ਕਿਸਾਨ ਅੰਦੋਲਨ ਇਤਿਹਾਸਕ ਅੰਦੋਲਨ ਹੈ, ਇਸ ਨੂੰ ਹਰ ਵਰਗ ਦੀ ਹਮਾਇਤ ਪ੍ਰਾਪਤ ਹੈ- ਕਿਸਾਨ ਆਗੂ
ਕਿਹਾ ਦੇਸ਼ ਦੀ ਕਿਸਾਨ ਸੰਘਰਸ਼ ਨੂੰ ਤਿੰਨੇ ਬਿੱਲਾਂ ਨੂੰ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਮੁੜਨਗੇ
farmer protest
ਨਵੀਂ ਦਿੱਲੀ, ( ਚਰਨਜੀਤ ਸਿੰਘ ਸੁਰਖ਼ਾਬ ) : ਦਿੱਲੀ ਬਾਰਡਰ ‘ਤੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਛੱਬੀ ਜਨਵਰੀ ਨੂੰ ਕਿਸਾਨ ਦਿੱਲੀ ਦੇ ‘ਚ ਹਰ ਹਾਲ ਵਿੱਚ ਕਿਸਾਨ ਪਰੇਡ ਕਰਨਗੇ । ਇਸ ਲਈ ਸਰਕਾਰ ਨੇ ਦੇਖਣਾ ਹੈ ਕਿ ਸ਼ਾਂਤਮਈ ਰਹੇ ਜੇਕਰ ਸਰਕਾਰ ਸੰਘਰਸ਼ ਨੂੰ ਸ਼ਾਂਤਮਈ ਰੱਖਣਾ ਚਾਹੁੰਦੀ ਹੈ ਤਾਂ ਛੱਬੀ ਜਨਵਰੀ ਨੂੰ ਬੈਰੀਕੇਡ ਨਾ ਲਾਵੇ ਅਤੇ ਕਿਸਾਨਾਂ ਨੂੰ ਪਰੇਡ ਕਰਨ ਦੀ ਆਗਿਆ ਦੇਵੇ ।