ਭਾਜਪਾ ਆਈਟੀ ਸੈੱਲ ਦੇ ਮੁੱਖੀ ਨੂੰ ਮਿਲਿਆ ਇਕ ਕਰੋੜ ਰੁਪਏ ਦਾ ਨੋਟਿਸ
ਭਾਰਤੀ ਜਨਤਾ ਪਾਰਟੀ ਦੇ ਆਈਟੀਸੈੱਲ ਦੇ ਮੁੱਖੀ ਅਮੀਤ ਮਾਲਵੀਆ ਨੇ ਇਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿਚ ਉਨ੍ਹਾਂ ਵੱਲੋਂ ਆਰੋਪ ਲਗਾਇਆ ਗਿਆ ਸੀ ਕਿ ਸ਼ਾਹੀਨ ਬਾਗ ਦੀ ਮਹਿਲਾ ...
ਨਵੀਂ ਦਿੱਲੀ : ਭਾਜਪਾ ਆਈਟੀ ਸੈੱਲ ਦੇ ਮੁੱਖੀ ਅਮੀਤ ਮਾਲਵੀਆ ਨੂੰ ਇਕ ਕਰੋੜ ਰੁਪਏ ਮਾਨਹਾਨੀ ਦਾ ਨੋਟਿਸ ਮਿਲਿਆ ਹੈ। ਇਹ ਨੋਟਿਸ ਉਨ੍ਹਾਂ ਨੂੰ ਸ਼ਾਹੀਨ ਬਾਗ ਵਿਚ ਸੀਏਏ ਵਿਰੁੱਧ ਧਰਨੇ ਤੇ ਬੈਠੀਆਂ ਔਰਤਾ ‘ਤੇ ਕਥਿਤ ਤੌਰ ਉੱਤੇ 500-700 ਰੁਪਏ ਲੈ ਕੇ ਪ੍ਰਦਰਸ਼ਨ ਕਰਨ ਦਾ ਆਰੋਪ ਲਗਾਉਣ ਕਰਕੇ ਦਿੱਤਾ ਗਿਆ ਹੈ।
ਦਰਅਸਲ ਭਾਰਤੀ ਜਨਤਾ ਪਾਰਟੀ ਦੇ ਆਈਟੀ ਸੈੱਲ ਦੇ ਮੁੱਖੀ ਅਮੀਤ ਮਾਲਵੀਆ ਨੇ ਇਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿਚ ਉਨ੍ਹਾਂ ਵੱਲੋਂ ਆਰੋਪ ਲਗਾਇਆ ਗਿਆ ਸੀ ਕਿ ਸ਼ਾਹੀਨ ਬਾਗ ਦੀ ਮਹਿਲਾ ਪ੍ਰਦਰਸ਼ਨਕਾਰੀਆਂ ਪੰਜ-ਸੱਤ ਸੋ ਰੁਪਏ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਇਸੇ ਕਰਕੇ ਦੋ ਪ੍ਰਦਰਸ਼ਨਕਾਰੀ ਔਰਤਾ ਨੇ ਆਪਣੇ ਵਕੀਲ ਮਹਿਮੂਦ ਪਰਾਚਾ ਜਰੀਏ ਅਮੀਤ ਨੂੰ ਉਨ੍ਹਾਂ (ਪ੍ਰਦਰਸ਼ਨਕਾਰੀ ਔਰਤਾ) ਦੇ ਚਰਿੱਤਰ ਨੂੰ ਵਿਗਾੜਨ ਅਤੇ ਝੂਠੇ ਆਰੋਪਾ ਦੇ ਮਾਧਿਅਮ ਨਾਲ ਅੰਦੋਲਨ ਖਰਾਬ ਕਰਨ ਲਈ ਇਕ ਕਰੋੜ ਦਾ ਨੋਟਿਸ ਭੇਜਿਆ ਹੈ।
ਨੋਟਿਸ ਵਿਚ ਅਮਿਤ ਮਾਲਵੀਆ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਪੋਸਟ ਅਤੇ ਪ੍ਰਸਾਰਿਤ ਕੀਤੇ ਗਏ ਵੀਡੀਓ ਵਿਚ ਪ੍ਰਦਰਸ਼ਨਕਾਰੀ 500-700 ਰੁਪਏ ਲੈ ਕੇ ਪ੍ਰਦਰਸ਼ਨ ਕਰਦੇ ਦਿਖਾਏ ਜਾ ਰਹੇ ਹਨ। ਇਸ ਤਰ੍ਹਾਂ ਦੇ ਬਿਆਨ ਨਾਂ ਸਿਰਫ਼ ਝੂਠ ਹਨ ਬਲਕਿ ਇਨ੍ਹਾਂ ਨਾਲ ਪ੍ਰਦਰਸ਼ਨ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਮਿਊਨਿਟੀ ਦੇ ਵਿਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਮੁਸਲਿਮ ਔਰਤਾ ਵੱਲੋਂ ਸੀਏਏ ਅਤੇ ਸੰਭਾਵਤ ਐਨਆਰਸੀ ਵਿਰੁੱਧ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਨੂੰ ਦੂਜੇ ਵਰਗਾਂ ਦੇ ਲੋਕਾਂ ਵੱਲੋਂ ਵੀ ਭਰਪੂਰ ਸਮੱਰਥਨ ਮਿਲ ਰਿਹਾ ਹੈ। ਸ਼ਾਹੀਨ ਬਾਗ ਦੀ ਤਰਜ਼ 'ਤੇ ਦੇਸ਼ ਦੇ ਕਈ ਹੋਰ ਹਿੱਸਿਆ ਵਿਚ ਵੀ ਰੋਸ ਮੁਜ਼ਹਾਰੇ ਸ਼ੁਰੂ ਹੋ ਗਏ ਹਨ।