ਐਟਮ ਬੰਬ, ਗ੍ਰੇਨੇਡ ਅਤੇ ਹਥਿਆਰ ਬਣਾਉਣ ਦੀ ਟ੍ਰੇਨਿੰਗ ਦਿੰਦੀ ਹੈ ਆਰਐਸਐਸ : ਕਾਂਗਰਸ ਮੰਤਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਰਐਸਐਸ ਹਥਿਆਰ, ਬੰਬ, ਐਟਮ ਬੰਬ, ਗ੍ਰੇਨੇਡ ਬਣਾਉਣ ਅਤੇ ਧਮਾਕੇ ਕਰਨ ਦੀ ਸਿਖਲਾਈ ਦੇ ਰਹੀ ਹੈ।

Dr.Govind Singh

ਭੋਪਾਲ : ਮੱਧ ਪ੍ਰਦੇਸ਼ ਸਰਕਾਰ ਦੇ ਕੈਬਿਨਟ ਮੰਤਰੀ ਨੇ ਕਥਿਤ ਤੌਰ 'ਤੇ ਰਾਸ਼ਟਰੀ ਸਵੈ ਸੇਵੀ ਸੰਘ 'ਤੇ ਹਥਿਆਰ, ਬੰਬ, ਐਟਮ ਬੰਬ, ਗ੍ਰੇਨੇਡ ਬਣਾਉਣ ਅਤੇ ਧਮਾਕੇ ਕਰਨ ਦਾ ਦੋਸ਼ ਲਗਾਇਆ ਹੈ। ਮੰਤਰੀ ਡਾਕਟਰ ਗੋਵਿੰਦ ਸਿੰਘ ਨੇ ਇਹ ਟਿੱਪਣੀ ਭਾਜਪਾ ਦੇ ਉਸ ਬਿਆਨ 'ਤੇ ਦਿਤੀ ਜਿਸ ਵਿਚ ਪਾਰਟੀ ਨੇ ਕਾਂਗਰਸ ਸਰਕਾਰ 'ਤੇ ਰਾਜ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਹਮਲਾ ਕੀਤਾ ਸੀ। ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਰਐਸਐਸ ਹਥਿਆਰ, ਬੰਬ, ਐਟਮ ਬੰਬ, ਗ੍ਰੇਨੇਡ ਬਣਾਉਣ ਅਤੇ ਧਮਾਕੇ ਕਰਨ ਦੀ ਸਿਖਲਾਈ ਦੇ ਰਹੀ ਹੈ।

ਡਾਕਟਰ ਸਿੰਘ ਮੱਧ ਪ੍ਰਦੇਸ਼ ਵਿਚ ਕਾਂਗਰਸ ਦੇ ਮਸ਼ਹੂਰ ਨੇਤਾ ਹਨ। ਦਿਗਵਿਜੈ ਸਿੰਘ ਦੇ ਕਾਰਜਕਾਲ ਦੌਰਾਨ ਉਹ ਗ੍ਰਹਿਮੰਤਰੀ ਵੀ ਸਨ। ਉਹ ਭਿੰਡ ਜ਼ਿਲ੍ਹੇ ਦੀ ਲਹਾਰ ਵਿਧਾਨਸਭਾ ਸੀਟ ਤੋਂ ਸੱਤ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ। ਰਾਜ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਬਿਆਨ ਨੂੰ ਮਜ਼ਾਕ ਦੱਸਿਆ। ਸ਼ਿਵਰਾਜ ਸਿੰਘ ਨੇ ਕਿਹਾ ਕਿ ਇਸ ਨਾਲ ਕਾਂਗਰਸ ਦਾ ਮਾਨਸਿਕ ਦੀਵਾਲੀਆਪਨ ਦਿਖਾਈ ਦਿੰਦਾ ਹੈ। ਉਹਨਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਕਮਲਨਾਥ ਜੀ ਦੇ ਮੰਤਰੀ ਡਾਕਟਰ ਗੋਵਿੰਦ ਸਿੰਘ ਦਾ ਬਿਆਨ 

ਕਿ ਆਰਐਸਐਸ ਹਥਿਆਰ ਬਣਾਉਣ ਦੀ ਟ੍ਰੇਨਿੰਗ ਦਿੰਦਾ ਹੈ, ਮਜ਼ਾਕ ਅਤੇ ਅਗਿਆਨਤਾ ਜਾਪਦਾ ਹੈ। ਚਰਿਤੱਰ ਨਿਰਮਾਣ ਲਈ 94 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੀ ਰਾਸ਼ਟਰਵਾਦੀ ਸੰਸਥਾ ਨੂੰ ਲੈ ਕੇ ਅਜਿਹੀ ਗੱਲ ਕਰਨਾ ਕਾਂਗਰਸ ਦਾ ਮਾਨਸਿਕ ਦੀਵਾਲੀਆਪਨ ਦਰਸਾਉਂਦਾ ਹੈ। ਦੋ ਕਤਲਾਂ ਕਾਰਨ ਇਸ ਹਫਤੇ ਦੀ ਸ਼ੁਰੂਆਤ ਵਿਚ ਕਾਂਗਰਸ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆਈ ਸੀ। 50 ਸਾਲ ਦੇ ਮੰਦਸੌਰ ਨਗਰਪਾਲਿਕਾ ਮੁਖੀ ਪ੍ਰਹਿਲਾਦ ਬੰਧਵਾਰ ਅਤੇ ਇੰਦੌਰ ਵਿਖੇ 45 ਸਾਲ ਦੇ ਵਪਾਰੀ ਅਤੇ ਸਥਾਨਕ ਬਿਲਡਰ

ਸੰਦੀਪ ਅਗਰਵਾਲ ਦਾ ਬਜ਼ਾਰ ਵਿਚ ਕਤਲ ਕਰ ਦਿਤਾ ਸੀ। ਸ਼ਿਵਰਾਜ ਸਿੰਘ ਨੇ ਇਹਨਾਂ ਘਟਨਾਵਾਂ ਦੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਕਮਲਨਾਥ ਨੂੰ ਚਿੱਠੀ ਲਿਖੀ ਸੀ ਜਿਸ ਵਿਚ ਇਹਨਾਂ ਮਾਮਲਿਆਂ ਦੀ ਜਾਂਚ ਉੱਚ ਪੱਧਰੀ ਕਮੇਟੀ ਤੋਂ ਕਰਵਾਉਣ ਲਈ ਕਿਹਾ ਗਿਆ ਸੀ। ਚੌਹਾਨ ਨੇ ਦੋਸ਼ ਲਗਾਇਆ ਸੀ ਕਿ ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਆਉਣ ਨਾਲ ਅਚਾਨਕ ਅਪਰਾਧਕ ਗਤੀਵਿਧੀਆਂ ਵੱਧ ਗਈਆਂ ਹਨ।