ਰੱਦ ਹੋਵੇਗੀ ਸੋਨੀਆ, ਰਾਹੁਲ ਗਾਂਧੀ ਦੀ ਨਾਗਰਿਕਤਾ, ਅਮਿਤ ਸ਼ਾਹ ਦੇ ਟੇਬਲ ‘ਤੇ ਪਹੁੰਚੀ ਫਾਈਲ!

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਆਗੂ ਦਾ ਦਾਅਵਾ

Photo

ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਦਾਅਵਾ ਕੀਤਾ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਨਾਗਰਿਕਤਾ ਜਲਦ ਹੀ ਚਲੀ ਜਾਵੇਗੀ।

ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ਏਬੀਵੀਪੀ) ਵੱਲੋਂ ਹੈਦਰਾਬਾਦ ਵਿਚ ਅਯੋਜਤ, ‘ਸੀਏਏ- ਸਮਕਾਲੀ ਰਾਜਨੀਤੀ ਤੋਂ ਪਰੇ ਇਕ ਇਤਿਹਾਸਕ ਲੋੜ’ ‘ਤੇ ਲੈਕਚਰ ਦਿੰਦੇ ਹੋਏ ਉਹਨਾਂ ਨੇ ਕਿਹਾ, ‘ਫਾਈਲ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਟੇਬਲ ‘ਤੇ ਹੈ ਅਤੇ ਜਲਦ ਹੀ ਉਹ ਅਪਣੀ ਨਾਗਰਿਕਤਾ ਖੋ ਦੇਣਗੇ’।

ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਸੰਵਿਧਾਨ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਲੋਕ ਭਾਰਤ ਵਿਚ ਰਹਿੰਦੇ ਹੋਏ ਦੂਜੇ ਦੇਸ਼ ਦੀ ਨਾਗਰਿਕਤਾ ਲੈ ਰਹੇ ਹਨ, ਉਹਨਾਂ ਦੀ ਭਾਰਤੀ ਨਾਗਰਿਕਤਾ ਅਪਣੇ ਆਪ ਰੱਦ ਹੋ ਜਾਵੇਗੀ। ਉਹਨਾਂ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਨੇ ਇੰਗਲੈਂਡ ਵਿਚ ਕੰਮ ਸ਼ੁਰੂ ਕਰਨ ਲਈ ਬ੍ਰਿਟਿਸ਼ ਨਾਗਰਿਕਤਾ ਦਾ ਵਿਕਲਪ ਚੁਣਿਆ ਸੀ।

ਹਾਲਾਂਕਿ ਰਾਹੁਲ ਗਾਂਧੀ ਨਾਗਰਿਕਤਾ ਲਈ ਨਵੇਂ ਸਿਰੇ ਤੋਂ ਅਰਜ਼ੀ ਦੇ ਸਕਦੇ ਹਨ ਕਿਉਂਕਿ ਉਹਨਾਂ ਦੇ ਪਿਤਾ ਰਾਜੀਵ ਗਾਂਧੀ ਇਕ ਭਾਰਤੀ ਹਨ। ਪਰ ਉਪ ਅਪਣੀ ਮਾਂ ਸੋਨੀਆ ਗਾਂਧੀ ਦੀ ਸਾਖ ਦੀ ਵਰਤੋਂ ਕਰਦੇ ਹੋਏ ਅਪਲਾਈ ਨਹੀਂ ਕਰ ਸਕਦੇ, ਜਿਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਭਾਰਤੀ ਨਾਗਰਿਕ ਨਹੀਂ ਸੀ।

ਨਾਗਰਿਕਤਾ ਸੋਧ ਕਾਨੂੰਨ ‘ਤੇ ਉਹਨਾਂ ਨੇ ਕਿਹਾ ਕਿ ਨਾਗਰਿਕਤਾ ਕਾਨੂੰਨ ਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ ਗਿਆ ਅਤੇ ਇਸ ਦਾ ਵਿਰੋਧ ਕਰਨ ਵਾਲਿਆਂ ਨੇ ਖੁਦ ਇਸ ਕਾਨੂੰਨ ਨੂੰ ਨਹੀਂ ਪੜ੍ਹਿਆ ਹੈ। ਭਾਰਤੀ ਮੁਸਲਮਾਨ ਇਸ ਕਾਨੂੰਨ ਨਾਲ ਪ੍ਰਭਾਵਿਤ ਨਹੀਂ ਹੋਣਗੇ। ਉਹਨਾਂ ਕਿਹਾ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਘੱਟ ਗਿਣਤੀ ਲੋਕ ਧਾਰਮਕ ਅੱਤਿਆਚਾਰ ਤੋਂ ਬਚਣ ਲਈ ਕਿਤੇ ਨਹੀਂ ਜਾ ਸਕਦੇ ਹਨ। ਉਹਨਾਂ ਦੇ ਸਾਹਮਣੇ ਭਾਰਤ ਹੀ ਇਕ ਰਸਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।