ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਕਾਰ ਦੇ ਬੋਨਟ 'ਤੇ ਘਸੀਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਤਸਵੀਰਾਂ ਹਰਿਆਣਾ ਦੇ ਗੁਰੂਗ੍ਰਾਮ ਦੀਆਂ ਹਨ। ਜਿੱਥੇ ਗ਼ਲਤ ਦਿਸ਼ਾ ਤੋਂ ਆ ਰਹੀ ਇਕ ਗੱਡੀ ਨੂੰ ਰੋਕਣਾ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਭਾਰੀ ਪੈ ਗਿਆ...

ਟ੍ਰੈਫ਼ਿਕ ਪੁਲਿਸ ਮੁਲਾਜ਼ਮ

ਨਵੀਂ ਦਿੱਲੀ (ਭਾਸ਼ਾ) : ਇਹ ਤਸਵੀਰਾਂ ਹਰਿਆਣਾ ਦੇ ਗੁਰੂਗ੍ਰਾਮ ਦੀਆਂ ਹਨ। ਜਿੱਥੇ ਗ਼ਲਤ ਦਿਸ਼ਾ ਤੋਂ ਆ ਰਹੀ ਇਕ ਗੱਡੀ ਨੂੰ ਰੋਕਣਾ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਭਾਰੀ ਪੈ ਗਿਆ। ਕਾਰ ਡਰਾਈਵਰ ਨੇ ਗੱਡੀ ਰੋਕਣ ਦੀ ਬਜਾਏ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਟੱਕਰ ਮਾਰ ਦਿਤੀ ਅਤੇ ਪੁਲਿਸ ਮੁਲਾਜ਼ਮ ਕਾਰ ਦੇ ਬੋਨਟ 'ਤੇ ਆ ਡਿਗਿਆ। ਇਸ ਤੋਂ ਬਾਅਦ ਕਾਰ ਡਰਾਈਵਰ ਨੇ ਕਾਰ ਤੇਜ਼ ਕਰ ਲਈ ਅਤੇ ਕਰੀਬ 200 ਮੀਟਰ ਤਕ ਉਹ ਪੁਲਿਸ ਮੁਲਾਜ਼ਮ ਨੂੰ ਬੋਨਟ 'ਤੇ ਬਿਠਾ ਕੇ ਲੈ ਗਿਆ। ਮੌਕੇ 'ਤੇ ਮੌਜੂਦ ਦੂਜੇ ਪੁਲਿਸ ਮੁਲਾਜ਼ਮਾਂ ਨੇ ਜਦੋਂ ਗੱਡੀ ਦਾ ਪਿੱਛਾ ਕੀਤਾ ਤਾਂ ਮੁਲਜ਼ਮ ਨੇ ਗੱਡੀ ਰੋਕੀ।

ਮੁਲਜ਼ਮ ਦੀ ਪਛਾਣ ਦਿੱਲੀ ਦੇ ਦੁਆਰਕਾ ਦੇ ਸੈਕਟਰ 22 ਨਿਵਾਸੀ ਕਰਨ ਕੰਠਵਾਲ ਦੇ ਰੂਪ ਵਿਚ ਹੋਈ ਹੈ। ਦਰਅਸਲ ਕਾਰ ਡਰਾਇਵਰ ਗ਼ਲਤ ਦਿਸ਼ਾ ਤੋਂ ਗੱਡੀ ਲੈ ਕੇ ਆ ਰਿਹਾ ਸੀ ਜਦੋਂ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਗੱਡੀ ਨੂੰ ਰੋਕਣਾ ਚਾਹਿਆ ਤਾਂ ਮੁਲਜ਼ਮ ਨੇ ਕਾਰ ਤੇਜ਼ ਕਰਦਿਆਂ ਪੁਲਿਸ ਮੁਲਾਜ਼ਮ ਨੂੰ ਹੀ ਟੱਕਰ ਮਾਰ ਦਿਤੀ। ਗ਼ਨੀਮਤ ਇਹ ਰਹੀ ਕਿ ਪੁਲਿਸ ਮੁਲਾਜ਼ਮ ਕਾਰ ਦੇ ਬੋਨਟ 'ਤੇ ਡਿਗ ਗਿਆ। ਨਹੀਂ ਤਾਂ ਕਾਰ ਉਸ ਦੇ ਉਪਰ ਤੋਂ ਵੀ ਲੰਘ ਸਕਦੀ ਸੀ, ਪਰ ਫਿਰ ਵੀ ਮੁਲਜ਼ਮ ਨੇ ਗੱਡੀ ਨਹੀਂ ਰੋਕੀ। ਕਾਰ ਡਰਾਈਵਰ ਦੀ ਇਸ ਹਰਕਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਸੈਕਟਰ 29 ਦੇ ਥਾਣਾ ਵਿਚ ਸ਼ਿਕਾÎਇਤ ਦਰਜ ਕਰਵਾਈ ਹੈ, ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

Related Stories