ਪਾਕਿਸਤਾਨ ਤੋਂ ਹਿੰਦੂਆਂ ਦਾ ਭਾਰਤ ਆਉਣਾ ਜਾਰੀ, ਮੰਗੀ ਭਾਰਤ ਦੀ ਨਾਗਰਿਕਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਈਸੀਪੀ ਅਟਾਰੀ ਬਾਰਡਰ ਦੇ ਰਸਤੇ ਵੀਰਵਾਰ ਨੂੰ 128 ਹਿੰਦੂਆਂ ਦਾ ਜਥਾ ਪਾਕਿਸਤਾਨ...

Pakistani Hindu

ਅੰਮ੍ਰਿਤਸਰ: ਆਈਸੀਪੀ ਅਟਾਰੀ ਬਾਰਡਰ ਦੇ ਰਸਤੇ ਵੀਰਵਾਰ ਨੂੰ 128 ਹਿੰਦੂਆਂ ਦਾ ਜਥਾ ਪਾਕਿਸਤਾਨ ਤੋਂ ਭੱਜ ਕੇ ਭਾਰਤ ਆਇਆ ਹੈ। ਇਨ੍ਹਾਂ ਪਾਕਿਸਤਾਨੀ ਹਿੰਦੂਆਂ ਦੀ ਹਾਲਤ ਦੇਖਕੇ ਹੀ ਦੱਸਿਆ ਜਾ ਸਕਦਾ ਹੈ ਕਿ ਇਹ ਪਾਕਿਸਤਾਨ ਵਿਚ ਅੰਤਾਂ ਦੀ ਗਰੀਬੀ ਤੋਂ ਵੀ ਹੇਠ ਰਹਿਣ ਵਾਲੇ ਹਿੰਦੂ ਪਰਵਾਰ ਹਨ।

ਅਪਣੇ ਨਾਲ ਭਾਰੀ ਸਮਾਨ ਬੋਰੀਆਂ ਲੱਦ ਕੇ ਖ਼ੁਦ ਹੀ ਆਪਣੇ ਸਿਰ ਉਤੇ ਚੁੱਕ ਕੇ ਇਹ ਪਰਵਾਰ ਭਾਰਤ ਵਿਚ ਦਾਖਲ ਹੋਏ ਹਨ। ਹਾਲਾਂਕਿ ਇਨ੍ਹਾਂ ਪਰਵਾਰਾਂ ਨੂੰ ਹਰਿਦੁਆਰ ਵਿਚ ਗੰਗਾ ਇਸ਼ਨਾਨ ਦਾ ਹੀ ਵੀਜਾ ਮਿਲਿਆ ਹੈ ਪਰ ਇਨ੍ਹਾਂ ਪਰਵਾਰਾਂ ਦਾ ਸਹੀ ਕਹਿਣਾ ਹੈ ਕਿ ਇਹ ਭਾਰਤੀ ਨਾਗਰਿਕਤਾ ਲੈਣ ਦੇ ਲਈ ਆਏ ਹਨ।

ਜੇਕਰ ਭਾਰਤ ਸਰਕਾਰ ਉਨ੍ਹਾਂ ਨੂੰ ਨਾਗਰਿਕਤਾ ਦੇ ਦਿੰਦੀ ਹੈ ਤਾਂ ਉਹ ਇਸਦੇ ਲਈ ਧਨਵਾਦੀ ਹੋਣਗੇ। ਦੂਜੇ ਪਾਸੇ ਆਈਸੀਪੀ ਅਟਾਰੀ ਬਾਰਡਰ ‘ਤੇ ਪਾਕਿਸਤਾਨ ਤੋਂ ਆਏ ਹਿੰਦੂਆਂ ਨੂੰ ਕਿਸੇ ਪ੍ਰਕਾਰ ਦੀ ਟ੍ਰਾਂਸਪੋਰਟ ਸਹੂਲਤ ਨਾ ਮਿਲਣ ਦੇ ਕਾਰਨ ਸਾਰੇ ਪਾਕਿਸਤਾਨੀ ਹਿੰਦੂ ਆਈਪੀਸੀ ਅਟਾਰੀ ਬਾਰਡਰ ਦੇ ਗੇਟ ਤੋਂ ਬਾਹਰ ਬੈਠੇ ਰਹੇ ਜਿਸਨੂੰ ਦੇਖਕੇ ਸੁਰੱਖਿਆ ਏਜੰਸੀਆਂ ਦੇ ਕਰਮਚਾਰੀ ਵੀ ਇਨ੍ਹਾਂ ਪਾਕਿਸਤਾਨੀ ਹਿੰਦੂਆਂ ਦੇ ਨੇੜੇ ਮੰਡਰਾਉਂਦੇ ਰਹੇ।