Cylinder blast in Chandigarh: ਖਾਣਾ ਬਣਾਉਣ ਵਾਲਾ ਨੌਜਵਾਨ ਝੁਲਸਿਆ, ਘਰ ਵਿਚ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਫਿਲਹਾਲ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

Cylinder blast in Chandigarh

Cylinder blast in Chandigarh: ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 ਸਥਿਤ ਰਾਮ ਦਰਬਾਰ 'ਚ ਦੇਰ ਰਾਤ ਖਾਣਾ ਬਣਾਉਂਦੇ ਸਮੇਂ ਅਚਾਨਕ ਸਿਲੰਡਰ ਫਟ ਗਿਆ। ਖਾਣਾ ਬਣਾ ਰਿਹਾ 35 ਸਾਲਾ ਅਮਰਜੀਤ ਸਿੰਘ ਸਿਲੰਡਰ ਫਟਣ ਕਾਰਨ ਜ਼ਖਮੀ ਹੋ ਗਿਆ। ਇਸ ਦੌਰਾਨ ਅੱਗ ਰਸੋਈ ਵਿਚ ਫੈਲ ਗਈ। ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿਤੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਫਿਲਹਾਲ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਸਿਲੰਡਰ ਫਟਦੇ ਹੀ ਇਸ ਦੀ ਤੇਜ਼ ਆਵਾਜ਼ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ। ਲੋਕ ਘਰਾਂ ਤੋਂ ਬਾਹਰ ਆ ਕੇ ਇਸ ਨੂੰ ਦੇਖਣ ਲੱਗੇ। ਇਕ ਵਾਰ ਤਾਂ ਲੋਕ ਸਮਝ ਨਹੀਂ ਸਕੇ ਕਿ ਇਹ ਅਚਾਨਕ ਧਮਾਕੇ ਦੀ ਆਵਾਜ਼ ਕਿਥੋਂ ਆਈ। ਬਾਅਦ ਵਿਚ ਜਦੋਂ ਲੋਕਾਂ ਨੇ ਰਸੋਈ ਵਿਚ ਅੱਗ ਲੱਗੀ ਦੇਖੀ ਤਾਂ ਉਨ੍ਹਾਂ ਨੂੰ ਕੁੱਝ ਸਮਝ ਆਇਆ।

ਅਮਰਜੀਤ ਸਿੰਘ ਨੇ ਦਸਿਆ ਕਿ ਉਹ ਰੋਜ਼ ਦੀ ਤਰ੍ਹਾਂ ਰਸੋਈ ਵਿਚ ਖਾਣਾ ਬਣਾ ਰਿਹਾ ਸੀ। ਫਿਰ ਅਚਾਨਕ ਇਹ ਸਿਲੰਡਰ ਫਟ ਗਿਆ। ਇਸ ਦੇ ਧਮਾਕੇ ਦਾ ਕਾਰਨ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਪਰ ਇਸ ਸਬੰਧੀ ਗੈਸ ਕੰਪਨੀ ਨੂੰ ਸੂਚਿਤ ਕਰ ਦਿਤਾ ਗਿਆ ਹੈ। ਕੰਪਨੀ ਦੇ ਕਰਮਚਾਰੀ ਮੌਕੇ ’ਤੇ ਆ ਕੇ ਕਾਰਨਾਂ ਦੀ ਜਾਂਚ ਕਰਨਗੇ। ਇਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਸਿਲੰਡਰ ਫਟਣ ਦਾ ਕਾਰਨ ਕੀ ਸੀ।

(For more news apart from Cylinder blast in Chandigarh , stay tuned to Rozana Spokesman)