ਸਾਧਵੀ ਬਣਨ ਜਾ ਰਹੀ 23 ਸਾਲਾ ਇਹ ਲੜਕੀ, ਜਾਣੋ ਕਿਵੇਂ ਇਕ ਕਤਲ ਨੇ ਬਦਲੀ ਜ਼ਿੰਦਗੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਨਿਆਵੀ ਜੀਵਨ ਤੋਂ ਸੰਜਮ ਦੇ ਮਾਰਗ ਤੱਕ ਨੇਹਾ ਦੀ ਯਾਤਰਾ ਬਹੁਤ ਭਾਵੁਕ ਹੈ

Neha Lodha will become Jain Sadhvi at the age of 23

 

ਅਜਮੇਰ: 23 ਸਾਲਾ ਨੇਹਾ ਲੋਢਾ 22 ਫਰਵਰੀ ਨੂੰ ਅਜਮੇਰ ਦੇ ਬਿਜੈਨਗਰ 'ਚ ਸਾਧਵੀ ਬਣਨ ਜਾ ਰਹੀ ਹੈ। ਉਹ ਸੰਸਾਰਕ ਜੀਵਨ ਨੂੰ ਤਿਆਗ ਦੇਵੇਗੀ ਅਤੇ ਜੈਨਾਚਾਰੀਆ ਵਿਜੇਰਾਜ ਮਹਾਰਾਜ ਸਾ ਦੀ ਸੰਗਤ ਵਿਚ ਸੰਜਮ ਦੇ ਮਾਰਗ ਦੀ ਪਾਲਣਾ ਕਰੇਗੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਮਹਿੰਦੀ ਦੀ ਰਸਮ ਹੋਈ। ਨੇਹਾ ਦਾ ਪਰਿਵਾਰ ਬਿਹਾਰ ਦੇ ਕਿਸ਼ਨਗੰਜ ਦਾ ਰਹਿਣ ਵਾਲਾ ਹੈ। ਸ਼ੁਰੂਆਤੀ ਪ੍ਰੋਗਰਾਮ ਰਾਜਸਥਾਨ ਵਿਚ ਆਯੋਜਿਤ ਕੀਤੇ ਜਾਣਗੇ। ਦੁਨਿਆਵੀ ਜੀਵਨ ਤੋਂ ਸੰਜਮ ਦੇ ਮਾਰਗ ਤੱਕ ਨੇਹਾ ਦੀ ਯਾਤਰਾ ਬਹੁਤ ਭਾਵੁਕ ਹੈ। ਤਾਇਆ ਜੀ ਦੇ ਕਤਲ ਨੇ ਨੇਹਾ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ।

ਇਹ ਵੀ ਪੜ੍ਹੋ : ਭਾਜਪਾ ਨੂੰ ਚੰਦੇ ਵਜੋਂ ਮਿਲੇ ਕੁੱਲ 614.52 ਕਰੋੜ ਰੁਪਏ, ਲਕਸ਼ਮੀ ਮਿੱਤਲ ਤੋਂ ਮਿਲਿਆ ਸਭ ਤੋਂ ਵੱਧ ਦਾਨ 

ਉਸ ਨੂੰ ਹਿੰਸਾ, ਖ਼ੂਨ-ਖ਼ਰਾਬੇ ਤੋਂ ਐਨੀ ਨਫ਼ਰਤ ਸੀ ਕਿ ਉਹ 12 ਸਾਲ ਦੀ ਉਮਰ ਵਿਚ ਹੀ ਸਾਧੂ-ਮੁਨੀਆਂ ਦੀ ਸੰਗਤ ਵਿਚ ਸ਼ਾਮਲ ਹੋ ਗਈ ਸੀ। ਇਸ ਦੌਰਾਨ ਪਰਿਵਾਰ ਵਾਲਿਆਂ ਨੇ ਮਨਾਇਆ, ਪਿਤਾ ਨੇ ਝਿੜਕਿਆ ਪਰ ਨੇਹਾ ਆਪਣੇ ਸੰਕਲਪ 'ਤੇ ਅੜੀ ਰਹੀ। ਨੇਹਾ ਸੰਤਾਂ-ਮਹਾਂਪੁਰਖਾਂ ਨਾਲ 7000 ਕਿਲੋਮੀਟਰ ਪੈਦਲ ਵੀ ਤੁਰ ਚੁੱਕੀ ਹੈ। ਆਖਿਰਕਾਰ ਪੂਰੇ ਪਰਿਵਾਰ ਨੂੰ ਨੇਹਾ ਦੀ ਜ਼ਿੱਦ ਅੱਗੇ ਝੁਕਣਾ ਪਿਆ ਅਤੇ ਹੁਣ ਉਹ ਸਾਧਵੀ ਬਣਨ ਜਾ ਰਹੀ ਹੈ।

ਇਹ ਵੀ ਪੜ੍ਹੋ : ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਦੱਖਣੀ ਅਫਰੀਕਾ ਨੂੰ ਸ਼ੂਟ ਆਊਟ ਵਿੱਚ ਹਰਾਇਆ

ਨੇਹਾ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ

“ਮੈਂ (ਨੇਹਾ) ਉਸ ਸਮੇਂ ਛੇਵੀਂ ਜਮਾਤ ਵਿਚ ਪੜ੍ਹਦੀ ਸੀ। ਮੇਰੀ ਉਮਰ 12 ਸਾਲ ਸੀ। ਵੱਡੇ ਪਾਪਾ ਰਾਜਿੰਦਰ ਲੋਢਾ ਅਤੇ ਪਾਪਾ ਮਹਿੰਦਰ ਲੋਢਾ ਦਾ ਕਿਸ਼ਨਗੰਜ (ਬਿਹਾਰ) ਵਿਚ ਕੱਪੜੇ ਦਾ ਕਾਰੋਬਾਰ ਸੀ। ਸਾਲ 2011 ਵਿਚ ਇਕ ਦਿਨ ਸਵੇਰੇ ਵੱਡੇ ਪਾਪਾ ਦੁਕਾਨ ’ਤੇ ਜਾ ਰਹੇ ਸਨ। ਇਸ ਦੌਰਾਨ ਲੁਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ। ਵੱਡੇ ਪਾਪਾ ਨੂੰ ਗੋਲੀ ਲੱਗੀ ਅਤੇ ਮੌਤ ਹੋ ਗਈ। ਮੇਰਾ ਉਹਨਾਂ ਨਾਲ ਬਹੁਤ ਪਿਆਰ ਸੀ। ਇਸ ਘਟਨਾ ਨੇ ਮੈਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ। ਮੈਂ ਉਦਾਸ ਰਹਿਣ ਲੱਗੀ। ਵੱਡੇ ਪਾਪਾ ਨੂੰ ਯਾਦ ਕਰ ਰੌਣ ਲੱਗਦੀ ਸੀ। ਮੈਨੂੰ ਲੜਾਈ, ਝਗੜੇ ਅਤੇ ਹਿੰਸਾ ਤੋਂ ਨਫ਼ਰਤ ਸੀ।

ਇਸੇ ਦੌਰਾਨ ਸਾਧੂ-ਸੰਤ ਸਾਡੇ ਘਰ ਆਉਣ ਲੱਗੇ। ਸਾਡੇ ਘਰ ਇਕ ਸਾਧਵੀ ਜੀ ਆਏ, ਉਹ ਕੁਝ ਦਿਨ ਸਾਡੇ ਘਰ ਰਹੇ। ਉਹਨਾਂ ਨਾਲ ਗੱਲਾਂ ਕਰਦਿਆਂ ਅਤੇ ਉਸ ਦੇ ਖਿਆਲਾਂ ਵਿਚੋਂ ਲੰਘਦਿਆਂ ਮੇਰੇ ਮਨ ਵਿਚ ਬੇਚੈਨੀ ਦੀ ਭਾਵਨਾ ਜਾਗ ਪਈ। ਮੈਨੂੰ ਆਚਾਰੀਆ ਨਨੇਸ਼ ਦੇ ਜੀਵਨ ਤੋਂ ਪ੍ਰੇਰਨਾ ਮਿਲੀ। ਮੈਂ ਪੜ੍ਹਾਈ ਵਿਚ ਵੀ ਬਹੁਤ ਹੁਸ਼ਿਆਰ ਸੀ। ਜਦੋਂ ਵੀ ਮੇਰੇ ਪਿਤਾ ਨੇ ਪੁੱਛਿਆ ਕਿ ਮੈਂ ਕੀ ਬਣਾਂਗੀ, ਮੈਂ ਕਿਹਾ - IPS ਪਰ ਗੋਲੀਬਾਰੀ ਦੀ ਘਟਨਾ ਨੇ ਮੇਰਾ ਨਜ਼ਰੀਆ ਬਦਲ ਦਿੱਤਾ। ਮੈਨੂੰ ਪਤਾ ਲੱਗਿਆ ਕਿ ਪੁਲਿਸ ਦੀ ਨੌਕਰੀ ਵਿਚ ਵੀ ਹਿੰਸਾ ਦੇਖਣੀ ਪੈਂਦੀ ਹੈ। ਆਖਿਰ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਸਾਧੂਆਂ ਦੇ ਨਾਲ ਰਹਿ ਕੇ ਧਰਮ ਦੇ ਮਾਰਗ 'ਤੇ ਚੱਲਾਂਗੀ। ਜਦੋਂ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਮੈਂ ਹੁਣ ਤਿਆਗ ਦੇ ਰਸਤੇ 'ਤੇ ਚੱਲਣਾ ਚਾਹੁੰਦੀ ਹਾਂ ਤਾਂ ਮੇਰੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਨੇ ਬਹੁਤ ਸਮਝਾਇਆ। ਮੈਨੂੰ ਰੋਕਿਆ ਪਰ ਮੈਂ ਨਹੀਂ ਮੰਨੀ। ਜਦੋਂ ਮੈਂ ਅਡੋਲ ਰਹੀ ਤਾਂ ਉਹ ਵੀ ਮੰਨ ਗਏ"।

ਇਹ ਵੀ ਪੜ੍ਹੋ : ਪੰਜਾਬ ਡਿਜੀਟਲ ਲਾਇਬ੍ਰੇਰੀ ਵੱਲੋਂ ਗੁਰਮੁਖੀ (ਪੈਂਤੀ) ਅੱਖਰਾਂ ਨਾਲ ਸਜਾਇਆ ਸਕੱਤਰੇਤ-ਹਾਈ ਕੋਰਟ ਚੌਕ

ਨੇਹਾ ਦੇ ਪਿਤਾ ਮਹਿੰਦਰ ਲੋਢਾ ਨੇ ਦੱਸਿਆ ਕਿ ਨੇਹਾ ਬਚਪਨ ਤੋਂ ਹੀ ਸ਼ਰਾਰਤੀ ਸੀ ਅਤੇ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਉਹਨਾਂ ਦੱਸਿਆ- ਨੇਹਾ ਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨੀ। ਉਸ ਨੇ ਰਿਸ਼ੀ-ਮੁਨੀਆਂ ਕੋਲ ਰਹਿ ਕੇ ਜੈਨ ਧਰਮ ਬਾਰੇ ਜਾਣਨ ਦੀ ਇੱਛਾ ਪ੍ਰਗਟਾਈ। ਉਸ ਦਾ ਮਨ ਘਰ ਵਿਚ ਘੱਟ ਤੇ ਸਾਧਾਂ-ਮਹਾਂਪੁਰਖਾਂ ਨਾਲ ਜ਼ਿਆਦਾ ਲੱਗਣ ਲੱਗਿਆ। ਕਈ ਵਾਰ ਉਸ ਨੂੰ ਘਰ ਵੀ ਮੋੜ ਕੇ ਲਿਆਂਦਾ ਪਰ ਉਹ ਮੁੜ ਵਾਪਸ ਚਲੀ ਜਾਂਦੀ ਸੀ। ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਨੇ ਵੀ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀਆਂ ਗੱਲਾਂ ਦਾ ਉਸ 'ਤੇ ਕੋਈ ਅਸਰ ਨਾ ਹੋਇਆ।