ਅਗਲੀਆਂ ਲੋਕ ਸਭਾ ਚੋਣਾਂ ਨਹੀਂ ਲੜੇਗੀ ਸੁਸ਼ਮਾ ਸਵਰਾਜ, ਦਸਿਆ ਇਹ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੰਮੇ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਚਲ ਰਹੀ। ਇਸ ਦੌਰਾਨ ਉਹ ਕਈ ਵਾਰ ਹਸਪਤਾਲ ਵਿਚ ਵੀ ਭਰਤੀ ਰਹੀ।

Sushma Sawraj

ਨਵੀਂ ਦਿੱਲੀ,  ( ਭਾਸ਼ਾ ) : ਭਾਜਪਾ ਦੀ ਸੀਨੀਅਰ ਨੇਤਾ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 2019 ਲੋਕਸਭਾ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ। ਸੁਸ਼ਮਾ ਨੇ ਕਿਹਾ ਕਿ ਉਹ ਖਰਾਬ ਸਿਹਤ ਕਾਰਨ ਚੋਣ ਨਹੀਂ ਲੜਨਗੇ। ਉਨ੍ਹਾਂ ਅਪਣੇ ਫੈਸਲੇ ਸਬੰਧੀ ਪਾਰਟੀ ਨੂੰ ਵੀ ਦੱਸ ਦਿਤਾ ਹੈ। ਖ਼ਬਰਾਂ ਤੋਂ ਇਹ ਵੀ ਪਤਾ ਲਗਾ ਹੈ ਕਿ ਭਾਜਪਾ ਉਨ੍ਹਾਂ ਨੂੰ ਰਾਜਸਭਾ ਰਾਹੀ ਸੰਸਦ ਵਿਚ ਭੇਜ ਸਕਦੀ ਹੈ। ਸੁਸ਼ਮਾ ਨੇ ਕਿਹਾ ਕਿ ਵੈਸੇ ਤਾਂ ਪਾਰਟੀ ਇਹ ਫੈਸਲਾ ਕਰਦੀ ਹੈ

ਪਰ ਮੈਂ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਿਦਿਸ਼ਾ ਤੋਂ ਸੰਸਦ ਮੰਤਰੀ ਹਨ। ਲੰਮੇ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਚਲ ਰਹੀ। ਇਸ ਦੌਰਾਨ ਉਹ ਕਈ ਵਾਰ ਹਸਪਤਾਲ ਵਿਚ ਵੀ ਭਰਤੀ ਰਹੀ। ਹਾਲਾਂਕਿ ਸਿਆਸੀ ਤੌਰ ਤੇ ਇੰਝ ਵੀ ਕਿਹਾ ਜਾ ਰਿਹਾ ਹੈ ਕਿ ਮੋਦੀ ਸਰਕਾਰ ਵਿਚ ਬਤੌਰ ਵਿਦੇਸ਼ ਮੰਤਰੀ ਜਿਸ ਤਰ੍ਹਾਂ ਉਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ ਹੈ, ਇਹ ਗੱਲ ਸੁਸ਼ਮਾ ਨੂੰ ਚੰਗੀ ਨਹੀਂ ਲਗੀ। ਇਸ ਵੇਲੇ ਸੁਸ਼ਮਾ ਸਵਰਾਜ ਮੱਧ ਪ੍ਰਦੇਸ਼ ਵਿਚ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ।