84 ਸਿੱਖ ਕਤਲੇਆਮ : ਸੱਜਣ ਕੁਮਾਰ ਦੇ ਖਿਲਾਫ਼ ਦੂਜੇ ਮਾਮਲੇ ਦੀ ਸੁਣਵਾਈ 22 ਜਨਵਰੀ ਤੱਕ ਟਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਚ ਸੱਜਣ ਕੁਮਾਰ ਦੇ ਖਿਲਾਫ਼ 1984 ਦੇ ਸਿੱਖ ਕਤਲੇਆਮ ਦੇ ਇਕ ਹੋਰ ਮਾਮਲੇ ਵਿਚ ਹੋਣ ਵਾਲੀ...

Hearing against Sajjan Kumar in another case

ਨਵੀਂ ਦਿੱਲੀ (ਭਾਸ਼ਾ) : ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਚ ਸੱਜਣ ਕੁਮਾਰ ਦੇ ਖਿਲਾਫ਼ 1984 ਦੇ ਸਿੱਖ ਕਤਲੇਆਮ ਦੇ ਇਕ ਹੋਰ ਮਾਮਲੇ ਵਿਚ ਹੋਣ ਵਾਲੀ ਸੁਣਵਾਈ 22 ਜਨਵਰੀ ਤੱਕ ਟਲ ਗਈ ਹੈ। ਕੁਮਾਰ ਉਤੇ ਸਿੱਖਾਂ ਦਾ ਕਤਲ ਕਰਨ ਲਈ ਭੀੜ ਨੂੰ ਉਕਸਾਉਣ ਦਾ ਇਲਜ਼ਾਮ ਹੈ। ਸੱਜਣ ਕੁਮਾਰ ਦੇ ਮੁੱਖ ਵਕੀਲ ਅਨਿਲ ਸ਼ਰਮਾ ਦੇ ਕੋਰਟ ਵਿਚ ਮੌਜੂਦ ਨਾ ਹੋਣ ਦੀ ਵਜ੍ਹਾ ਕਰਕੇ ਸੁਣਵਾਈ ਟਾਲ ਦਿਤੀ ਗਈ ਹੈ।

ਇਹ ਵੀ ਪੜ੍ਹੋ : ਸੱਜਣ ਕੁਮਾਰ, ਬ੍ਰਹਮਾਨੰਦ ਗੁਪਤਾ ਅਤੇ ਵੇਦ ਪ੍ਰਕਾਸ਼ ਸੁਲਤਾਨਪੁਰੀ ਵਿਚ ਸੁਰਜੀਤ ਸਿੰਘ ਦੇ ਕਤਲ ਨਾਲ ਜੁੜੇ ਮਾਮਲੇ ਵਿਚ ਕਤਲ ਅਤੇ ਦੰਗੇ ਕਰਾਉਣ ਦੇ ਇਲਜ਼ਾਮ ਦਾ ਸਾਹਮਣਾ ਕਰ ਰਹੇ ਹਨ। ਗਵਾਹ ਛਮ ਕੌਰ ਨੇ 16 ਨਵੰਬਰ ਨੂੰ ਅਦਾਲਤ ਵਿਚ ਕੁਮਾਰ ਦੀ ਪਹਿਚਾਣ ਉਸ ਵਿਅਕਤੀ ਦੇ ਤੌਰ ਉਤੇ ਕਰ ਲਈ ਜਿਨ੍ਹੇ ਸਿੱਖਾਂ ਦੇ ਕਤਲ ਲਈ ਭੀੜ ਨੂੰ ਕਥਿਤ ਤੌਰ ‘ਤੇ ਭੜਕਾਇਆ ਸੀ।

ਕੌਰ ਨੇ ਅਦਾਲਤ ਨੂੰ ਦੱਸਿਆ ਸੀ, 31 ਅਕਤੂਬਰ 1984 ਨੂੰ ਅਸੀ ਇੰਦਰਾ ਗਾਂਧੀ ਦੇ ਕਤਲ ਦੇ ਬਾਰੇ ਟੀਵੀ ਉਤੇ ਵੇਖ ਰਹੇ ਸੀ। ਇਕ ਨਵੰਬਰ 1984 ਨੂੰ ਜਦੋਂ ਮੈਂ ਅਪਣੀ ਬੱਕਰੀ ਨੂੰ ਵੇਖਣ ਲਈ ਹੇਠਾਂ ਉਤਰੀ ਤਾਂ ਮੈਂ ਵੇਖਿਆ ਕਿ ਸੱਜਣ ਕੁਮਾਰ ਭੀੜ ਨੂੰ ਸੰਬੋਧਿਤ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਸਾਡੀ ਮਾਂ ਮਾਰ ਦਿਤੀ। ਸਰਦਾਰਾਂ ਨੂੰ ਮਾਰ ਦਿਓ। ਉਨ੍ਹਾਂ ਨੇ ਅੱਗੇ ਕਿਹਾ ਕਿ ਅਗਲੀ ਸਵੇਰ ਉਨ੍ਹਾਂ ਉਤੇ ਹਮਲਾ ਕੀਤਾ ਗਿਆ ਜਿਸ ਵਿਚ ਉਸ ਦੇ ਬੇਟੇ ਅਤੇ ਪਿਤਾ ਦਾ ਕਤਲ ਕਰ ਦਿਤਾ ਗਿਆ।

ਸੁਣਵਾਈ ਦੇ ਦੌਰਾਨ ਕੌਰ ਨੇ ਕੁਮਾਰ  ਦੀ ਪਹਿਚਾਣ ਵੀ ਕੀਤੀ ਜੋ ਅਦਾਲਤ ਵਿਚ ਮੌਜੂਦ ਸੀ। ਕੌਰ ਤੋਂ ਪਹਿਲਾਂ ਪ੍ਰੋਸੀਕਿਊਸ਼ਨ ਦੀ ਇਕ ਹੋਰ ਗਵਾਹ ਸ਼ੀਲਾ ਕੌਰ ਨੇ ਵੀ ਕੁਮਾਰ ਦੀ ਪਹਿਚਾਣ ਉਸ ਵਿਅਕਤੀ ਦੇ ਤੌਰ ‘ਤੇ ਕੀਤੀ ਜਿਸ ਨੇ ਸੁਲਤਾਨਪੁਰੀ ਵਿਚ ਭੀੜ ਨੂੰ ਉਕਸਾਇਆ ਸੀ। ਧਿਆਨ ਯੋਗ ਹੈ ਕਿ ਦਿੱਲੀ ਉੱਚ ਅਦਾਲਤ ਨੇ ਸਿੱਖ ਕਤਲੇਆਮ ਦੇ ਇਕ ਹੋਰ ਮਾਮਲੇ ਵਿਚ 17 ਦਸੰਬਰ ਨੂੰ ਕੁਮਾਰ ਨੂੰ ਦੋਸ਼ੀ ਠਹਰਾਇਆ ਅਤੇ ਉਮਰਕੈਦ ਦੀ ਸਜ਼ਾ ਸੁਣਾਈ।

ਅਦਾਲਤ ਨੇ ਕਿਹਾ ਸੀ ਕਿ ਇਹ ਕਤਲੇਆਮ ਮਨੁੱਖਤਾ ਦੇ ਖਿਲਾਫ਼ ਦੋਸ਼ ਸਨ ਜਿਨ੍ਹਾਂ ਨੂੰ ਉਨ੍ਹਾਂ ਲੋਕਾਂ ਨੇ ਅੰਜਾਮ ਦਿਤਾ ਜਿਨ੍ਹਾਂ ਨੂੰ ਰਾਜਨੀਤਿਕ ਹਿਫ਼ਾਜ਼ਤ ਹਾਸਲ ਸੀ ਅਤੇ ਇਕ ਉਦਾਸੀਨ ਕਾਨੂੰਨ ਪਰਿਵਰਤਨ ਏਜੰਸੀ ਨੇ ਇਹਨਾਂ ਦੀ ਸਹਾਇਤਾ ਕੀਤੀ।