ਦਿੱਲੀ-ਐਨਸੀਆਰ ਸਮੇਤ ਉੱਤਰ ਭਾਰਤ 'ਚ ਪਿਆ ਮੀਂਹ ਵਧੀ ਠੰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਐਨਸੀਆਰ ਦੇ ਨਾਲ ਯੂਪੀ ਦੇ ਕੁੱਝ ਹਿੱਸਿਆਂ 'ਚ ਫਿਰ ਤੋਂ ਠੰਡ ਵੱਧ ਸਕਦੀ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਦਿੱਲੀ-ਐਨਸੀਆਰ ਸਮੇਤ ਉੱਤਰ ਭਾਰਤ ਦੇ ਕੁੱਝ ...

Rain

ਨਵੀਂ ਦਿੱਲੀ: ਦਿੱਲੀ ਐਨਸੀਆਰ ਦੇ ਨਾਲ ਯੂਪੀ ਦੇ ਕੁੱਝ ਹਿੱਸਿਆਂ 'ਚ ਫਿਰ ਤੋਂ ਠੰਡ ਵੱਧ ਸਕਦੀ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਦਿੱਲੀ-ਐਨਸੀਆਰ ਸਮੇਤ ਉੱਤਰ ਭਾਰਤ ਦੇ ਕੁੱਝ ਹੋਰ ਹਿੱਸਿਆਂ 'ਚ ਮੀਂਹ, ਤੂਫਾਨ ਅਤੇ ਗਰਜ ਦੇ ਨਾਲ ਕਣੀਆਂ ਪੈਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਫਰੀਦਾਬਾਦ ਦੇ ਕੁੱਝ ਹਿੱਸਿਆਂ 'ਚ ਅੱਜ ਦੁਪਹਿਰ ਹੱਲਕੀ ਮੀਂਹ ਵੀ ਪਈ। ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ 'ਚ ਵੀ ਤਾਜ਼ਾ ਬਰਫਬਾਰੀ ਹੋਈ ਹੈ। 

ਮੌਸਮ ਵਿਭਾਗ ਦੇ ਮੁਤਾਬਕ, ਸੋਮਵਾਰ ਨੂੰ ਸ਼ਾਮ 4.30 ਵਜੇ ਤੱਕ ਦੇਸ਼ ਦੇ ਕੁੱਝ ਹਿੱਸਿਆਂ 'ਚ ਤੂਫਾਨ, ਮੀਂਹ ਅਤੇ ਗਰਜ ਦੇ ਨਾਲ ਕਣੀਆਂ ਪੈ ਸੱਕਦੀਆਂ ਹਨ। ਆਗਰਾ, ਮਥੁਰਾ, ਬੁਲੰਦਸ਼ਹਿਰ, ਗੌਤਮਬੁੱਧਨਗਰ (ਨੋਇਡਾ, ਗ੍ਰੇਟਰ ਨੋਇਡਾ), ਗਾਜ਼ੀਆਬਾਦ ਅਤੇ ਹਾਥਰਸ ਜਿਲੀਆਂ 'ਚ ਮੀਂਹ ਪੈ ਸਕਦਾ ਹੈ। ਪਹਾੜਾਂ 'ਚ ਹੋਈ ਬਰਫਬਾਰੀ ਦੇ ਕਾਰਨ ਹੇਠਲੇ ਹਿੱਸਿਆਂ 'ਚ ਵੀ ਠੰਡ ਵੱਧ ਗਈ ਹੈ। 

ਸੋਮਵਾਰ ਨੂੰ ਕਸ਼ਮੀਰ ਅਤੇ ਹਿਮਾਚਲ ਦੇ ਕਈ ਹਿੱਸਿਆਂ 'ਚ ਬਰਫਬਾਰੀ ਹੋਈ। ਬਰਫਬਾਰੀ ਦਾ ਅਸਰ ਦਿੱਲੀ-ਐਨਸੀਆਰ 'ਤੇ ਵੀ ਪੈਣ ਜਾ ਰਿਹਾ ਹੈ। ਦਿੱਲੀ-ਐਨਸੀਆਰ 'ਚ ਹਫ਼ਤੇ ਦੇ ਪਹਿਲੇ ਦਿਨ ਹੱਲਕੀ ਮੀਂਹ ਠੰਡ ਵਧਾ ਸਕਦੀ ਹੈ।