ਵਿਦਿਆਰਥਣ ਨਾਲ ਬਲਾਤਕਾਰ, 3 ਪ੍ਰੋਫੈਸਰਾਂ ‘ਤੇ ਕੇਸ ਦਰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਈਆਈਟੀ ਰੂੜਕੀ ਵਿਚ ਇਕ ਦਲਿਤ ਪੀਐਚਡੀ ਵਿਦਿਆਰਥਣ ਦੀ ਸ਼ਿਕਾਇਤ.....

Rape

ਨਵੀਂ ਦਿੱਲੀ (ਭਾਸ਼ਾ): ਆਈਆਈਟੀ ਰੂੜਕੀ ਵਿਚ ਇਕ ਦਲਿਤ ਪੀਐਚਡੀ ਵਿਦਿਆਰਥਣ ਦੀ ਸ਼ਿਕਾਇਤ ਉਤੇ ਹਰਿਦੁਆਰ ਪੁਲਿਸ ਨੇ 3 ਪ੍ਰੋਫੈਸਰਾਂ ਦੇ ਵਿਰੁਧ ਕੇਸ ਦਰਜ਼ ਕਰ ਲਿਆ ਹੈ। ਵਿਦਿਆਰਥਣ ਨੇ ਇਲਜ਼ਾਮ ਲਗਾਇਆ ਸੀ ਕਿ ਤਿੰਨਾਂ ਨੇ ਉਸ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਸੀ। ਇਸ ਮਾਮਲੇ ਦੀ ਜਾਂਚ ਲਈ ਪੁਲਿਸ ਨੇ ਐਸਆਈਟੀ ਦਾ ਗਠਨ ਕੀਤਾ ਸੀ। ਹਰਿਦੁਆਰ ਪੁਲਿਸ ਨੇ ਦੱਸਿਆ ਸੀ ਕਿ ਜਾਂਚ ਵਿਚ ਇਹ ਪਤਾ ਚੱਲਿਆ ਹੈ ਕਿ ਪੀੜਤਾ ਦੇ ਸਾਰੇ ਇਲਜ਼ਾਮ ਠੀਕ ਨਹੀਂ ਹਨ

ਪਰ ਮੁਲਜਮਾਂ ਦੇ ਵਿਰੁਧ ਮਾਮਲਾ ਬਣਦਾ ਹੈ। ਉਤਪੀੜਨ ਨੂੰ ਲੈ ਕੇ ਲੋਕਾਂ ਵਿਚ ਰੋਸ਼ ਫੈਲ ਗਿਆ ਸੀ ਅਤੇ ਕੈਂਪਸ ਦੇ ਬਾਹਰ ਪ੍ਰਦਰਸ਼ਨ ਵੀ ਹੋਏ ਸਨ। ਆਈਆਈਟੀ ਰੁੜਕੀ ਵਿਚ 3 ਔਰਤਾਂ ਨੇ ਜਿਥੇ 7 ਫੈਕਲਟੀ ਮੈਂਬਰ ਯੌਨ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ, ਉਥੇ ਹੀ ਨੈਨੋਟੈਕਨਾਲਜੀ ਸੈਂਟਰ ਦੀ ਇਕ ਦਲਿਤ ਸਕਾਲਰ ਨੇ ਵੀ 3 ਸੀਨੀਅਰ ਫੈਕਲਟੀ ਮੈਂਬਰਾਂ ਉਤੇ ਯੌਨ ਉਤਪੀੜਨ ਦਾ ਇਲਜ਼ਾਮ ਲਗਾਇਆ ਸੀ। ਇਸ ਮਾਮਲੇ ਦੀ ਜਾਂਚ ਲਈ ਪੁਲਿਸ ਨੇ SIT ਦਾ ਗਠਨ ਕੀਤਾ ਸੀ।

ਇਲਜ਼ਾਮ ਸੀ ਕਿ 3 ਫੈਕਲਟੀ ਮੈਬਰਾਂ ਨੇ ਪੀਐਚਡੀ ਗਾਇਡ ਹੋਣ ਦੇ ਨਾਤੇ ਪਹਿਲਾਂ ਦਲਿਤ ਸਕਾਲਰ ਦਾ ਯੌਨ ਸ਼ੋਸ਼ਣ ਕੀਤਾ ਅਤੇ ਫਿਰ ਉਸ ਨੂੰ ਜਾਤੀ ਸੂਚਕ ਸ਼ਬਦ ਵੀ ਕਹੇ ਗਏ। ਇਸ ਨੂੰ ਦੇਖਦੇ ਹੋਏ ਕੋਤਵਾਲੀ ਰੁੜਕੀ ਵਿਚ 3 ਪ੍ਰੋਫੈਸਰਾਂ ਦੇ ਵਿਰੁਧ ਯੌਨ ਸੋਸ਼ਣ ਅਤੇ ਜਾਤੀਗਤ ਭੇਦਭਾਵ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਪੁਲਿਸ ਦੇ ਮੁਤਾਬਕ ਇਨ੍ਹਾਂ ਦੇ ਵਿਰੁਧ 509, 354, ਐਸਸੀ-ਐਸਟੀ ਐਕਟ ਅਤੇ 352  ਦੇ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਮਾਮਲਾ ਜਾਂਚ ਅਧਿਕਾਰੀ ਨੂੰ ਸੌਂਪ ਦਿਤਾ ਗਿਆ ਹੈ।