ਬੁਰਾੜੀ ਕਾਂਡ : ਹੁਣ ਭਾਟੀਆ ਪਰਵਾਰ ਨਾਲ ਜੁੜੇ 50 ਲੋਕਾਂ ਤੋਂ ਹੋਵੇਗੀ ਡੂੰਘਾਈ ਨਾਲ ਪੁਛਗਿਛ
ਬੁਰਾੜੀ ਦੇ ਸੰਤ ਨਗਰ ਇਲਾਕੇ ਵਿਚ ਬੀਤੀ ਇਕ ਜੁਲਾਈ ਨੂੰ ਭਾਟੀਆ ਪਰਵਾਰ ਦੇ 11 ਮੈਂਬਰਾਂ ਦੀ ਮੌਤ ਦੇ ਰਹੱਸ ਨਾਲ ਇਕ ਮਹੀਨਾ ਬੀਤ ਜਾਣ 'ਤੇ ਪਰਦਾ ਨਹੀਂ ਉਠ ਸਕਿਆ...
Burari Case Bhartiya Family
ਨਵੀਂ ਦਿੱਲੀ : ਬੁਰਾੜੀ ਦੇ ਸੰਤ ਨਗਰ ਇਲਾਕੇ ਵਿਚ ਬੀਤੀ ਇਕ ਜੁਲਾਈ ਨੂੰ ਭਾਟੀਆ ਪਰਵਾਰ ਦੇ 11 ਮੈਂਬਰਾਂ ਦੀ ਮੌਤ ਦੇ ਰਹੱਸ ਨਾਲ ਇਕ ਮਹੀਨਾ ਬੀਤ ਜਾਣ 'ਤੇ ਪਰਦਾ ਨਹੀਂ ਉਠ ਸਕਿਆ ਹੈ। ਕ੍ਰਾਈਮ ਬ੍ਰਾਂਚ ਦੀ ਸਿਫਾਰਸ਼ 'ਤੇ ਹੁਣ 'ਸਾਈਕਲੋਜੀਕਲ ਆਟੋਪਸੀ' ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੇ ਲਈ ਭਾਟੀਆ ਪਰਵਾਰ ਨਾਲ ਜੁੜੇ 50 ਲੋਕਾਂ ਦੇ ਦਿਮਾਗ਼ ਖੰਗਾਲੇ ਜਾਣਗੇ। ਇਹ ਜਾਣਕਾਰੀ ਜਾਂਚ ਨਾਲ ਜੁੜੇ ਜੁਆਇੰਟ ਕਮਿਸ਼ਨਰ ਆਲੋਕ ਕੁਮਾਰ ਨੇ ਦਿਤੀ। ਉਨ੍ਹਾਂ ਦਸਿਆ ਕਿ ਤਿੰਨ ਮਾਹਿਰਾਂ ਦੇ ਇਕ ਪੈਨਲ ਨੇ ਘਟਨਾ ਨਾਲ ਸਬੰਧਤ ਦਸਤਾਵੇਜ਼ਾਂ ਦੇ ਅਧਿਐਨ ਦੇ ਨਾਲ ਇਸ ਦੀ ਸ਼ੁਰੂਆਤ ਕਰ ਦਿਤੀ ਹੈ।