ਜੇਡੀਐਸ ਨੇਤਾ ‘ਸੀ ਚਨੀਗੱਪਾ’ ਦਾ ਬੈਂਗਲੁਰੂ ‘ਚ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਦੇ ਸਾਬਕਾ ਮੰਤਰੀ ਅਤੇ ਜੇਡੀਐਸ ਦੇ ਨੇਤਾ ਸੀ ਚਨੀਗੱਪਾ...

C Chanigappa

ਕਰਨਾਟਕ: ਕਰਨਾਟਕ ਦੇ ਸਾਬਕਾ ਮੰਤਰੀ ਅਤੇ ਜੇਡੀਐਸ ਦੇ ਨੇਤਾ ਸੀ ਚਨੀਗੱਪਾ ਦਾ ਲੰਬੀ ਬਿਮਾਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਬੈਂਗਲੁਰੂ ਦੇ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ। ਚਨੀਗੱਪਾ ਜੰਗਲਾਤ ਮੰਤਰੀ ਤੋਂ ਇਲਾਵਾ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਕਾਂਗਰਸ ਨੇਤਾ ਸਿਧਾਰਥਮਿਆ ਨੇ ਚਨੀਗੱਪਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਸਿਧਾਰਥਮਿਆ ਨੇ ਕਿਹਾ ਕਿ ਉਹ ਕਈ ਸਾਲਾਂ ਤੱਕ ਮੇਰੇ ਚੰਗੇ ਦੋਸਤ ਰਹੇ ਹਨ।