ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ, ਕੇਜਰੀਵਾਲ ਨੂੰ ਟੱਕਰ ਦੇਣ ਲਈ ਉਤਾਰਿਆ ਇਹ ਚਿਹਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਪਹਿਲਾਂ ਸੋਨੀਆ ਗਾਂਧੀ ਦੇ ਘਰ ਚੱਲੀਆਂ ਲੰਬੀਆਂ ਮੀਟਿੰਗਾਂ ਤੋਂ ਬਾਅਦ ਸ਼ਨਿੱਚਰਵਾਰ ਨੂੰ ਕਾਂਗਰਸ ਨੇ 54 ਉਮੀਦਵਾਰਾਂ ਦੀ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਸੀ।

File Photo

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਨੇ ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਦੇ ਵਿਰੁੱਧ ਆਪਣੇ ਉਮੀਦਵਾਰ ਰਾਮੇਸ਼ ਸਭਰਵਾਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਸ ਤੋਂ ਪਹਿਲਾਂ ਪਾਰਟੀ ਨੇ ਸ਼ਨਿੱਚਰਵਾਰ ਨੂੰ ਲੰਬੀ ਮੀਟਿੰਗਾ ਤੋਂ ਬਾਅਦ ਆਪਣੇ 54 ਉਮੀਦਵਾਰਾਂ  ਦੀ ਪਹਿਲੀ ਸੂਚੀ ਜਾਰੀ ਕੀਤੀ ਸੀ।

 ਕਾਂਗਰਸ ਨੇ ਦੂਜੀ ਸੂਚੀ ਵਿਚ ਤਿਲਕ ਨਗਰ ਸੀਟ ਤੋਂ ਰਾਮਿੰਦਰ ਸਿੰਘ ਬਮਰਾਹ, ਨਵੀਂ ਦਿੱਲੀ ਸੀਟ ਤੋਂ ਰਾਮੇਸ਼ ਸਭਰਵਾਲ , ਬਦਰਪੁਰ ਸੀਟ ਤੋਂ ਪ੍ਰਮੋਦ ਕੁਮਾਰ ਯਾਦਵ ਰਾਜਿੰਦਰ ਨਗਰ ਤੋਂ ਰੋਕੀ ਤੁਸੀਦ ਕੋਂਡਲੀ ਸੀਟ ਤੋਂ ਅਮਰੀਸ਼ ਗੌਤਮ, ਕਰਾਵਲ ਨਗਰ ਤੋਂ ਅਰਬਿੰਦ ਸਿੰਘ, ਅਤੇ ਘੋੜਾ ਵਿਧਾਨ ਸਭਾ ਦਿੱਲੀ ਤੋਂ ਭੀਸ਼ਮ ਸ਼ਰਮਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।

ਇਸ ਤੋਂ ਪਹਿਲਾਂ ਸੋਨੀਆ ਗਾਂਧੀ ਦੇ ਘਰ ਚੱਲੀਆਂ ਲੰਬੀਆਂ ਮੀਟਿੰਗਾਂ ਤੋਂ ਬਾਅਦ ਸ਼ਨਿੱਚਰਵਾਰ ਨੂੰ ਕਾਂਗਰਸ ਨੇ 54 ਉਮੀਦਵਾਰਾਂ ਦੀ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਸੀ। ਇਸ ਲਿਸਟ ਵਿਚ ਆਮ ਆਦਮੀ ਪਾਰਟੀ ਦਾ ਸਾਥ ਛ਼ੱਡ ਕੇ ਕਾਂਗਰਸ ਦਾ ਪੱਲਾ ਫੜਨ ਵਾਲੀ ਅਲਕਾ ਲਾਂਬਾ ਨੂੰ ਚਾਂਦਨੀ ਚੌਕ ਤੋਂ ਟਿਕਟ ਦਿੱਤਾ ਗਿਆ ਸੀ। ਨਾਲ ਹੀ ਕਾਂਗਰਸ ਨੇ ਆਪ ਨੂੰ ਅਲਵਿਦਾ ਕਹਿ  ਕੇ ਆਦਰਸ਼ ਸ਼ਾਸਤਰੀ ਨੂੰ ਦਵਾਰਿਕਾ ਤੋਂ ਟਿਕਟ ਦਿੱਤਾ ਸੀ ਅਤੇ ਦਿੱਲੀ ਕੈਂਟ ਤੋਂ ਸੰਦੀਪ ਤੰਵਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ।

ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਦੀ 70 ਸੀਟਾਂ ਲਈ ਇਕੋ ਪੜਾਅ ਵਿਚ 9 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਅਤੇ 11 ਫਰਵਰੀ ਨੂੰ ਨਤੀਜੇ ਆਉਣੇ ਹਨ। ਚੋਣਾਂ ਨੂੰ ਨੇੜੇ ਆਉਂਦਾ ਵੇਖ ਹਰ ਪਾਰਟੀ ਵੱਲੋਂ ਵੋਟਰਾ ਨੂੰ ਆਪਣੇ ਵੱਲ ਲਭਾਉਣ ਦੇ ਲਈ ਖਿੱਚੋਤਾਨ ਜਾਰੀ ਹੈ। ਦਿੱਲੀ ਦੀ ਸਤਾ ਧਾਰੀ ਆਮ ਆਦਮੀ ਪਾਰਟੀ ਆਪਣੇ ਪੰਜ ਸਾਲ ਦੇ ਕੰਮਾਂ ਨੂੰ ਜਨਤਾ ਵਿਚ ਗਿਣਵਾਉਣ 'ਚ ਲੱਗੀ ਹੈ ਨਾਲ ਹੀ ਆਪਣੇ ਨਵੇਂ ਚੋਣ ਮੈਨੀਫੈਸਟੋ ਵਿਚ ਵੱਡੇ ਵਾਅਦਿਆ ਰਾਹੀਂ ਦਿੱਲੀ ਦੀ ਸੱਤਾ 'ਤੇ ਮੁੜ ਤੋਂ ਕਾਬਜ਼ ਹੋਣ ਦੀ ਪੁਰਜ਼ੋਰ ਕੋਸ਼ਿਸ਼ਾ ਕਰ ਰਹੀ ਹੈ।

ਉੱਥੇ ਹੀ ਦੂਜੇ ਪਾਸੇ ਭਾਜਪਾ ਨੇ ਵੀ ਆਪਣੇ ਪਹਿਲੇ ਪੜਾਅ ਅੰਦਰ 57 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਵੀ ਰਾਜਧਾਨੀ ਵਿਚ ਆਪਣੀ ਸਰਕਾਰ ਬਣਾਉਣ ਅਤੇ ਆਪ ਨੂੰ ਪਟਕਨੀ ਦੇਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ। ਇਹ ਵੀ ਦੱਸ ਦਈਏ ਕਿ ਪਿਛਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 70 ਸੀਟਾਂ ਵਿਚੋਂ 67 ਸੀਟਾਂ ਜਿੱਤ ਕੇ ਵੱਡੀ ਜਿੱਤ ਹਾਸਲ ਕੀਤੀ ਸੀ ਦੁਜੇ ਪਾਸੇ ਭਾਜਪਾ ਨੂੰ ਤਿੰਨ ਸੀਟਾਂ ਹੀ ਨਸੀਬ ਹੋਈਆਂ ਸਨ ਅਤੇ 15 ਸਾਲ ਦਿੱਲੀ ਦੀ ਸੱਤਾ 'ਤੇ ਕਾਬਜ਼ ਰਹਿਣ ਵਾਲੀ ਕਾਂਗਰਸ ਨੂੰ ਇਕ ਵੀ ਸੀਟ ਹਾਸਲ ਨਹੀਂ ਹੋਈ ਸੀ।