ਐਂਟੀਗੁਆ ਦੇ ਵਿਦੇਸ਼ ਮੰਤਰੀ ਨੂੰ ਮਿਲੀ ਸੁਸ਼ਮਾ ਸਵਰਾਜ, ਚੋਕਸੀ ਦੀ ਸਪੁਰਦਗੀ 'ਤੇ ਕੀਤੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਸਵੇਰੇ ਅਮਰੀਕਾ 'ਚ ਐਂਟੀਗੁਆ ਅਤੇ ਬਾਰਬੂਡਾ ਦੇ ਵਿਦੇਸ਼ ਮੰਤਰੀ ਈਪੀ ਚੇਟ ਗਰੀਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਦੌਰਾ...

Sushma Swaraj

ਸੰਯੁਕਤ ਰਾਸ਼ਟਰ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਸਵੇਰੇ ਅਮਰੀਕਾ 'ਚ ਐਂਟੀਗੁਆ ਅਤੇ ਬਾਰਬੂਡਾ ਦੇ ਵਿਦੇਸ਼ ਮੰਤਰੀ ਈਪੀ ਚੇਟ ਗਰੀਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਦੌਰਾਨ ਸੁਸ਼ਮਾ ਨੇ ਪੀਐਨਬੀ ਘਪਲੇ ਦੇ ਮੁੱਖ ਮੁਲਜ਼ਮ ਮੇਹੁਲ ਚੋਕਸੀ ਦੀ ਸਪੁਰਦਗੀ ਦੇ ਮਾਮਲੇ ਵਿਚ ਚੇਟ ਗਰੀਨ ਤੋਂ ਮਦਦ ਮੰਗੀ। ਗਰੀਨ ਨੇ ਵੀ ਸੁਸ਼ਮਾ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਵਿਚ ਭਾਰਤ ਦੀ ਹਰ ਸੰਭਵ ਮਦਦ ਕਰਣਗੇ। ਦਸ ਦਈਏ ਕਿ ਮੇਹੁਲ ਚੋਕਸੀ ਇਸ ਸਮੇਂ ਐਂਟੀਗੁਆ ਵਿਚ ਹੀ ਹਨ ਅਤੇ ਕੇਂਦਰ ਸਰਕਾਰ ਕਿਸੇ ਵੀ ਕੀਮਤ 'ਤੇ ਉਸ ਨੂੰ ਭਾਰਤ ਲਿਆਉਣ ਦੀ ਜੱਦੋਜਹਿਦ ਕਰ ਰਹੀ ਹੈ। 

ਸੁਸ਼ਮਾ ਨੇ ਗਰੀਨ ਨੂੰ ਦੱਸਿਆ ਕਿ ਚੋਕਸੀ ਨੇ ਭਾਰਤ ਵਿਚ ਬਹੁਤ ਵੱਡਾ ਘਪਲਾ ਕੀਤਾ ਅਤੇ ਉਸ ਤੋਂ ਬਾਅਦ ਐਂਟੀਗੁਆ ਵਿਚ ਆ ਕੇ ਲੁੱਕ ਗਿਆ। ਗਰੀਨ ਨੇ ਅਪਣੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਗਰੀਨ ਨਾਲ ਮੁਲਾਕਾਤ ਤੋਂ ਇਲਾਵਾ ਸੁਸ਼ਮਾ ਨੇ ਜਾਪਾਨ, ਜਰਮਨੀ ਅਤੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀਆਂ ਸਮੇਤ ਬੋਲੀਵੀਆ, ਆਰਮੇਨੀਆ, ਆਸਟ੍ਰੀਆ, ਪਨਾਮਾ  ਦੇ ਵਿਦੇਸ਼ ਮੰਤਰੀਆਂ ਅਤੇ ਉਨ੍ਹਾਂ ਦੇ ਕਾਉਂਟਰਪਾਰਟ ਨਾਲ ਵੀ ਮੁਲਾਕਾਤ ਕੀਤੀ। 

ਦੱਸ ਦਈਏ ਕਿ ਸੁਸ਼ਮਾ ਅਤੇ ਹੋਰ ਵਿਸ਼ਵ ਨੇਤਾ ਸਾਲਾਨਾ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਸ਼ਾਮਿਲ ਹੋਣ ਲਈ ਇਨੀਂ ਦਿਨੀਂ ਨਿਊਯਾਰਕ ਵਿਚ ਹਨ। ਸਾਰਿਆਂ ਦੀਆਂ ਅਖਾਂ 29 ਸਤੰਬਰ ਨੂੰ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਆਮ ਬਹਿਸ 'ਤੇ ਟਿਕੀ ਹੈ,  ਜਦੋਂ ਸਵਰਾਜ ਅਪਣਾ ਭਾਸ਼ਣ ਦੇਵੇਗੀ। ਭਾਰਤੀ ਵਿਦੇਸ਼ ਮੰਤਰੀ ਦੇ ਭਾਸ਼ਣ ਨੂੰ ਇਸ ਲਈ ਵੀ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ ਕਿਉਂਕਿ ਭਾਰਤ ਨੇ ਪਾਕਿਸਤਾਨ ਦੇ ਨਾਲ ਵਿਦੇਸ਼ ਮੰਤਰੀ ਪੱਧਰ ਬੈਠਕ ਅਵਿਸ਼ਵਾਸ ਦੇ ਮਾਹੌਲ ਅਤੇ ਸਰਹੱਦ ਤੋਂ ਜੰਗਬੰਦੀ ਦੀ ਉਲੰਘਣਾ ਦੇ ਕਾਰਨ ਰੱਦ ਕਰ ਦਿਤੀ ਹੈ।