ਮੁਸਲਮਾਨਾਂ ਨੂੰ 1947  ‘ਚ ਹੀ ਪਾਕਿਸਤਾਨ ਭੇਜ ਦੇਣਾ ਚਾਹੀਦਾ ਸੀ: BJP ਨੇਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਪਣੇ ਬਿਆਨਾਂ ਤੋਂ ਸੁਰਖੀਆਂ ਵਿੱਚ ਬਣੇ ਰਹਿਣ ਵਾਲੇ ਭਾਜਪਾ ਪਾਰਟੀ...

Giriraj Singh

ਨਵੀਂ ਦਿੱਲੀ: ਆਪਣੇ ਬਿਆਨਾਂ ਤੋਂ ਸੁਰਖੀਆਂ ਵਿੱਚ ਬਣੇ ਰਹਿਣ ਵਾਲੇ ਭਾਜਪਾ ਪਾਰਟੀ ਦੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੁਸਲਮਾਨਾਂ ਨੂੰ ਭਾਰਤ ਅਤੇ ਪਾਕਿਸਤਾਨ ਦੀ ਵੰਡ ਸਮੇਂ ਹੀ ਪਾਕਿਸਤਾਨ ਭੇਜ ਦਿੱਤਾ ਜਾਣਾ ਚਾਹੀਦਾ ਸੀ। ਖਬਰਾਂ ਦੇ ਮੁਤਾਬਿਕ ਗਿਰੀਰਾਜ ਸਿੰਘ ਦਾ ਕਹਿਣਾ ਸੀ, ਸਾਡੇ ਪੂਰਵਜਾਂ ਤੋਂ ਗਲਤੀ ਹੋ ਗਈ।

ਮੁਸਲਮਾਨ ਭਰਾਵਾਂ ਨੂੰ 1947 ‘ਚ ਹੀ ਉੱਥੇ (ਪਾਕਿਸਤਾਨ) ਭੇਜ ਦਿੱਤਾ ਜਾਣਾ ਚਾਹੀਦਾ ਸੀ। ਉਨ੍ਹਾਂ ਨੇ ਅੱਗੇ ਕਿਹਾ, 1947  ਤੋਂ ਪਹਿਲਾਂ ਸਾਡੇ ਪੂਰਵਜ ਆਜ਼ਾਦੀ ਦੀ ਲੜਾਈ ਲੜ ਰਹੇ ਸਨ, ਉਸੀ ਸਮੇਂ ਮੁਹੰਮਦ ਅਲੀ ਜਿੰਨਾ ਇਸਲਾਮਿਕ ਸਟੇਟ ਦੀ ਯੋਜਨਾ ਬਣਾ ਰਹੇ ਸਨ। ਗਿਰੀਰਾਜ ਸਿੰਘ ਦੇ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

ਗਿਰੀਰਾਜ ਸਿੰਘ ਬਿਹਾਰ ਦੇ ਪੂਰਣਿਆ ਵਿੱਚ ਪੱਤਰਕਾਰਾਂ ਦੇ ਨਾਲ ਨਵੇਂ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਹੋ ਰਹੇ ਵਿਰੋਧ ਉੱਤੇ ਗੱਲ ਕਰ ਰਹੇ ਸਨ।   ਇਸ ਦੌਰਾਨ ਉਨ੍ਹਾਂ ਨੇ ਕਿਹਾ, ਜੇਕਰ ਉਸ ਸਮੇਂ ਮੁਸਲਮਾਨ ਭਰਾਵਾਂ ਨੂੰ ਉੱਥੇ ਭੇਜ ਦਿੱਤਾ ਗਿਆ ਹੁੰਦਾ ਤਾਂ ਇਹ ਨੌਬਤ ਹੀ ਨਹੀਂ ਆਉਂਦੀ। ਜੇਕਰ ਭਾਰਤ ਵੰਸ਼ੀਆਂ ਨੂੰ ਇੱਥੇ ਜਗ੍ਹਾ ਨਹੀਂ ਮਿਲੇਗੀ ਤਾਂ ਦੁਨੀਆ ਦਾ ਅਜਿਹਾ ਕਿਹੜਾ ਦੇਸ਼ ਹੈ ਜੋ ਉਨ੍ਹਾਂ ਨੂੰ ਸ਼ਰਨ ਦੇਵੇਗਾ।

ਗਿਰੀਰਾਜ ਸਿੰਘ ਨੇ ਕੁੱਝ ਦਿਨ ਪਹਿਲਾਂ ਕਿਹਾ ਸੀ ਕਿ ਉੱਤਰ ਪ੍ਰਦੇਸ਼ ਦਾ ਦੇਵਬੰਦ ਅਤਿਵਾਦ ਦੀ ਗੰਗੋਤਰੀ ਹੈ ਅਤੇ ਦੁਨੀਆ ਵਿੱਚ ਜਿੰਨੇ ਵੀ ਅਤਿਵਾਦੀ ਹੋਏ ਹਨ, ਜਾਂ ਅਤਿਵਾਦੀ ਘਟਨਾਵਾਂ ਹੋ ਚੁੱਕੀ ਹਨ ਉਨ੍ਹਾਂ ਦੇ ਤਾਰ ਕਿਤੇ ਨਾ ਕਿਤੇ ਦੇਵਬੰਦ ਨਾਲ ਜੁੜੇ ਰਹੇ ਹਨ। ਉਨ੍ਹਾਂ ਦੇ ਇਸ ਬਿਆਨ ‘ਤੇ ਵੀ ਖੂਬ ਵਿਵਾਦ ਹੋਇਆ ਸੀ। ਬੀਤੀ 6 ਫਰਵਰੀ ਨੂੰ ਉਨ੍ਹਾਂ ਨੇ ਕਿਹਾ ਸੀ ਕਿ ਸ਼ਾਹੀਨ ਬਾਗ ਸੁਸਾਇਡ ਬਰਾਬਰ (ਆਤਮਘਾਤੀ ਹਮਲਾਵਰ) ਦਾ ਜੱਥਾ ਬਣਦਾ ਜਾ ਰਿਹਾ ਹੈ।

ਗਿਰੀਰਾਜ ਸਿੰਘ ਦਾ ਕਹਿਣਾ ਸੀ, ਸ਼ਾਹੀਨ ਬਾਗ ਵਿੱਚ ਇੱਕ ਔਰਤ ਦਾ ਬੱਚਾ ਠੰਡ ਵਿੱਚ ਮਰ ਜਾਂਦਾ ਹੈ ਅਤੇ ਉਹ ਔਰਤ ਕਹਿੰਦੀ ਹੈ ਕਿ ਮੇਰਾ ਬੱਚਾ ਸ਼ਹੀਦ ਹੋਇਆ ਹੈ। ਇਹ ਸੁਸਾਇਡ ਬਰਾਬਰ ਨਹੀਂ ਹੈ ਤਾਂ ਹੋਰ ਕੀ ਹੈ।