ਰਾਜਸਥਾਨ ਵਿਚ ਲੜਕੀਆਂ ਦੇ ਸਕੂਲ ’ਚ ਨਹੀਂ ਪੜ੍ਹਾਉਣਗੇ 50 ਸਾਲ ਤੋਂ ਘਟ ਉਮਰ ਦੇ ਪੁਰਸ਼ ਅਧਿਆਪਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਵਿਚ ਫਿਲਹਾਲ ਕੁਲ 68,910 ਸਕੂਲ ਅਜਿਹੇ ਹਨ ਜਿੱਥੇ ਲੜਕੇ ਅਤੇ ਲੜਕੀਆਂ ਦੋਵੇਂ ਪੜ੍ਹਦੇ ਹਨ।

Male teachers aged more than 50 will teach in girls school in rajasthan

ਜੈਪੁਰ: ਰਾਸਜਥਾਨ ਦੇ ਸਰਕਾਰੀ ਸਕੂਲਾਂ ਵਿਚ ਲੜਕੀਆਂ ਦੇ ਨਾਲ ਯੌਨ ਸੋਸ਼ਣ ਉਤਪੀੜਨ ਨੂੰ ਰੋਕਣ ਲਈ ਰਾਜ ਸਰਕਾਰ ਨੇ ਇਕ ਅਨੋਖੇ ਢੰਗ ਦੀ ਤਰਕੀਬ ਕੱਢੀ ਹੈ। ਰਾਜ ਨੇ ਸਿੱਖਿਆ ਮੰਤਰੀ ਗੋਵਿੰਦ ਡੋਟਾਸਰਾ ਨੇ ਦਸਿਆ ਕਿ ਲੜਕੀਆਂ ਦੇ ਸਰਕਾਰੀ ਸਕੂਲ ਵਿਚ 50 ਸਾਲ ਤੋਂ ਘਟ ਉਮਰ ਦੇ ਅਧਿਆਪਕ ਨਹੀਂ ਪੜ੍ਹਾਉਣਗੇ। ਇਹਨਾਂ ਅਧਿਆਪਕਾਂ ਦੀ ਜਗ੍ਹਾ ਤੇ ਔਰਤ ਅਧਿਆਪਕਾਂ ਦੀ ਤੈਨਾਤੀ ਕੀਤੀ ਜਾਵੇਗੀ।

ਰਾਜ ਸਰਕਾਰ ਦੇ ਇਸ ਫ਼ੈਸਲੇ ਨੂੰ ਮਾਹਰਾਂ ਨੇ ਅਪਵਿੱਤਰ ਅਤੇ ਬਚਕਾਨਾ ਕਰਾਰ ਦਿੱਤਾ ਹੈ। ਬਾਅਦ ਵਿਚ ਸਿੱਖਿਆ ਮੰਤਰੀ ਗੋਵਿੰਦ ਦੋਟਾਸਰਾ ਨੇ ਇਹ ਵੀ ਕਿਹਾ ਕਿ ਇਹ ਫ਼ੈਸਲਾ ਉਦੋਂ ਲਾਗੂ ਕੀਤਾ ਜਾਵੇਗਾ ਜਦੋਂ ਉਹਨਾਂ ਕੋਲ ਵੱਧ ਗਿਣਤੀ ਵਿਚ ਔਰਤ ਅਧਿਆਪਕ ਹੋਣਗੀਆਂ। ਸੂਤਰਾਂ ਮੁਤਾਬਕ ਹਾਲ ਹੀ ਵਿਚ ਕੁੱਝ ਪੁਰਸ਼ ਅਧਿਆਪਕ ਦੁਆਰਾ ਲੜਕੀਆਂ ਦੇ ਯੌਨ ਉਤਪੀੜਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਜਿਹਾ ਫ਼ੈਸਲਾ ਲਿਆ ਗਿਆ ਹੈ।

ਸਿੱਖਿਆ ਮੰਤਰੀ ਗੋਵਿੰਦ ਡੋਟਾਸਰਾ ਨੇ ਅੱਗੇ ਦਸਿਆ ਕਿ 'ਅਧਿਆਪਕਾਂ ਦੀਆਂ ਸੰਸਥਾਵਾਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਅਸੀਂ ਇਕ ਰੋਡਮੈਪ ਤਿਆਰ ਕਰਾਂਗੇ ਅਤੇ ਨੀਤੀ ਬਣਾਵਾਂਗੇ, ਜਿਸ ਨਾਲ ਜ਼ਿਆਦਾ ਔਰਤ ਅਧਿਆਪਕਾਂ ਦੀ ਨਿਯੁਕਤੀ ਹੋ ਸਕੇਗੀ। ਔਰਤ ਅਧਿਆਪਕ ਦੇ ਹੋਣ ਨਾਲ ਲੜਕੀਆਂ ਉਹਨਾਂ ਨਾਲ ਮਾਂ ਅਤੇ ਭੈਣ ਦੀ ਤਰ੍ਹਾਂ ਹਰ ਸਮੱਸਿਆ ਸਾਂਝੀ ਕਰ ਸਕਣਗੀਆਂ ਅਤੇ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਆਵੇਗੀ।

ਗੌਰਤਲਬ ਹੈ ਕਿ ਰਾਜਸਥਾਨ ਵਿਚ ਫਿਲਹਾਲ ਕੁਲ 68,910 ਸਕੂਲ ਅਜਿਹੇ ਹਨ ਜਿੱਥੇ ਲੜਕੇ ਅਤੇ ਲੜਕੀਆਂ ਦੋਵੇਂ ਪੜ੍ਹਦੇ ਹਨ। ਸਿਰਫ 1,019 ਸਕੂਲ ਅਜਿਹੇ ਹਨ ਜਿਹਨਾਂ ਵਿਚ ਸਿਰਫ ਲੜਕੀਆਂ ਪੜ੍ਹਦੀਆਂ ਹਨ। ਰਾਜਸਥਾਨ ਵਿਚ ਕੁੱਲ 3.8 ਲੱਖ ਅਧਿਆਪਕਾਂ ਦੇ ਨਾਲ, ਪੁਰਸ਼ ਅਧਿਆਪਕਾਂ ਅਤੇ ਔਰਤ ਅਧਿਆਪਕਾਂ ਦਾ ਅਨੁਪਾਤ 2: 1 ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।