ਓਵੈਸੀ ਦਾ ਦਾਅਵਾ - 'ਮੈਂ ਇਕ ਦਿਨ 'ਚ 15 ਬੋਤਲਾਂ ਖ਼ੂਨਦਾਨ ਕੀਤੀਆਂ'

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਉੱਡਿਆ ਮਜ਼ਾਕ

Asaduddin Owaisi claims he donated 15 bottles of blood in a single day

ਨਵੀਂ ਦਿੱਲੀ : ਮਹਾਰਾਸ਼ਟਰ ਚੋਣ ਪ੍ਰਚਾਰ ਦੌਰਾਨ ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਿਮ (ਏਆਈਐਮਆਈਐਮ) ਦੇ ਚੀਫ਼ ਅਸਦੁਦੀਨ ਓਵੈਸੀ ਨੇ ਇਕ ਚੋਣ ਰੈਲੀ 'ਚ 15 ਬੋਤਲਾਂ ਖ਼ੂਨ ਦੇਣ ਬਾਰੇ ਬਿਆਨ ਦਿੱਤਾ ਹੈ। ਓਵੈਸੀ ਨੂੰ ਉਨ੍ਹਾਂ ਦੇ ਇਸ ਬਿਆਨ ਲਈ ਸੋਸ਼ਲ ਮੀਡੀਆ 'ਤੇ ਜੰਮ ਕੇ ਟਰੋਲ ਕੀਤਾ ਗਿਆ। ਹੈਦਰਾਬਾਦ ਤੋਂ ਸੰਸਦ ਮੈਂਬਰ ਓਵੈਸੀ ਦੇ ਖ਼ੂਨਦਾਨ ਕਰਨ ਵਾਲੇ ਭਾਸ਼ਣ ਦਾ ਵੀਡੀਓ ਸ਼ੇਅਰ ਕਰਦਿਆਂ ਲੋਕਾਂ ਨੇ ਖੂਬ ਮਜ਼ਾਕ ਬਣਾਇਆ।

ਚੋਣ ਰੈਲੀ ਦੌਰਾਨ ਦਿਤੇ ਗਏ ਭਾਸ਼ਣ ਦੀ ਵੀਡੀਓ 'ਚ ਓਵੈਸੀ ਕਹਿੰਦੇ ਹਨ, "ਹੈਦਰਾਬਾਦ ਦੇ ਉਸਮਾਨੀਆ ਜਨਰਲ ਹਸਪਤਾਲ 'ਚ ਖ਼ੂਨ ਦੀ ਲੋੜ ਪੈਣ 'ਤੇ ਕਿਸੇ ਡਾਕਟਰ ਨੇ ਆਵਾਜ਼ ਲਗਾਈ ਕਿ ਕੀ ਕਿਸੇ ਦਾ ਬਲੱਡ ਗਰੁੱਪ ਓ ਪਾਜੀਟਿਵ ਹੈ। ਤਾਂ ਮੈਂ ਕਿਹਾ ਮੇਰਾ ਹੈ। ਡਾਕਟਰਾਂ ਨੇ ਕਿਹਾ ਆਓ ਸਾਹਿਬ ਪਹਿਲਾਂ ਤੁਸੀ ਖ਼ੂਨ ਦਿਓ।"

ਓਵੈਸੀ ਨੇ ਅੱਗੇ ਕਿਹਾ, "ਅੱਲਾ ਗਵਾਹ ਹੈ ਕਿ ਮੈਂ ਉਸ ਦਿਨ 1 ਨਹੀਂ ਸਗੋਂ 15 ਬੋਤਲਾਂ ਖ਼ੂਨ ਦੀਆਂ ਦਿੱਤੀਆਂ। ਮੈਂ ਖੂਨ ਦੀ ਬੋਤਲ ਵੀ ਭਰਦਾ ਤੇ ਆਪਣੇ ਹੱਥ 'ਚ ਬੋਤਲ ਫੜ ਕੇ ਲੋੜਵੰਦ ਮਰੀਜ਼ ਤਕ ਭੱਜ ਕੇ ਲਿਜਾਂਦਾ ਸੀ।"

ਓਵੈਸੀ ਦੀ ਇਸ ਵੀਡੀਓ 'ਤੇ ਲੋਕਾਂ ਨੇ ਕਈ ਮਜ਼ੇਦਾਰ ਟਿਪਣੀ ਕੀਤੀਆਂ।
ਇਕ ਵਿਅਕਤੀ ਨੇ ਟਵੀਟ ਕੀਤਾ, "ਇਕ ਆਮ ਵਿਅਕਤੀ 'ਚ ਔਸਤਨ 4500 ਤੋਂ 5700 ਮਿਲੀਲੀਟਰ ਖ਼ੂਨ ਦੀ ਮਾਤਰਾ ਹੁੰਦੀ ਹੈ। ਇਕ ਯੂਨਿਟ (ਬੋਤਲ) 'ਚ ਖ਼ੂਨ ਦੀ ਮਾਤਰਾ 525 ਮਿਲੀਲੀਟਰ ਹੁੰਦੀ ਹੈ। ਮਤਲਬ 15 ਯੂਨਿਟ ਖ਼ੂਨ 7875 ਮਿਲੀਲੀਟਰ ਹੋਇਆ। ਓਵੈਸੀ ਨੇ ਦੱਸਿਆ ਕਿ ਉਨ੍ਹਾਂ ਨੇ 15 ਬੋਤਲਾਂ ਖ਼ੂਨਦਾਨ ਕੀਤੀਆਂ। ਇੰਸ਼ਾਅੱਲਾ... ਮੈਡੀਕਲ ਸਾਇੰਸ ਨੂੰ ਤਾਂ ਭੁੱਲ ਜਾਓ, ਇਥੇ ਤਕ ਕਿ ਅੱਲਾ ਵੀ ਇਸ ਦਾ ਬਚਾਅ ਨਹੀਂ ਕਰ ਸਕਦੇ।"

 


 

ਇਕ ਯੂਜਰ ਨੇ ਲਿਖਿਆ, "ਓਵੈਸੀ ਦੇ ਦਿਮਾਗ਼ੀ ਇਲਾਜ ਲਈ ਮੈਂਟਲ ਹਸਪਤਾਲ 'ਚ ਇਕ ਬੈਡ ਖਾਲੀ ਹੈ। ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।"

 


 

ਇਕ ਯੂਜਰ ਨੇ ਲਿਖਿਆ, "ਖ਼ੂਨ ਦਿੰਦਾ ਸੀ ਤੇ ਭੱਜਦਾ ਸੀ ਅਤੇ ਅੱਲਾ ਦੇ ਬੰਦੇ ਤਾੜੀਆਂ ਵਜਾ ਰਹੇ ਹਨ।"

 


 

ਇਕ ਯੂਜਰ ਨੇ ਲਿਖਿਆ, "ਬਹੁਤ ਵਧੀਆ ਜੋਕ ਸੀ। ਇਕ ਹੋਰ ਸੁਣਾਓ।"

 


 

ਇਕ ਯੂਜਰ ਨੇ ਲਿਖਿਆ, "10-10 ਐਸਐਲ ਵਾਲੀਆਂ 15 ਬੋਤਲਾਂ... ਖੁਦਾ ਗਵਾਹ ਹੈ...।"