ਬਿਨ੍ਹਾ ਕਿਸੇ ਡਰ ਤੋਂ ਟ੍ਰੇਨ ਸਾਹਮਣੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੇ ਥਾਣੇ ਜਿਲ੍ਹੇ ਦੇ ਕਲਿਆਣ ਰੇਲਵੇ ਸਟੈਸ਼ਨ ਉਤੇ 20 ਸਾਲ ਦੇ ਇਕ ਜਵਾਨ.......

Train Suicide

ਮਹਾਰਾਸ਼ਟਰ (ਭਾਸ਼ਾ): ਮਹਾਰਾਸ਼ਟਰ ਦੇ ਥਾਣੇ ਜਿਲ੍ਹੇ ਦੇ ਕਲਿਆਣ ਰੇਲਵੇ ਸਟੈਸ਼ਨ ਉਤੇ 20 ਸਾਲ ਦੇ ਇਕ ਜਵਾਨ ਨੇ ਲੋਕਲ ਟ੍ਰੇਨ ਦੇ ਸਾਹਮਣੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਦੇ ਅਨੁਸਾਰ, ਘਟਨਾ ਦੀ ਜਾਣਕਾਰੀ ਉਸ ਸਮੇਂ ਆਈ ਜਦੋਂ ਪੀੜਤ ਦਾ ਸਰੀਰ ਪਟੜੀ ਉਤੇ ਕੱਟਿਆ ਹੋਇਆ ਪਿਆ ਮਿਲਿਆ। ਪੀੜਤ ਨੇਟੀਵਲੀ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਮ ਰੋਹਿਤ ਪਰਦੇਸੀ ਹੈ। ਹੁਣ ਉਸ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਚੱਲਿਆ ਹੈ ਪਰ ਮਰਨ ਤੋਂ ਪਹਿਲਾਂ ਉਸ ਨੇ ਮੋਬਾਇਲ ਫੋਨ ਵਿਚ ਇਕ ਵੀਡੀਓ ਰਿਕਾਰਡ ਕੀਤਾ

ਜਿਸ ਵਿਚ ਉਸ ਨੇ ਕਿਹਾ ਕਿ ਉਸ ਦੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਦਾਰ ਨਹੀਂ ਠਹਿਰਾਈਆ ਜਾਵੇ। ਕਲਿਆਣ ਰੇਲਵੇ ਪੁਲਿਸ ਸਟੈਸ਼ਨ ਦੇ ਇੰਸਪੈਕਟਰ ਦਿਨਕਰ ਪਿੰਗਲੇ ਨੇ ਦੱਸਿਆ ਕਿ ਦੁਰਘਟਨਾ ਦੇ ਕਾਰਨ ਹੋਣ ਵਾਲੀ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਟੜੀ ਉਤੇ ਮ੍ਰਿਤਕ ਦਾ ਸਿਰ ਇਕ ਪਾਸੇ ਅਤੇ ਸਰੀਰ ਦੂਜੇ ਪਾਸੇ ਪਿਆ ਹੋਇਆ ਸੀ। ਜਦੋਂ ਪੁਲਿਸ ਨੇ ਉਸ ਦਾ ਮੋਬਾਇਲ ਫੋਨ ਚੈਕ ਕੀਤਾ ਤਾਂ ਉਸ ਵਿਚ ਆਤਮਹੱਤਿਆ ਨਾਲ ਜੁੜਿਆ ਹੋਇਆ ਇਕ ਵੀਡੀਓ ਮਿਲਿਆ।

ਵੀਡੀਓ ਮੈਸੇਜ ਵਿਚ ਉਸ ਨੇ ਕਿਹਾ ਹੈ ਕਿ ਉਹ ਬਿਨਾਂ ਕਿਸੇ ਦੇ ਦਬਾਅ ਦੇ ਆਤਮ ਹੱਤਿਆ ਕਰ ਰਿਹਾ ਹੈ ਅਤੇ ਇਸ ਦੇ ਲਈ ਕਿਸੇ ਨੂੰ ਵੀ ਜ਼ਿੰਮੇਦਾਰ ਨਹੀਂ ਠਹਿਰਾਇਆ ਜਾਵੇ। ਵੀਡੀਓ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਸ ਦੇ ਪਰਵਾਰ ਵਿਚ ਉਸ ਦੇ ਛੋਟੇ ਭਰਾ ਨੂੰ ਛੱਡ ਕੇ ਕੋਈ ਵੀ ਨਹੀਂ ਹੈ। ਸੋਸ਼ਲ ਮੀਡੀਆ ਉਤੇ ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।