ਨੂਰ ਜੋਰੇ ਨੇ ਸਟੇਜ ‘ਤੇ ਧੂੜਾਂ ਪੁੱਟਣ ਤੋਂ ਬਾਅਦ ਖੋਲ੍ਹੀਆਂ ਮੋਦੀ ਸਰਕਾਰ ਦੀਆਂ ਪਰਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ...

Noor Jora

ਨਵੀਂ ਦਿੱਲੀ (ਮਨੀਸ਼ਾ): ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ 57ਵੇਂ ਦਿਨ ਵੀ ਜਾਰੀ ਹੈ। ਕਿਸਾਨੀ ਮੋਰਚੇ ‘ਤੇ ਦਿਨ-ਰਾਤ ਡਟੇ ਕਿਸਾਨਾਂ ਦੇ ਹੌਂਸਲਿਆਂ ਨੂੰ ਬੁਲੰਦ ਕਰਨ ਲਈ ਲਗਾਤਾਰ ਵੱਖ-ਵੱਖ ਅਦਾਕਾਰਾਂ, ਗਾਇਕਾਂ, ਹੋਰ ਵੀ ਕਈਂ ਵੱਡੇ ਸਿਤਾਰਿਆਂ ਵੱਲੋਂ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਅੰਦੋਲਨ ਵਿਚ ਸ਼ਿਰਕਤ ਕੀਤੀ ਗਈ ਹੈ।

ਪੂਰੇ ਦੇਸ਼ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ਼ ਧਰਨਾ ਪ੍ਰਦਰਸ਼ਨ ਵਿਚ ਲਗਾਤਾਰ ਡਟੇ ਹੋਏ ਹਨ, ਉਥੇ ਹੀ ਅੱਜ ਪੰਜਾਬੀ ਗਿੱਧੇ ਅਤੇ ਭੰਗੜੇ ਦੀ ਸ਼ਾਨ ਨੂਰ ਜੋਰਾ ਉਚੇਚੇ ਤੌਰ ‘ਤੇ ਕਿਸਾਨੀ ਮੋਰਚੇ ‘ਤੇ ਪਹੁੰਚੇ ਉਨ੍ਹਾਂ ਨੇ ਹਮੇਸ਼ਾਂ ਹੀ ਆਪਣੇ ਗਿੱਧੇ ਤੇ ਭੰਗੜੇ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਪ੍ਰਫ਼ੁੱਲਤ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ।

ਇਸ ਦੌਰਾਨ ਨੂਰ ਜੋਰਾ ਨੇ ਕਿਹਾ ਅਸੀਂ ਮੋਦੀ ਸਰਕਾਰ ਤੋਂ ਬਹੁਤ ਹੀ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਾਂ, ਅਤੇ ਸਭ ਨੂੰ ਇਸ ਅੰਦੋਲਨ ਵਿਚ ਆਪਣਾ ਕੀਮਤੀ ਸਮਾਂ ਕੱਢਕੇ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ, ਅਸੀਂ ਪਹਿਲਾਂ ਇੱਥੇ ਕਈਂ ਵਾਰ ਆ ਚੁੱਕੇ ਹਾਂ ਪਰ ਅੱਜ ਸਾਡਾ ਆਉਣਾ ਉਚੇਚ ਸੀ ਕਿਉਂਕਿ ਅੰਦੋਲਨ ਵਿਚ ਅਸੀਂ ਦੇਖਿਆ ਮਹਿਲਾਵਾਂ ਦੀ ਗਿਣਤੀ ਵੀ ਕਾਫ਼ੀ ਹੈ।

ਉਨ੍ਹਾਂ ਕਿਹਾ ਕਿ ਮੇਰੀ ਮਹਾਰਤ ਲੋਕ-ਨਾਚ ਗਿੱਧੀ ਦੀ ਹੈ ਤੇ ਅਸੀਂ ਬੀਬੀਆਂ ਬਣਕੇ ਹੀ ਲੋਕ-ਨਾਚ ਗਿੱਧੇ ਦਾ ਪ੍ਰਦਰਸ਼ਨ ਕਰਦੇ ਹਾਂ, ਇਸ ਲਈ ਮੈਨੂੰ ਲਗਦਾ ਸੀ ਕਿ ਮੈਂ ਵੀ ਅੰਦੋਲਨ ਵਿਚ ਜਾ ਕੇ ਆਪਣਾ ਯੋਗਦਾਨ ਪਾ ਕੇ ਆਵਾਂ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਵਿਚ ਬਹੁਤ ਹੀ ਬੁੱਧੀਜੀਵੀ ਅਤੇ ਬਰੀਕ ਬੁੱਧੀ ਵਾਲੇ ਲੋਕ ਇੱਥੇ ਆਏ ਹੋਏ ਹਨ ਤੇ ਉਨ੍ਹਾਂ ਨੂੰ ਹਰ ਇੱਕ ਅੱਖਰ ਤੇ ਸ਼ਬਦ ਦਾ ਪਤਾ ਹੈ।

ਜੋਰੇ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਹਮੇਸ਼ਾ ਸ਼ਾਂਤਮਈ ਢੰਗ ਨਾਲ ਰਹਿਣਾ ਸਿਖਾਇਆ ਹੈ ਤੇ ਉਨ੍ਹਾਂ ਦੀ ਰਾਹ ‘ਤੇ ਚਲਦਿਆਂ ਇਸ ਅੰਦੋਲਨ ਨੂੰ ਵੀ ਬਹੁਤ ਸ਼ਾਂਤਮਈ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਇਸ ਗੱਲ ਨੂੰ ਪੂਰੇ ਦੇਸ਼ ਦੇ ਲੋਕ ਜਾਣ ਚੁੱਕੇ ਹਨ ਕਿ ਪੰਜਾਬ ਅਤੇ ਹਰਿਆਣਾ ਦੀ ਲੀਹ ‘ਤੇ ਚਲਦਿਆਂ ਹੋਰ ਕਿਸਾਨਾਂ ਨੇ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਿਆ ਹੈ।