ਬੁਰਾੜੀ ਦਾ ਜਿਸ ਘਰ ਵਿਚ 11 ਲੋਕਾਂ ਨੇ ਕੀਤੀ ਸੀ ਖ਼ੁਦਕੁਸ਼ੀ, ਇਕ ਵਾਰ ਫਿਰ ਖੁਲ੍ਹੇ ਦਰਵਾਜੇ ਉਸ ਘਰ ਦੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਬੁਰਾੜੀ ਵਿਚ ਇਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਆਇਆ ਭਾਟੀਆ ਪਰਿਵਾਰ ਦਾ ਘਰ ਇਕ ਵਾਰ ਫਿਰ ਲੋਕਾਂ ਦੀ ਚਰਚਾ...

Buradi's house where 11 people committed suicide

ਨਵੀਂ ਦਿੱਲੀ (ਭਾਸ਼ਾ) : ਦਿੱਲੀ ਦੇ ਬੁਰਾੜੀ ਵਿਚ ਇਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਆਇਆ ਭਾਟੀਆ ਪਰਿਵਾਰ ਦਾ ਘਰ ਇਕ ਵਾਰ ਫਿਰ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਤਕਰੀਬਨ ਸਾਢੇ ਤਿੰਨ ਮਹੀਨੇ ਤੋਂ ਬਾਅਦ ਵੀਰਵਾਰ ਨੂੰ ਇਹ ਘਰ ਫਿਰ ਤੋਂ ਖੁੱਲ ਗਿਆ ਹੈ। ਮਕਾਨ ਖੁੱਲਦੇ ਹੀ ਘਟਨਾ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੀਆਂ 11 ਪਾਈਪਾਂ ਨੂੰ ਲਲਿਤ ਦੇ ਵੱਡੇ ਭਰਾ ਦਿਨੇਸ਼ ਨੇ ਬੁੱਧਵਾਰ ਨੂੰ ਤੁੜਵਾ ਦਿਤਾ। ਅਸਲ ਵਿਚ, 11 ਮੌਤਾਂ ਨੂੰ ਲੋਕ ਇਸ ਪਾਈਪਾਂ ਨਾਲ ਜੋੜ ਕੇ ਵੇਖ ਰਹੇ ਸਨ।

ਪਰ ਵੀਰਵਾਰ ਨੂੰ ਜਦੋਂ ਘਰ ਅਤੇ ਦੁਕਾਨ ਦਾ ਜਿੰਦਰਾ ਖੋਲ੍ਹਿਆ ਤਾਂ ਇਕ ਵਾਰ ਫਿਰ ਪੂਰੀ ਘਟਨਾ ਲੋਕਾਂ ਲਈ ਤਾਜ਼ੀ ਹੋ ਗਈ। ਸਵੇਰੇ ਕਰੀਬ 9:30 ਵਜੇ ਨੌਕਰ ਰਾਮ ਵਿਲਾਸ ਨੇ ਲਲਿਤ ਦੀ ਪਲਾਈਬੋਰਡ ਦੀ ਦੁਕਾਨ ਦਾ ਜਿੰਦਰਾ ਖੋਲ੍ਹਿਆ ਅਤੇ ਝਾਡ਼ੂ ਲਗਾ ਕੇ ਗਾਹਕਾਂ ਦਾ ਇੰਤਜ਼ਾਰ ਕਰਨ ਲੱਗਾ। ਇਸ ਦੌਰਾਨ ਗਲੀ ਵਿਚੋਂ ਲੰਘਣ ਵਾਲੇ ਲੋਕ ਦੁਕਾਨ ਅਤੇ ਘਰ ਨੂੰ ਦੁਬਾਰਾ ਖੁੱਲ੍ਹਾ ਵੇਖ ਕੇ ਰੁਕ ਜਾਂਦੇ, ਫਿਰ ਆਪਸ ਵਿਚ ਚਰਚਾ ਕਰਦੇ ਅਤੇ ਅੱਗੇ ਤੁਰ ਜਾਂਦੇ। ਲਲਿਤ ਦੇ ਵੱਡੇ ਭਰਾ ਦਿਨੇਸ਼ ਨੇ ਦੱਸਿਆ ਕਿ ਉਹ ਅਪਣੀ ਪਤਨੀ ਦੇ ਨਾਲ ਇਥੇ ਆਏ ਹਨ। ਘਰ ਦੀ ਸਾਫ਼ ਸਫ਼ਾਈ ਕਰਨ ਤੋਂ ਬਾਅਦ ਇਥੇ ਨਵਰਾਤਰਿਆਂ ਦੀ ਪੂਜਾ ਕੀਤੀ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਦੁਕਾਨ ਦੇ ਸਹਾਰੇ ਕਈ ਲੋਕਾਂ ਦਾ ਜੀਵਨ ਚੱਲ ਰਿਹਾ ਸੀ, ਇਸ ਲਈ ਨੌਕਰ ਰਾਮ ਵਿਲਾਸ ਨੂੰ ਭਾਲਿਆ ਗਿਆ। ਫਿਲਹਾਲ, ਰਾਮ ਵਿਲਾਸ ਨੂੰ ਦੁਕਾਨ ਦੀ ਦੇਖਭਾਲ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਘਰ ਵਿਚ ਰਹਿਣ ਨਾਲ ਇਲਾਕੇ ਦੇ ਲੋਕਾਂ  ਦੇ ਮਨ ਵਿਚ ਅੰਧ ਵਿਸ਼ਵਾਸ ਦੂਰ ਹੋਵੇਗਾ। ਉਨ੍ਹਾਂ ਨੂੰ ਇਸ ਘਰ ਵਿਚ ਰਾਤ ਗੁਜ਼ਾਰਨ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਈ। ਹਾਲਾਂਕਿ, ਉਨ੍ਹਾਂ ਨੂੰ ਪੂਰੇ ਪਰਵਾਰ ਦੀ ਯਾਦ ਆ ਹੀ ਰਹੀ ਹੈ।