'ਨੰਨ੍ਹੇ ਹੱਥਾਂ ਵਿਚ ਕਲਮ ' ਸਰਕਾਰੀ ਸਕੂਲਾਂ ਦੀ ਦਾਖ਼ਲਾ ਮੁਹਿੰਮ ਨੂੰ ਦੇਵੇਗੀ ਸਹਿਯੋਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਸਕੂਲਾਂ ਵਿਚ ਦਾਖ਼ਲਾ ਮੁਹਿੰਮ ਦਾ ਆਗਾਜ਼ ਹੋ ਚੁੱਕਾ ਹੈ ਤੇ ਸਿੱਖਿਆ ਵਿਭਾਗ ਦਾ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਵਧਾਉਣ...

'Nanhe hathan vich kalam’

ਚੰਡੀਗੜ੍ਹ (ਸਸਸ) : ਸਰਕਾਰੀ ਸਕੂਲਾਂ ਵਿਚ ਦਾਖ਼ਲਾ ਮੁਹਿੰਮ ਦਾ ਆਗਾਜ਼ ਹੋ ਚੁੱਕਾ ਹੈ ਤੇ ਸਿੱਖਿਆ ਵਿਭਾਗ ਦਾ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਵਧਾਉਣ ਲਈ ਸਹਿਯੋਗ ਦੇਣ ਹਿੱਤ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆ ਕੇ ਸਹਿਯੋਗ ਦੇਣ ਲੱਗੀਆਂ ਹਨ। ਰਾਜਪੁਰਾ ਤੋਂ 'ਨੰਨ੍ਹੇ ਹੱਥਾਂ ਵਿਚ ਕਲਮ' ਸਮਾਜ ਸੇਵੀ ਸੰਸਥਾ ਨੇ ਵੀ ਰਾਜਪੁਰਾ ਸ਼ਹਿਰ ਵਿਚਲੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖ਼ਲੇ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਗੱਲ ਕੀਤੀ ਹੈ।

ਇਸ ਮੌਕੇ 'ਨੰਨ੍ਹੇ ਹੱਥਾਂ ਵਿਚ ਕਲਮ ' ਦੀ ਟੀਮ ਨੇ  ਸਰਕਾਰੀ ਪ੍ਰਾਇਮਰੀ ਸਕੂਲ ਐਨਟੀਸੀ ਨੰ 1 ਰਾਜਪੁਰਾ ਟਾਊਨ ਵਿਖੇ ਦੌਰਾ ਵੀ ਕੀਤਾ ਤੇ ਪ੍ਰੀ ਪ੍ਰਾਇਮਰੀ ਖੇਡ ਮਹਿਲ ਦਾ ਮਾਡਲ ਕਮਰਾ ਤਿਆਰ ਕਰਨ ਦੀ ਗੱਲ ਵੀ ਕੀਤੀ ਗਈ। ਇਸ ਮੌਕੇ ਸਕੂਲ ਦੀ ਬਾਹਰੀ ਚਾਰ ਦੀਵਾਰੀ ਨੂੰ ਵੀ ਵਧੀਆ ਬਣਾਉਣ ਲਈ ਵਿਸ਼ੇਸ਼ ਯੋਗਦਾਨ ਦੇਣ ਦੀ ਗੱਲ ਕੀਤੀ। ਇਸ ਮੌਕੇ ਸੰਜੇ ਡਾਵਰਾ, ਪਿਆਰਾ ਸਿੰਘ, ਪ੍ਰੋ ਹਰੀਸ਼ ਪ੍ਰੇਮੀ, ਨਿਖਿਲ ਮਲਹੋਤਰਾ, ਰੀਆ ਹੰਸ, ਸੁਮਨ ਕਿੰਗਰ, ਸੰਜੇ, ਸਪਨਾ, ਪੂਨਮ, ਰਾਜਿੰਦਰ ਸਿੰਘ, ਤੇ ਹੋਰ ਹਾਜ਼ਰ ਸਨ।