ਵੇਖੋ ਤਸਵੀਰਾਂ ਦੀ ਜ਼ੁਬਾਨੀ..ਨਾਗਰਿਕਤਾ ਕਾਨੂੰਨ 'ਤੇ ਲੋਕਾਂ ਦੀ ਆਵਾਜ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਕਾਨੂੰਨ ਖਿਲਾਫ ਲੋਕਾਂ ਦੀ ਅਵਾਜ਼ ਬਣੇ ਪੋਸਟਰ

Posters

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਅਤੇ ਆਲ-ਇੰਡੀਆ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ ਨੂੰ ਲੈ ਕੇ ਦੇਸ਼ ਭਰ ਵਿਚ ਰੋਸ ਪ੍ਰਦਰਸ਼ਨ ਵਿਆਪਕ ਰੂਪ ਅਖਤਿਆਰ ਕਰਦੇ ਜਾ ਰਹੇ ਹਨ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸੜਕਾਂ ‘ਤੇ ਉਤਰ ਰਹੇ ਹਨ।

ਪੰਜਾਬ, ਚੰਡੀਗੜ੍ਹ ਸਮੇਤ ਦੇਸ਼ ਦੇ ਕਈ ਸੂਬਿਆਂ ਦੀਆਂ ਵਿਦਿਆਰਥੀ ਜਥੇਬੰਦੀਆਂ ਅਤੇ ਸੰਸਥਾਵਾਂ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ। ਬੀਤੇ ਦਿਨੀਂ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਵਿਦਿਆਰਥੀਆਂ ‘ਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਇਹ ਵਿਰੋਧ ਹੋਰ ਤੇਜ਼ ਹੋ ਗਿਆ ਹੈ।

ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨਾਂ ਨੂੰ ਕਈ ਸਿਆਸੀ ਧਿਰਾਂ ਦਾ ਸਮਰਥਨ ਹਾਸਿਲ ਹੈ। ਇਹਨਾਂ ਪ੍ਰਦਰਸ਼ਨਾਂ ਦੌਰਾਨ ਲੋਕ ਪੋਸਟਰਾਂ ਦੇ ਜ਼ਰੀਏ ਅਪਣੇ ਮਨਾਂ ਦੀ ਭੜਾਸ ਕੱਢ ਰਹੇ ਹਨ ਅਤੇ ਅਪਣੇ ਹੱਕਾਂ ਲਈ ਲੜ ਰਹੇ ਹਨ।

ਪ੍ਰਦਰਸ਼ਨ ਦੌਰਾਨ ਲੋਕਾਂ ਦੀ ਅਵਾਜ਼ ਬਣੇ ਪੋਸਟਰਾਂ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋ ਰਹੀਆਂ ਹਨ। ਹਰ ਪੋਸਟਰ ਦੇ ਜ਼ਰੀਏ ਪ੍ਰਦਰਸ਼ਨਕਾਰੀ ਅਪਣੀ ਗੱਲ ਰੱਖ ਰਹੇ ਹਨ। ਹਰ ਪੋਸਟਰ ਦੇ ਜ਼ਰੀਏ ਇਕ ਨਵਾਂ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  

ਇਸੇ ਵਿਰੋਧ ਵਿਚ ਇਕ ਲੜਕੀ ਦੀ ਤਸਵੀਰ ਵੀ ਕਾਫੀ ਵਾਇਰਲ ਹੋ ਰਹੀ ਹੈ ਜੋ ਦਿੱਲੀ ਦੇ ਜੰਤਰ-ਮੰਤਰ ਵਿਖੇ ਵਿਰੋਧ ਕਰਨ ਲਈ ਪਹੁੰਚੀ ਸੀ। ਇਸ ਫੋਟੋ ਵਿਚ ਲੜਕੀ ਪੁਲਿਸ ਵਾਲੇ ਨੂੰ ਫੁੱਲ ਦਿੰਦੀ ਨਜ਼ਰ ਆ ਰਹੀ ਹੈ। ਇਸੇ ਦੌਰਾਨ ਇਹ ਹੋਰ ਲੜਕੀ ਇਕ ਪੋਸਟਰ ਦੇ ਨਾਲ ਨਜ਼ਰ ਆ ਰਹੀ ਹੈ, ਇਸ ਪੋਸਟਰ ‘ਤੇ ਲਿਖਿਆ ਹੈ, ‘ ਮੇਰੇ ਪਿਤਾ ਸੋਚਦੇ ਹਨ ਕਿ ਮੈਂ ਇਤਿਹਾਸ ਪੜ੍ਹ ਰਹੀ ਹਾਂ ਪਰ ਉਹ ਨਹੀਂ ਜਾਣਦੇ ਕਿ ਮੈਂ ਹੋਰ ਇਤਿਹਾਸ ਬਣਾਉਣ ਵਿਚ ਵਿਅਸਤ ਹਾਂ’।

 


 

ਇਸ ਦੇ ਨਾਲ ਹੀ ‘ਪਾਣੀ ਮੇਰੇ ਨੈਨੋਂ ਮੇਂ, ਜਿਤਨਾ ਵਾਟਰ ਕੈਨਨ ਮੇ’ ਤੋਂ ਲੈ ਕੇ ‘ਧਾਰਾ 144 ਤੁਮਹਾਰੀ, ਧਾਰਾ 14 ਹਮਾਰੀ’ ਆਦਿ ਪੋਸਟਰਾਂ ਰਾਹੀਂ ਨਾਗਰਿਕਤਾ ਕਾਨੂੰਨ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

 


 

ਇਸੇ ਤਰ੍ਹਾਂ ਪ੍ਰਦਰਸ਼ਕਾਰੀਆਂ ਵੱਲੋਂ ਫੜੇ ਗਏ ਪੋਸਟਰਾਂ ਰਾਹੀਂ ਪੁਲਿਸ ਕਰਮਚਾਰੀਆਂ ਨੂੰ ਵੀ ਲਾਠੀ ਛੱਡ ਦੇ ਨਾਲ ਚੱਲਣ ਦਾ ਸੁਨੇਹਾ ਵੀ ਦਿੱਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦੀ ਅਵਾਜ਼ ਬਣੇ ਪੋਸਟਰਾਂ ਵਿਚ ਆਪਸੀ ਭਾਈਚਾਰੇ ਦੀ ਝਲਕ ਅਤੇ ਦਰਦ ਦੇਖਣ ਨੂੰ ਮਿਲ ਰਿਹਾ ਹੈ। 

 

 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।