ਦਿੱਲੀ ਤੋਂ ਆਗਰਾ ਲਈ ਰਵਾਨਾ ਹੋਈ ਟ੍ਰੇਨ - 18 'ਤੇ ਪਥਰਾਅ, ਬਾਰੀਆਂ ਦੇ ਟੁੱਟੇ ਸ਼ੀਸ਼ੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟ੍ਰੇਨ - 18 ਦਿੱਲੀ ਦੇ ਸਫ਼ਦਰਜੰਗ ਸਟੇਸ਼ਨ ਤੋਂ ਰਵਾਨਾ ਹੋਣ ਤੋਂ ਬਾਅਦ ਦੁਪਹਿਰ 2:18 ਵਜੇ ਆਗਰਾ ਕੈਂਟ ਸਟੇਸ਼ਨ ਪਹੁੰਚੀ।  ਅਜਿਹੇ ਵਿਚ ਫਾਇਨਲ ਟ੍ਰਾਇਲ ਨੂੰ ਸਫ਼ਲ ਦੱਸਿਆ...

Train ‘T-18’ damaged, vandals shatter window pane

ਨਵੀਂ ਦਿੱਲੀ : (ਭਾਸ਼ਾ) ਟ੍ਰੇਨ - 18 ਦਿੱਲੀ ਦੇ ਸਫ਼ਦਰਜੰਗ ਸਟੇਸ਼ਨ ਤੋਂ ਰਵਾਨਾ ਹੋਣ ਤੋਂ ਬਾਅਦ ਦੁਪਹਿਰ 2:18 ਵਜੇ ਆਗਰਾ ਕੈਂਟ ਸਟੇਸ਼ਨ ਪਹੁੰਚੀ।  ਅਜਿਹੇ ਵਿਚ ਫਾਇਨਲ ਟ੍ਰਾਇਲ ਨੂੰ ਸਫ਼ਲ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਟ੍ਰੇਨ - 18 ਦੀ ਰਫ਼ਤਾਰ 180 ਕਿਲੋਮੀਟਰ ਪ੍ਰਤੀ ਘੰਟੇ ਰਹੀ। ਉਥੇ ਹੀ, ਰਸਤੇ 'ਚ ਅਣਪਛਾਤੇ ਲੋਕਾਂ ਨੇ ਟ੍ਰੇਨ 'ਤੇ ਪਥਰਾਅ ਕੀਤਾ, ਜਿਸ ਦੇ ਨਾਲ ਬਾਰੀਆਂ ਦੇ ਸ਼ੀਸ਼ੇ ਟੁੱਟਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਫ਼ਾਈਨਲ ਟ੍ਰਾਇਲ ਦੇ ਤਹਿਤ ਵੀਰਵਾਰ ਨੂੰ ਟ੍ਰੇਨ - 18 ਦਿੱਲੀ ਦੇ ਸਫ਼ਦਰਜੰਗ ਰੇਲਵੇ ਸਟੇਸ਼ਨ ਤੋਂ ਆਗਰਾ ਕੈਂਟ ਲਈ ਰਵਾਨਾ ਹੋਈ।

ਦਿੱਲੀ ਤੋਂ ਆਗਰਾ ਸਫ਼ਰ ਦੇ ਦੌਰਾਨ ਕੁੱਝ ਲੋਕਾਂ ਨੇ ਟ੍ਰੇਨ 'ਤੇ ਪਥਰਾਅ ਕੀਤਾ, ਜਿਸ ਦੇ ਨਾਲ ਬਾਰੀਆਂ ਦੀ ਸ਼ੀਸ਼ੇ ਟੁੱਟ ਗਏ। ਦਿੱਲੀ ਤੋਂ ਆਗਰਾ ਲਈ 12.15 'ਤੇ ਸਫ਼ਦਰਜੰਗ ਤੋਂ ਰਵਾਨਾ ਹੋਈ ਸੀ। ਇੰਟੈਗਰਲ ਕੋਚ ਫੈਕਟਰੀ ਦੇ ਜੀਐਮ ਨੇ ਟਵੀਟ ਕੀਤਾ ਹੈ। ਉਥੇ ਹੀ, ਟ੍ਰੇਨ - 18 ਨੇ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਭਰੀ। ਰੇਲਵੇ ਦੀ ਆਧਿਕਾਰਿਕ ਜਾਣਕਾਰੀ ਦੇ ਮੁਤਾਬਕ, ਟ੍ਰੇਨ ਦੀ ਵੱਧ ਤੋਂ ਵੱਧ ਰਫ਼ਤਾਰ 181 ਕਿਲੋਮੀਟਰ ਪ੍ਰਤੀ ਘੰਟੇ ਰਹੀ। ਉਥੇ ਹੀ, ਫ਼ਾਈਨਲ ਟ੍ਰਾਇਲ ਦੇ ਦੌਰਾਨ ਟ੍ਰੇਨ 18 'ਤੇ ਹੋਏ ਪਥਰਾਅ ਨੂੰ ਲੈ ਕੇ ਰੇਲਵੇ ਪ੍ਰਸ਼ਾਸਨ ਵਲੋਂ ਚਿੰਤਾ ਜਤਾਈ ਹੈ।

ਆਧਿਕਾਰਿਕ ਜਾਣਕਾਰੀ ਦੇ ਮੁਤਾਬਕ, ਟ੍ਰਾਇਲ ਦੇ ਦੌਰਾਨ ਸੱਭ ਤੋਂ ਜ਼ਿਆਦਾ ਰਫ਼ਤਾਰ 181 ਕਿਲੋਮੀਟਰ ਪ੍ਰਤੀ ਘੰਟੇ ਰਹੀ। ਉਥੇ ਹੀ ਪਹਿਲਾਂ ਕਿਹਾ ਗਿਆ ਸੀ ਕਿ ਟ੍ਰੇਨ 18 ਵੱਧ ਤੋਂ ਵੱਧ 200 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲੀ। ਵੀਰਵਾਰ ਦੁਪਹਿਰ 12.15 ਵਜੇ ਸਫ਼ਦਰਜੰਗ ਰੇਲਵੇ ਸਟੇਸ਼ਨ ਤੋਂ ਟ੍ਰੇਨ ਰਵਾਨਾ ਹੋਈ। ਇਕ ਵਜੇ ਪਲਵਾਨ ਪੁੱਜਣ ਤੋਂ ਬਾਅਦ ਦੁਪਹਿਰ 2.18 ਵਜੇ ਆਗਰਾ ਕੈਂਟ ਪਹੁੰਚੀ। ਵਾਪਸੀ ਵਿਚ ਆਗਰਾ ਕੈਂਟ ਤੋਂ ਦੁਪਹਿਰ 3.10 ਵਜੇ ਰਵਾਨਾ ਹੋ ਕੇ ਸ਼ਾਮ 5.05 ਵਜੇ ਸਫ਼ਦਰਜੰਗ ਰੇਲਵੇ ਸਟੇਸ਼ਨ 'ਤੇ ਪਹੁੰਚੀ।

Related Stories