'84 ਸਿੱਖ ਕਤਲੇਆਮ : ਹਾਈਕੋਰਟ ਨੇ ਦੋਸ਼ੀ ਦੀ ਪਟੀਸ਼ਨ 'ਤੇ ਪੁਲਿਸ ਤੋਂ ਮੰਗਿਆ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਹਾਈਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗੇ ਨਾਲ ਸਬੰਧਤ ਮਾਮਲੇ ਵਿਚ ਦੋਸ਼ੀ ਯਸ਼ਪਾਲ ਸਿੰਘ ਦੀ ਪਟੀਸ਼ਨ ਉਤੇ ਪੁਲਿਸ ਤੋਂ ਮੰਗਲਵਾਰ ਨੂੰ ਜਵਾਬ ਮੰਗਿਆ ਹੈ।...

Delhi High Court

ਨਵੀਂ ਦਿੱਲੀ : (ਭਾਸ਼ਾ) ਦਿੱਲੀ ਹਾਈਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗੇ ਨਾਲ ਸਬੰਧਤ ਮਾਮਲੇ ਵਿਚ ਦੋਸ਼ੀ ਯਸ਼ਪਾਲ ਸਿੰਘ ਦੀ ਪਟੀਸ਼ਨ ਉਤੇ ਪੁਲਿਸ ਤੋਂ ਮੰਗਲਵਾਰ ਨੂੰ ਜਵਾਬ ਮੰਗਿਆ ਹੈ। ਯਸ਼ਪਾਲ ਸਿੰਘ ਨੇ ਸਿੱਖ ਵਿਰੋਧੀ ਦੰਗਾ ਮਾਮਲੇ ਵਿਚ ਉਸ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਚੁਣੋਤੀ ਦਿਤੀ ਹੈ। ਜਸਟਿਸ ਸਿੱਧਾਰਥ ਮ੍ਰਿਦੁਲ ਅਤੇ ਜਸਟਿਸ ਸੰਗੀਤਾ ਢੀਂਗਰਾ ਸਹਿਗਲ ਦੀ ਬੈਂਚ ਨੇ ਦੋਸ਼ੀ ਦੀ ਮੌਤ ਦੀ ਸਜ਼ਾ ਦੀ ਪੁਸ਼ਟੀ ਕਰਨ ਲਈ ਪੇਸ਼ ਮਾਮਲੇ ਵਿਚ ਵੀ ਸਿੰਘ ਨੂੰ ਨੋਟਿਸ ਜਾਰੀ ਕੀਤਾ।

ਬੈਂਚ ਨੇ ਸਿੰਘ ਨੂੰ ਪੇਸ਼ੀ ਲਈ ਵਾਰੰਟ ਜਾਰੀ ਕੀਤਾ। ਅਗਲੀ ਸੁਣਵਾਈ 19 ਦਸੰਬਰ ਨੂੰ ਹੋਵੇਗੀ। ਹੇਠਲੀ ਅਦਾਲਤ ਨੇ ਸਿੰਘ ਨੂੰ 14 ਨਵੰਬਰ ਨੂੰ ਦੋਸ਼ੀ ਕਰਾਰ ਦਿਤਾ ਸੀ। ਇਸ ਫੈਸਲੇ ਤੋਂ ਬਾਅਦ ਤੋਂ ਉਹ ਤੀਹਾੜ ਜੇਲ੍ਹ ਵਿਚ ਬੰਦ ਹੈ। ਅਦਾਲਤ ਨੇ ਉਸ ਨੂੰ 20 ਨਵੰਬਰ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਹੇਠਲੀ ਅਦਾਲਤ ਨੇ 1984 ਦੰਗਿਆਂ ਦੇ ਦੌਰਾਨ ਨਵੀਂ ਦਿੱਲੀ ਵਿਚ ਦੋ ਲੋਕਾਂ ਦੀ ਹੱਤਿਆ ਦੇ ਮਾਮਲੇ ਵਿਚ ਅਪਰਾਧ ਵਿਚ ਮਦਦ ਕਰਨ ਵਾਲੇ ਨਿਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਧਿਆਨ ਯੋਗ ਹੈ ਕਿ ਭਾਰਤੀ ਸਿੱਖਾਂ ਖਿਲਾਫ 1984 ਵਿਚ ਜੋ ਦੰਗੇ ਹੋਏ, ਉਨ੍ਹਾਂ ਨੂੰ ਸਿੱਖ ਵਿਰੋਧੀ ਦੰਗੇ ਕਿਹਾ ਜਾਂਦਾ ਹੈ।

ਇਸ ਦੀ ਵਜ੍ਹਾ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਸੀ। ਉਨ੍ਹਾਂ ਦੀ ਹੱਤਿਆ ਕਰਨ ਵਾਲੇ ਬਾਡੀਗਾਰਡ ਸਿੱਖ ਸਨ। ਇਸ ਘਟਨਾ ਤੋਂ ਬਾਅਦ ਹੀ ਦੇਸ਼ ਵਿਚ ਸਿੱਖ ਵਿਰੋਧੀ ਦੰਗੇ ਭੜਕ ਗਏ ਸਨ। ਜਦੋਂ ਇਸ ਮਾਮਲੇ ਵਿਚ ਇੰਦਰਾ ਦੇ ਬੇਟੇ ਰਾਜੀਵ ਗਾਂਧੀ ਤੋਂ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਹੈਰਾਨ ਕਰਨ ਵਾਲਾ ਬਿਆਨ ਦਿਤਾ ਸੀ। ਮੀਡੀਆ ਰਿਪੋਰਟ ਦੇ ਮੁਤਾਬਕ ਉਨ੍ਹਾਂ ਨੇ ਕਿਹਾ ਸੀ... ਜਦੋਂ ਵੱਡੇ ਦਰਖਤ ਡਿੱਗਦੇ ਹਨ ਤਾਂ ਧਰਤੀ ਹਿਲਦੀ ਹੈ।