਲਿਤ ਦੇ ਵੱਡੇ ਭਰਾ ਦਿਨੇਸ਼ ਨੇ ਤੁੜਵਾ ਦਿਤਾ। ਦਰਅਸਲ 1 ਜੁਲਾਈ ਨੂੰ ਹੋਈ 11 ਮੌਤਾਂ ਨੂੰ ਲੋਕ ਇਸ ਪਾਈਪਾਂ ਨਾਲ ਜੋੜ ਕੇ ਵੇਖ ਰਹੇ ਸਨ। ਇਸ ਵਿਚ 7 ਪਾਈਪਾਂ ਮੁੜੀਆਂ ਸਨ ਅਤੇ 4 ਸਿੱਧੀਆਂ ਸਨ। ਲੋਕਾਂ ਦਾ ਮੰਨਣਾ ਸੀ ਕਿ ਮੁੜੀ ਪਾਈਪਾਂ ਮਰੀਆਂ ਔਰਤਾਂ ਅਤੇ ਸਿੱਧੀ ਪਾਈਪਾਂ ਮਰੇ ਮਰਦਾਂ ਨਾਲ ਜੁਡ਼ੀਆਂ ਹਨ। ਇਸ ਵਿਚ ਪੁਲਿਸ ਨਾਲ ਪਰਵਾਰ ਦੇ ਲੋਕਾਂ ਨੇ ਪਾਈਪਾਂ ਤੁੜਵਾਉਣ ਦੀ ਮਨਜ਼ੂਰੀ ਮੰਗੀ ਸੀ ਪਰ ਕੋਰਟ ਦਾ ਆਦੇਸ਼ ਨਾ ਹੋਣ ਦੇ ਕਾਰਨ ਪੁਲਿਸ ਨੇ ਮਨਜ਼ੂਰੀ ਨਹੀਂ ਦਿਤੀ।

ਅਖੀਰ ਜਦੋਂ ਘਰ 'ਤੇ ਕਬਜ਼ਾ ਮਿਲ ਗਿਆ ਤਾਂ ਦਿਨੇਸ਼ ਨੇ ਇਨ੍ਹਾਂ ਨੂੰ ਤੋੜ ਕੇ ਬੰਦ ਕਰ ਦਿਤਾ। ਲਲਿਤ ਦੇ ਵੱਡੇ ਭਰਾ ਦਿਨੇਸ਼ ਨੇ ਦੱਸਿਆ ਕਿ ਉਹ ਅਪਣੀ ਪਤਨੀ ਦੇ ਨਾਲ ਇੱਥੇ ਆਏ ਹਨ। ਘਰ ਦੀ ਸਾਫ਼ - ਸਫਾਈ ਕਰਨ ਤੋਂ ਬਾਅਦ ਇੱਥੇ ਨਰਾਤਿਆਂ ਦੀ ਪੂਜਾ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਦੁਕਾਨ ਦੇ ਸਹਾਰੇ ਕਈ ਲੋਕਾਂ ਦੀ ਜ਼ਿੰਦਗੀ ਚੱਲ ਰਹੀ ਸੀ। ਇਸ ਲਈ ਨੌਕਰ ਰਾਮ ਵਿਲਾਸ ਨੂੰ ਲਭਿਆ ਗਿਆ। ਫਿਲਹਾਲ, ਰਾਮ ਵਿਲਾਸ ਨੂੰ ਦੁਕਾਨ ਦੀ ਦੇਖਭਾਲ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਰਹਿਣ ਨਾਲ ਇਲਾਕੇ ਦੇ ਲੋਕਾਂ ਦੇ ਮਨ ਵਿਚ ਅੰਧਵਿਸ਼ਵਾਸ ਦੂਰ ਹੋਵੇਗਾ।