ਅਖ਼ਬਾਰ ਪੜ੍ਹਦਿਆਂ ਵਿਧਾਇਕ ਨੂੰ ਪਿਆ ਦੌਰਾ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਏ.ਆਈ.ਏ.ਡੀ.ਐਮ.ਕੇ. ਦੇ ਵਿਧਾਇਕ ਸਨ ਆਰ. ਕਾਨਗਾਰਾਜ

R Kanagaraj

ਕੋਇੰਬਟੂਰ : ਤਾਮਿਲਨਾਡੂ 'ਚ ਆਲ ਇੰਡੀਆ ਅੰਨਾ ਦ੍ਰਾਵਿਡ ਮੁਨੇਤਰ ਕਝਗਮ (ਏ.ਆਈ.ਏ.ਡੀ.ਐਮ.ਕੇ.) ਦੇ ਵਿਧਾਇਕ ਆਰ. ਕਾਨਗਾਰਾਜ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ। ਉਸ 64 ਸਾਲ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 7:40 ਵਜੇ ਉਹ ਆਪਣੇ ਘਰ 'ਚ ਅਖ਼ਬਾਰ ਪੜ੍ਹ ਰਹੇ ਸਨ ਅਤੇ ਉਸੇ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ।

ਪਾਰਟੀ ਸੂਤਰਾਂ ਨੇ ਦੱਸਿਆ ਕਿ ਕੋਇੰਬਟੂਰ ਜ਼ਿਲ੍ਹੇ ਤੋਂ ਸੁਲੂਰ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਕਾਨਗਾਰਾਜ ਜਿਸ ਸਮੇਂ ਅਖ਼ਬਾਰ ਪੜ੍ਹ ਰਹੇ ਸਨ, ਉਸ ਸਮੇਂ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਗੁਆਂਢ 'ਚ ਰਹਿੰਦੇ ਇਕ ਡਾਕਟਰ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬੱਚ ਨਾ ਸਕੇ। 

ਜ਼ਿਕਰਯੋਗ ਹੈ ਕਿ ਕਾਨਗਾਰਾਜ ਪਹਿਲੀ ਵਾਰ ਸੁਲੂਰ ਵਿਧਾਨ ਸਬਾ ਤੋਂ ਵਿਧਾਇਕ ਚੁਣੇ ਗਏ ਸਨ। ਉਹ ਬੀਤੇ 35 ਸਾਲ ਤੋਂ ਏ.ਆਈ.ਏ.ਡੀ.ਐਮ.ਕੇ. 'ਚ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਸੂਬੇ 'ਚ 22 ਸੀਟਾਂ ਖ਼ਾਲੀ ਹੋ ਗਈਆਂ ਹਨ। ਚੋਣ ਕਮਿਸ਼ਨ ਨੇ ਸੂਬੇ ਦੀਆਂ 18 ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਦਾ ਐਲਾਨ ਕੀਤਾ ਹੈ। ਇਹ ਉਪ ਚੋਣਾਂ 18 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਦੇ ਨਾਲ ਹੋਣੀਆਂ ਹਨ।