ਮਹਿੰਗੀ ਪਈ ਹੀਰੋਪੰਤੀ: ਕੱਟਿਆ ਗਿਆ 31 ਹਜ਼ਾਰ ਦਾ ਚਲਾਨ, ਬੀਅਰ ਪੀਂਦੇ ਹੋਏ ਚਲਾ ਰਿਹਾ ਸੀ ਬੁਲੇਟ 

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਅਕਤੀ ਨੇ 3 ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਪਹਿਲਾ ਨੋ ਐਂਟਰੀ ਵਹੀਕਲ, ਦੂਜਾ ਹੈਲਮੇਟ ਨਾ ਪਾਉਣਾ ਅਤੇ ਤੀਜਾ ਬੀਅਰ ਪੀਂਦੇ ਹੋਏ ਗੱਡੀ ਚਲਾਉਣਾ।

Heropanti: 31,000 challan was deducted, he was running bullets while drinking beer

 

ਗਾਜ਼ੀਆਬਾਦ - ਗਾਜ਼ੀਆਬਾਦ 'ਚ ਦਿੱਲੀ-ਮੇਰਠ ਐਕਸਪ੍ਰੈਸ ਵੇਅ 'ਤੇ ਸਟੰਟ ਕਰਨ ਦਾ ਵੀਡੀਓ ਵਾਇਰਲ ਹੋਇਆ ਹੈ। ਜਿਸ 'ਚ ਬੁਲੇਟ ਮੋਟਰਸਾਈਕਲ 'ਤੇ ਬੈਠਾ ਇਕ ਵਿਅਕਤੀ ਬੀਅਰ ਪੀਂਦਾ ਨਜ਼ਰ ਆਇਆ। ਉਹ ਇੱਕ ਹੱਥ ਨਾਲ ਬੀਅਰ ਦਾ ਕੈਨ ਅਤੇ ਦੂਜੇ ਹੱਥ ਨਾਲ ਹੈਂਡਲ ਫੜ ਕੇ ਬੁਲੇਟ ਚਲਾ ਰਿਹਾ ਹੈ। ਉਸ ਨੇ ਹੈਲਮੇਟ ਵੀ ਨਹੀਂ ਪਾਇਆ ਹੋਇਆ ਹੈ। ਬੈਕਗ੍ਰਾਊਂਡ ਵਿੱਚ ਇੱਕ ਗੀਤ ਵੀ ਚੱਲ ਰਿਹਾ ਹੈ। 

ਇਹ ਵੀ ਪੜ੍ਹੋ: ਕ੍ਰਿਸ ਹਿਪਕਿੰਸ ਬਣ ਸਕਦੇ ਹਨ ਨਿਊਜ਼ੀਲੈਂਡ ਦੇ ਅਗਲੇ ਪ੍ਰਧਾਨ ਮੰਤਰੀ, ਜੈਸਿੰਡਾ ਆਰਡਨ ਦੀ ਲੈਣਗੇ ਥਾਂ 

ਇਹ ਵੀਡੀਓ ਐਕਸਪ੍ਰੈਸ ਵੇਅ 'ਤੇ ਮਸੂਰੀ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਐਕਸਪ੍ਰੈਸ ਵੇਅ 'ਤੇ ਦੋਪਹੀਆ ਵਾਹਨ ਚਲਾਉਣ 'ਤੇ ਪਾਬੰਦੀ ਹੈ। ਅਜਿਹੇ 'ਚ ਇਸ ਵਿਅਕਤੀ ਨੇ 3 ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਪਹਿਲਾ ਨੋ ਐਂਟਰੀ ਵਹੀਕਲ, ਦੂਜਾ ਹੈਲਮੇਟ ਨਾ ਪਾਉਣਾ ਅਤੇ ਤੀਜਾ ਬੀਅਰ ਪੀਂਦੇ ਹੋਏ ਗੱਡੀ ਚਲਾਉਣਾ।

ਵੀਡੀਓ ਵਾਇਰਲ ਹੁੰਦੇ ਹੀ ਗਾਜ਼ੀਆਬਾਦ ਟ੍ਰੈਫਿਕ ਪੁਲਿਸ ਹਰਕਤ 'ਚ ਆ ਗਈ ਅਤੇ ਬੁਲਟ ਮੋਟਰਸਾਈਕਲ ਦਾ 31,000 ਰੁਪਏ ਦਾ ਚਲਾਨ ਕੱਟ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਬੁਲੇਟ ਮੋਟਰਸਾਈਕਲ ਗਾਜ਼ੀਆਬਾਦ ਦੀ ਅਸਲਤਪੁਰ ਜਾਟਵ ਬਸਤੀ ਦੇ ਰਹਿਣ ਵਾਲੇ ਅਭਿਸ਼ੇਕ ਦੇ ਨਾਂ 'ਤੇ ਰਜਿਸਟਰਡ ਹੈ। ਪੁਲਿਸ ਨੇ ਚਲਾਨ ਆਨਲਾਈਨ ਕੱਟ ਕੇ ਘਰ ਭੇਜ ਦਿੱਤਾ ਹੈ। ਮਸੂਰੀ ਪੁਲਿਸ ਸਟੇਸ਼ਨ ਵੱਲੋਂ ਇਸ ਮਾਮਲੇ ਵਿਚ ਅਗਲੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ ਤੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।