ਲਗਾਤਾਰ ਦੂਜੇ ਦਿਨ ਵੀ ਚਮਕਿਆ ਸੋਨਾ, ਜਾਣੋ ਨਵੀਆਂ ਕੀਮਤਾਂ

ਏਜੰਸੀ

ਖ਼ਬਰਾਂ, ਵਪਾਰ

ਇਹ 100 ਰੁਪਏ ਤੋਂ ਡਿਗ ਕੇ ਹਫ਼ਤਾਵਰੀ ਤੇ 48,200 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਬੰਦ...

Gold climbed to record level of rs 600

ਨਵੀਂ ਦਿੱਲੀ: ਵਿਦੇਸ਼ਾਂ ਵਿਚ ਸੋਨੇ ਵਿਚ ਰਹੀ ਤੇਜ਼ੀ ਦਾ ਅਸਰ ਪਿਛਲੇ ਹਫ਼ਤੇ ਦਿੱਲੀ ਸਰਫਰਾ ਬਜ਼ਾਰ ਤੇ ਵੀ ਦੇਖਿਆ ਗਿਆ ਅਤੇ ਸੋਨਾ 600 ਰੁਪਏ ਦੀ ਹਫ਼ਤਾਵਾਰੀ ਵਾਧੇ ਵਿਚ 42,370 ਰੁਪਏ ਪ੍ਰਤੀ ਦਸ ਗ੍ਰਾਮ ਤੇ ਪਹੁੰਚ ਗਿਆ। ਇਹ ਲਗਾਤਾਰ ਦੂਜਾ ਹਫ਼ਤਾ ਹੈ ਜਦੋਂ ਬਜ਼ਾਰ ਵਿਚ ਸੋਨੇ ਦੀ ਚਮਕ ਵਧੀ ਹੈ। ਉੱਥੇ ਹੀ ਵਿਦੇਸ਼ੀ ਬਜ਼ਾਰਾਂ ਵਿਚ ਚਾਂਦੀ ਵਿਚ ਵੀ ਸਥਾਨਕ ਬਜ਼ਾਰ ਵਿਚ ਇਸ ਵਿਚ ਹਫ਼ਤਾਵਾਰੀ ਗਿਰਾਵਟ ਰਹੀ।

ਇਹ 100 ਰੁਪਏ ਤੋਂ ਡਿਗ ਕੇ ਹਫ਼ਤਾਵਰੀ ਤੇ 48,200 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਬੰਦ ਹੋਈ। ਮੰਗਲਵਾਰ ਅਤੇ ਬੁੱਧਵਾਰ ਨੂੰ ਛੱਡ ਕੇ ਬਾਕੀ ਦਿਨ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਚਾਂਦੀ ਵਿਚ ਬੁੱਧਵਾਰ ਨੂੰ 17,50 ਰੁਪਏ ਦੀ ਵੱਡੀ ਗਿਰਾਵਟ ਰਹੀ ਜਦਕਿ ਹੋਰ ਪੰਜ ਦਿਨਾਂ ਇਸ ਵਿਚ ਤੇਜ਼ੀ ਦਾ ਰੁੱਖ ਰਿਹਾ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤ ਹਫ਼ਤੇ ਸੋਨਾ 17.85 ਡਾਲਰ ਮਹਿੰਗਾ ਹੋ ਕੇ 15,89.20 ਡਾਲਰ ਪ੍ਰਤੀ ਓਂਸ ਤੇ ਪਹੁੰਚ ਗਿਆ।

ਅਪ੍ਰੈਲ ਦਾ ਅਮਰੀਕੀ ਸੋਨਾ ਫਿਊਚਰਸ ਵੀ 15.20 ਡਾਲਰ ਦੇ ਹਫ਼ਤਾਵਰੀ ਵਾਧੇ ਵਿਚ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ 1593.40 ਡਾਲਰ ਪ੍ਰਤੀ ਓਂਸ ਬੋਲਿਆ ਗਿਆ। ਅੰਤਰਰਾਸ਼ਟਰੀ ਬਜ਼ਾਰ ਵਿਚ ਚਾਂਦੀ 0.07 ਡਾਲਰ ਘਟ ਕੇ 18.01 ਡਾਲਰ ਪ੍ਰਤੀ ਓਂਸ ਰਹਿ ਗਈ। ਐੱਮਸੀਐਕਸ ਐਕਸਚੇਂਜ 'ਤੇ ਪੰਜ ਜਨਵਰੀ 2020 ਦੇ ਸੋਨੇ ਦੇ ਰੇਟ 'ਚ 63 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ।

ਇਸ ਤੇਜ਼ੀ ਨਾਲ ਪੰਜ ਫਰਵਰੀ 2020 ਦਾ ਸੋਨੇ ਦਾ ਰੇਟ 39,130 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਟ੍ਰੈਂਡ 'ਚ ਹੈ। 2019 ਵਿਚ ਵਿਦੇਸ਼ਾਂ 'ਚ ਪੀਲੀ ਧਾਤੂ 'ਚ ਰਹੀ ਨਰਮੀ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨਾ 30 ਰੁਪਏ ਫਿਸਲ ਕੇ 39,670 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਸੀ। ਚਾਂਦੀ ਵੀ 40 ਰੁਪਏ ਟੁੱਟ ਕੇ 46,835 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕੀ ਸੀ।

ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 2.80 ਡਾਲਰ ਫਿਸਲ ਕੇ 1,487.10 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਸੀ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 4.40 ਡਾਲਰ ਫਿਸਲ ਕੇ 1,488.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।