ਜਾਣੋ, ਪ੍ਰਧਾਨ ਮੰਤਰੀ ਲੋਨ ਯੋਜਨਾ ਤਹਿਤ ਮਿਲ ਰਹੇ 2 ਲੱਖ ਰੁਪਏ ਦਾ ਅਸਲ ਸੱਚ
ਦਸ ਦਈਏ ਕਿ ਅਜੋਕੇ ਦੌਰ ‘ਚ ਕੋਈ ਵੀ ਅਫ਼ਵਾਹ ਫੈਲਣ...
ਨਵੀਂ ਦਿੱਲੀ: ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਕ ਮੈਸੇਜ ਵਿਚ ਕੇਂਦਰ ਸਰਕਾਰ ਦੀ ਇਕ ਸਕੀਮ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਇਸ ਮੈਸੇਜ ਵਿਚ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਲੋਨ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦਾ ਨਾ ਪ੍ਰਧਾਨ ਮੰਤਰੀ ਲੋਨ ਯੋਜਨਾ ਹੈ। ਇਸ ਵਿਚ 2 ਲੱਖ ਰੁਪਏ ਦਿੱਤੇ ਜਾ ਰਹੇ ਹਨ। ਪਰ ਇਸ ਤੇ ਸਰਕਾਰ ਵੱਲੋਂ ਸਫਾਈ ਆ ਗਈ ਹੈ।
ਪੀਆਈਬੀ ਨੇ ਅਪਣੇ ਪੈਕਟ ਚੈਕ ਵਿਚ ਇਹ ਜਾਣਕਾਰੀ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਲੋਨ ਯੋਜਨਾ ਦੇ ਨਾਮ ਨਾਲ ਕੋਈ ਸਕੀਮ ਨਹੀਂ ਹੈ ਅਤੇ ਇਸ ਤਹਿਤ ਲੋਕਾਂ ਨੂੰ 2,00,000 ਰੁਪਏ ਮਿਲ ਰਹੇ ਹਨ, ਇਹ ਦਾਅਵਾ ਵੀ ਬਿਲਕੁੱਲ ਗਲਤ ਹੈ। ਪੀਆਈਬੀ ਨੇ ਅਪਣੇ ਫੈਕਟ ਚੈਕ ਵਿਚ ਇਹ ਜਾਣਕਾਰੀ ਦਿੱਤੀ ਹੈ। ਪੀਆਈਬੀ ਵਿਚ ਕਿਹਾ ਗਿਆ ਹੈ ਕਿ ਇਹ ਦਾਅਵਾ ਝੂਠਾ ਹੈ।
ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਲੋਨ ਯੋਜਨਾ ਨਾਮ ਦੀ ਕੋਈ ਯੋਜਨਾ ਨਹੀਂ ਹੈ। ਦਸ ਦਈਏ ਕਿ ਪੱਤਰ ਜਾਣਕਾਰੀ ਦਫਤਰ ਭਾਰਤ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮ ਪਹਿਲ ਅਤੇ ਉਪਲੱਬਧੀਆਂ ਬਾਰੇ ਸਮਾਚਾਰ-ਪੱਤਰਾਂ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਸੂਚਨਾ ਦੇਣ ਵਾਲੀ ਮੁੱਖ ਏਜੰਸੀ ਹੈ। ਦਸ ਦਈਏ ਕਿ ਕੇਂਦਰ ਸਰਕਾਰ ਕਾਰੋਬਾਰੀਆਂ ਲਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਚਲਾਉਂਦੀ ਹੈ।
ਇਸ ਤਹਿਤ ਲੋਕਾਂ ਨੂੰ ਅਪਣਾ ਕਾਰੋਬਾਰ ਸ਼ੁਰੂ ਕਰਨ ਲਈ ਛੋਟੀ ਰਕਮ ਦਾ ਲੋਨ ਦਿੱਤਾ ਜਾਂਦਾ ਹੈ। ਇਹ ਯੋਜਨਾ ਅਪ੍ਰੈਲ 2015 ਵਿਚ ਸ਼ੁਰੂ ਹੋਈ ਸੀ। ਕੇਂਦਰ ਸਰਕਾਰ ਦੀ ਮੁਦਰਾ ਯੋਜਨਾ ਦੇ ਦੋ ਉਦੇਸ਼ ਹਨ। ਪਹਿਲਾ ਸਵੈਰੁਜ਼ਗਾਰ ਲਈ ਆਸਾਨੀ ਨਾਲ ਲੋਕ ਦੇਣਾ। ਦੂਜਾ ਛੋਟੇ ਉਦਯੋਗਾਂ ਦੁਆਰਾ ਰੁਜ਼ਗਾਰ ਪੈਦਾ ਕਰਨਾ। ਜੇ ਤੁਸੀਂ ਵੀ ਆਪਣੇ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਪੂੰਜੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਸੀਂ ਕੇਂਦਰ ਸਰਕਾਰ ਦੇ ਪੀਐਮਐਮਵਾਈ ਨਾਲ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।
ਦਸ ਦਈਏ ਕਿ ਅਜੋਕੇ ਦੌਰ ‘ਚ ਕੋਈ ਵੀ ਅਫ਼ਵਾਹ ਫੈਲਣ ਨੂੰ ਦੇਰ ਨਹੀਂ ਲੱਗਦੀ। ਬੀਤੇ ਦਿਨੀਂ ਤੋਂ ਇਕ ਅਫ਼ਵਾਰ ਬੜੀ ਤੇਜ਼ੀ ਨਾਲ ਫੈਲ ਰਹੀ ਹੈ। ਇਹ ਅਫ਼ਵਾਹ ਫੈਲਣ ਤੋਂ ਬਾਅਦ ਬੈਂਕਾਂ ਦੇ ਬਾਹਰ ਭੀੜ ਜਮਾਂ ਹੋ ਗਈ। ਦਰਅਸਲ ਮੋਦੀ ਸਰਕਾਰ ਵੱਲੋਂ ਬੈਂਕ ਖਾਤਿਆਂ ਵਿਚ 15-15 ਲੱਖ ਰੁਪਏ ਪਾਉਣ ਦੀ ਅਫ਼ਵਾਹ ਤੋਂ ਬਾਅਦ ਬੈਂਕਾਂ ਦੇ ਬਾਹਰ ਭੀੜ ਜਮਾਂ ਹੋ ਗਈ।
ਸੋਸ਼ਲ ਮੀਡੀਆ ‘ਤੇ ਇਕ ਮੈਸੇਜ ਤੇਜ਼ੀ ਨਾਲ ਵਾਇਰਲ ਹੋਇਆ ਕਿ ਮੋਦੀ ਸਰਕਾਰ ਵੱਲੋਂ ਬੈਂਕ ਖਾਤਾਧਾਰਕਾਂ ਦੇ ਅਕਾਊਂਟ ਵਿਚ 15-15 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ ਗਏ ਹਨ। ਇਸੇ ਦੌਰਾਨ ਲੋਕ ਕੰਮ-ਧੰਦੇ ਛੱਡ ਕੇ ਬੈਂਕਾਂ ਦੇ ਬਾਹਰ ਅਸਲੀਅਤ ਜਾਣਨ ਲਈ ਪਹੁੰਚ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਸ ਅਫ਼ਵਾਹ ਦੇ ਫੈਲਣ ਤੋਂ ਬਾਅਦ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।