ਹਾਈਕੋਰਟ ਵਿਚ ਵਕੀਲਾਂ ਨੂੰ ਸ਼ੇਮ-ਸ਼ੇਮ ਦੇ ਨਾਅਰੇ ਲਾਉਣੇ ਪੈ ਸਕਦੇ ਹਨ ਭਾਰੀ! ਮੁੱਖ ਜੱਜ ਨੇ ਦਿੱਤੇ ...

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਮਲੇ ਨੂੰ ਹਾਈਕੋਰਟ ਦੀ ਕਮੇਟੀ ਕੋਲ ਭੇਜਿਆ ਗਿਆ

Photo

ਨਵੀਂ ਦਿੱਲੀ : ਜਾਮੀਆ ਹਿੰਸਾ ਮਾਮਲੇ ਵਿਚ ਵੀਰਵਾਰ ਨੂੰ ਦਿੱਲੀ ਹਾਈਕੋਰਟ ਵਿਚ ਹੋਈ ਸੁਣਵਾਈ ਤੋਂ ਬਾਅਦ ਅਦਾਲਤ ਵਿਚ ਸ਼ੇਮ-ਸ਼ੇਮ ਦੇ ਨਾਅਰੇ ਲਗਾਉਣ ਵਾਲੇ ਵਕੀਲ ਮੁਸੀਬਤ ਵਿਚ ਫਸਦੇ ਹੋਏ ਨਜ਼ਰ ਆ ਰਹੇ ਹਨ। ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਡੀਐਨ ਪਟੇਲ ਨੇ ਮਾਮਲੇ ਦੀ ਗੰਭੀਰਤਾ ਨੂੰ ਮੰਨਦੇ ਹੋਏ ਕਾਰਵਾਈ ਦਾ ਗੱਲ ਕਹੀ ਹੈ।

 



 

 

 ਮਾਮਲੇ ਵਿਚ ਸੀਜੇ ਨੇ ਕਿਹਾ ਕਿ ਇਸ ਮਾਮਲੇ 'ਤੇ ਕੋਈ ਵੀ ਕਾਰਵਾਈ ਕਰਨ ਦੇ ਲਈ ਇਸ ਨੂੰ ਹਾਈਕੋਰਟ ਦੀ ਕਮੇਟੀ ਦੇ ਕੋਲ ਭੇਜਿਆ ਜਾਵੇਗਾ। ਨਾਲ ਹੀ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਨੂੰ ਵੀ ਮੰਗਿਆ ਹੈ ਜਿਸ ਨਾਲ ਨਾਅਰੇਬਾਜ਼ੀ ਕਰਨ ਵਾਲੇ ਵਕੀਲਾਂ ਦੀ ਪਹਿਚਾਣ ਹੋ ਸਕੇ। ਹਾਈਕੋਰਟ ਨੇ ਕਿਹਾ ਕਿ ਉਹ ਵਕੀਲਾਂ ਦੇ ਅਪਮਾਨਜਨਕ ਸ਼ਬਦਾ ਦੀ ਵਰਤੋਂ ਕਰਨ ਦੇ ਮਾਮਲੇ ਨੂੰ ਸਬੰਧਤ ਕਮੇਟੀ ਨੂੰ ਭੇਜੇਗੀ ਜੋ ਇਸ 'ਤੇ ਵਿਚਾਰ-ਵਟਾਂਦਰਾ ਕਰੇਗੀ।

 


 

ਦਰਅਸਲ ਜਾਮੀਆ ਹਿੰਸਾ ਨੂੰ ਲੈ ਕੇ ਵੀਰਵਾਰ ਨੂੰ ਦਿੱਲੀ ਹਾਈਕੋਰਟ ਵਿਚ ਸੁਣਵਾਈ ਦੇ ਦੌਰਾਨ ਵਿਦਿਆਰਥੀਆਂ ਦਾ ਪੱਖ ਰੱਖਣ ਵਾਲੇ ਵਕੀਲਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੋ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰ ਇਸ ਮਾਮਲੇ ਵਿਚ ਜਵਾਬ ਦੇਣ ਲਈ ਕਿਹਾ ਸੀ। ਕੋਰਟ ਨੇ ਇਸ ਮਾਮਲੇ ਵਿਚ ਚਾਰ ਫਰਵਰੀ 2020 ਨੂੰ ਸੁਣਵਾਈ ਦੀ ਅਗਲੀ ਮਿਤੀ ਤੈਅ ਕੀਤੀ ਸੀ । ਜਿਸ ਤੋਂ ਬਾਅਦ ਵਿਦਿਆਰਥੀ ਪੱਖ ਦੇ ਵਕੀਲ ਨੇ ਸੁਣਵਾਈ ਦੀ ਮਿਤੀ ਜਲਦੀ ਤੈਅ ਕਰਨ ਦੀ ਅਪੀਲ ਕੀਤੀ ਸੀ ਪਰ ਕੋਰਟ ਨੇ ਇਸ ਨੂੰ ਨਹੀਂ ਮੰਨਿਆ। ਉਦੋਂ ਜੱਜ ਦੇ ਬੈਂਚ ਤੋਂ ਚੱਲੇ ਜਾਣ ਤੋਂ ਬਾਅਦ ਕੁੱਝ ਵਕੀਲਾਂ ਨੇ ਕੋਰਟ ਵਿਚ ਨਾਅਰੇਬਾਜ਼ੀ ਕੀਤੀ ਅਤੇ ਸ਼ੇਮ-ਸ਼ੇਮ ਬੋਲਿਆ ਸੀ।

ਸੁਣਵਾਈ ਦੌਰਾਨ ਵਿਦਿਆਰਥੀਆਂ ਦਾ ਪੱਖ ਰੱਖਣ ਵਾਲੇ ਵਕੀਲਾਂ ਨੇ ਮੰਗ ਕੀਤੀ ਸੀ ਕਿ ਵਿਦਿਆਰਥੀਆਂ ਦੇ ਵਿਰੁੱਧ ਪੁਲਿਸ ਦੀ ਕਾਰਵਾਈ 'ਤੇ ਰੋਕ ਲਗਾਈ ਜਾਵੇ ਇਸ 'ਤੇ ਕੋਰਟ ਨੇ ਉਨ੍ਹਾਂ ਦੀ ਮੰਗ ਨੂੰ ਖਾਰਜ਼ ਕਰ ਦਿੱਤਾ ਨਾਲ ਹੀ ਵਿਦਿਆਰਥੀਆਂ ਦੀ ਗਿਰਫ਼ਤਾਰੀ 'ਤੇ ਰੋਕ ਦੀ ਮੰਗ ਨੂੰ ਵੀ ਸਿਰੇ ਤੋਂ ਖਾਰਜ਼ ਕਰ ਦਿੱਤਾ ਸੀ।