ਪੰਜਾਬ ਦੇ ਤਿੰਨ ਬੱਚਿਆਂ ਸਣੇ ਦੇਸ਼ ਦੇ 56 ਬੱਚਿਆਂ ਨੂੰ ਮਿਲਿਆ ਕੌਮੀ ਬਹਾਦਰੀ ਪੁਰਸਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਡੀਅਨ ਕੌਂਸਲ ਫਾਰ ਚਾਈਲਡ ਵੈਲਫੇਅਰ ਵੱਲੋਂ ਸਾਲ 2020 ਲਈ ਦੇਸ਼ ਭਰ ’ਚੋਂ 22, 2021 ਲਈ 16 ਤੇ 2022 ਲਈ 18 ਬੱਚਿਆਂ ਦਾ ਸਨਮਾਨ

ICCW honors 56 children with gallantry awards

 

ਨਵੀਂ ਦਿੱਲੀ: ਭਾਰਤੀ ਬਾਲ ਕਲਿਆਣ ਪ੍ਰੀਸ਼ਦ (ICCW) ਨੇ 17 ਸੂਬਿਆਂ ਦੇ 56 ਬੱਚਿਆਂ ਨੂੰ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਹਨਾਂ ਵਿਚ ਪੰਜਾਬ ਤੋਂ ਕੁਸੁਮ, ਅਮਨਦੀਪ ਕੌਰ ਅਤੇ ਅਜ਼ਾਮ ਕਪੂਰ ਨੂੰ ਇਹ ਪੁਰਸਕਾਰ ਮਿਲੇ। ਕੁਸੁਮ ਨੇ ਲੋਕਾਂ ਨੂੰ ਡੁੱਬਣ ਤੋਂ ਬਚਾਇਆ ਸੀ, ਜਦਕਿ ਅਮਨਦੀਪ ਨੇ ਅੱਗ ਲੱਗੇ ਵਾਹਨ ਵਿਚ ਫਸੇ ਚਾਰ ਬੱਚਿਆਂ ਨੂੰ ਬਾਹਰ ਕੱਢਿਆ ਸੀ। ਅਜ਼ਾਮ ਕਪੂਰ ਨੇ ਅਮਰਨਾਥ ਗੁਫ਼ਾ ਦੀ ਯਾਤਰਾ ਦੌਰਾਨ ਜ਼ਮੀਨ ਖਿਸਕਣ ਸਬੰਧੀ ਚੌਕਸ ਕਰ ਕੇ ਲੋਕਾਂ ਦੀ ਜਾਨ ਬਚਾਈ ਸੀ।

ਇਹ ਵੀ ਪੜ੍ਹੋ: ਹਰਿਆਣਾ ਦੀ ਮਹਿਲਾ ਕੋਚ ਦਾ ਇਲਜ਼ਾਮ- ‘ਮੇਰੇ ਰੰਗੇ ਵਾਲ ਦੇਖ ਮਹਿਲਾ ਅਫ਼ਸਰ ਨੇ ਕਿਹਾ ਕਿ ਇਸ ਦਾ ਰੇਪ ਹੋਣਾ ਚਾਹੀਦਾ' 

ਕੌਂਸਲ ਨੇ ਇਕ ਬਿਆਨ ਵਿਚ ਕਿਹਾ ਕਿ 2020 ਦੇ 22, 2021 ਦੇ 16 ਅਤੇ 2022 ਦੇ 18 ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ICCW ਦੇ ਛੇ ਹੋਰ ਵਿਸ਼ੇਸ਼ ਪੁਰਸਕਾਰਾਂ ਵਿਚ ਮਾਰਕੰਡੇ ਐਵਾਰਡ, ਪ੍ਰਹਲਾਦ ਐਵਾਰਡ, ਏਕਲਵਿਆ ਐਵਾਰਡ, ਅਭਿਮਨਿਊ ਐਵਾਰਡ, ਸਰਵਣ ਐਵਾਰਡ ਤੇ ਧਰੁਵ ਐਵਾਰਡ ਸ਼ਾਮਲ ਹਨ।