ਚੁੱਪ- ਚਪੀਤੇ ਛੁੱਟੀਆਂ ਮਨਾਉਣ ਨਿਕਲੇ ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇਤਾ ਰਾਹੁਲ ਗਾਂਧੀ ਇਕ ਵਾਰ ਫਿਰ ਗੁਪਤ ਰੂਪ ਵਿਚ ਇੱਕ ਹਫ਼ਤੇ ਦੀ ਛੁੱਟੀ ਲਈ  ਵਿਦੇਸ਼  ਚਲੇ ਗਏ ਹਨ।

file photo

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਇਕ ਵਾਰ ਫਿਰ ਗੁਪਤ ਰੂਪ ਵਿਚ ਇੱਕ ਹਫ਼ਤੇ ਦੀ ਛੁੱਟੀ ਲਈ  ਵਿਦੇਸ਼  ਚਲੇ ਗਏ ਹਨ। ਕਾਂਗਰਸ ਦੇ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਰੋਮ ਗਏ ਹਨ ਅਤੇ ਬਾਅਦ ਵਿਚ ਉਹ ਦੂਜੇ ਯੂਰਪੀਅਨ ਦੇਸ਼ਾਂ ਵਿਚ ਵੀ ਜਾ ਸਕਦੇ ਹਨ। ਹਾਲਾਂਕਿ ਉਹ ਆਪਣੇ ਪਿਛਲੇ ਦਫ਼ਤਰ ਦੀ ਸਹਾਇਤਾ ਨਾਲ ਗਤੀਵਿਧੀਆਂ ਉੱਤੇ ਨਿਗਰਾਨੀ ਰੱਖ ਰਹੇ ਹਨ ਅਤੇ ਕਈ ਅਹਿਮ ਮੁੱਦਿਆਂ ਤੇ ਟਵੀਟ ਵੀ ਕਰ ਰਹੇ ਹਨ।

ਉਸਨੇ ਆਪਣੇ ਟਵਿੱਟਰ ਹੈਂਡਲ ਨਾਲ ਸਭ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਜਨਮ ਦਿਵਸ ਦੀ ਸ਼ੁਭਕਾਮਨਾਵਾਂ ਦਿੱਤੀਆਂ । ਉਨ੍ਹਾਂ ਨੇ ਇਹ ਟਵੀਟ ਬੁੱਧਵਾਰ ਨੂੰ ਹਿੰਦੀ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਫੋਟੋ ਦੇ ਨਾਲ ਪੋਸਟ ਕੀਤਾ। ਇਸ ਸਾਲ ਰਾਹੁਲ ਗਾਂਧੀ ਦੀ ਇਹ ਦੂਜੀ ਵਿਦੇਸ਼ੀ ਯਾਤਰਾ ਹੈ। ਇਸ ਤੋਂ ਪਹਿਲਾਂ, ਉਹ ਆਪਣੀ ਨਾਨੀ ਅਤੇ ਹੋਰਾਂ ਮੈਂਬਰਾਂ ਨਾਲ 31 ਦਸੰਬਰ ਨੂੰ ਨਵਾਂ ਸਾਲ ਮਨਾਉਣ ਲਈ ਇਟਲੀ ਗਏ ਸਨ ਅਤੇ 11 ਜਨਵਰੀ ਨੂੰ ਘਰ ਪਰਤੇ ਸਨ।

ਉਸ ਸਮੇਂ ਦੌਰਾਨ ਉਸ ਦੇ ਵਿਦੇਸ਼ ਦੌਰੇ ਦੀ ਵੀ ਅਲੋਚਨਾ ਕੀਤੀ ਗਈ ਸੀ ਕਿਉਂਕਿ ਉਦੋਂ ਸੀ.ਏ.ਏ. ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਹਾਲਾਂਕਿ, ਪਾਰਟੀ ਵਿਚ ਕੋਈ ਵੀ ਰਾਹੁਲ ਗਾਂਧੀ ਦੇ ਵਿਦੇਸ਼ ਜਾਣ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ। ਇਹ ਵੀ ਜਾਣਕਾਰੀ ਹੈ ਕਿ ਉਹ ਬਾਅਦ ਵਿਚ ਲੰਡਨ ਵੀ ਜਾ ਸਕਦੇ ਹਨ ਪਰ ਏ.ਆਈ.ਸੀ.ਸੀ. ਉਸਦੇ ਦਫਤਰ ਜਾਂ ਉਸਦੀ ਵਾਪਸੀ ਦੇ ਕਾਰਜਕਾਲ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਪਾਰਟੀ ਦੇ ਸੂਤਰ ਦੱਸਦੇ ਹਨ ਕਿ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਹੁਣ ਦਮਾ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਠੀਕ ਹੋ ਗਈ ਹੈ ਅਤੇ ਪਾਰਟੀ ਨੇਤਾਵਾਂ ਨਾਲ ਸਰਗਰਮੀ ਨਾਲ ਮੀਟਿੰਗਾਂ ਕਰ ਰਹੀ ਹੈ।ਇਸ ਤੋਂ ਪਹਿਲਾਂ ਨਵੰਬਰ ਵਿਚ ਵੀ ਰਾਹੁਲ ਗਾਂਧੀ ਆਪਣੇ ਅਧਿਕਾਰਤ ਪ੍ਰੋਗਰਾਮ ਦੇ ਹਿੱਸੇ ਵਜੋਂ ਦੱਖਣੀ ਕੋਰੀਆ ਗਏ ਸਨ। ਸੰਸਦ ਵਿੱਚ ਇਜਲਾਸ ਹੁੰਦੇ ਹੋਏ ਵੀ ਉਹਨਾਂ ਨੇ 5  ਦਿਨ ਹੋਰ ਰੁਕਣ ਦਾ ਫੈਸਲਾ ਕੀਤਾ ਸੀ ਅਤੇ ਉਹ ਗੈਰਹਾਜ਼ਰ ਰਹੇ।

ਰਾਹੁਲ ਗਾਂਧੀ ਦੀ ਰੱਖਿਆ ਲਈ ਨਿਯੁਕਤ ਸੁਰੱਖਿਆ ਬਲਾਂ ਦੇ ਸੂਤਰ ਦੱਸਦੇ ਹਨ ਕਿ ਇਸ ਵਾਰ ਵੀ ਉਨ੍ਹਾਂ ਨੂੰ ਰਾਹੁਲ ਗਾਂਧੀ ਦੇ ਦੌਰੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।ਰਾਹੁਲ ਗਾਂਧੀ ਦੇ ਵਿਦੇਸ਼ੀ ਦੌਰੇ ਪਹਿਲਾਂ ਵੀ ਸੁਰੱਖਿਆ ਬਲਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿਚ ਕਿਹਾ ਕਿ ਕੁਝ ਐੱਸ.ਪੀ.ਜੀ ਤੋਂ ਸੁਰੱਖਿਅਤ ਲੋਕ ਐੱਸ.ਪੀ.ਜੀ  ਸੁਰੱਖਿਆਂ ਨੂੰ ਪਿੱਛੇ ਛੱਡ ਕੇ ਉਹ ਅਣਜਾਣ ਥਾਵਾਂ ਤੇ ਚਲੇ ਗਏ। 

ਉਹਨਾਂ ਨੇ ਸੰਸਦ ਵਿਚ ਗਾਂਧੀ ਪਰਿਵਾਰ ਤੋਂ ਐਸ.ਪੀ.ਜੀ. ਸੁਰੱਖਿਆਂ ਹਟਾਉਣ ਦੇ ਕਾਰਨ ਦੱਸੇ। ਹੁਣ ਗਾਂਧੀ ਪਰਿਵਾਰ ਨੂੰ ਦਿੱਲੀ ਪੁਲਿਸ  ਦੀ ਮਦਦ ਨਾਲ ਸੀਆਰਪੀਐਫ  ਸੁਰੱਖਿਆਂ ਮਿਲੀ ਹੈ। ਰਾਹੁਲ ਗਾਂਧੀ ਦਾ ਲੋਕ ਸਭਾ ਮੈਂਬਰ ਵਜੋਂ ਇਹ ਚੌਥਾ ਕਾਰਜਕਾਲ ਹੈ।