ਨਿਊਜੀਲੈਂਡ ਵਿਚ ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਜਦੋਂ ਕੋਈ ਅਚਨਚੇਤ ਮੌਤ ਹੁੰਦੀ ਹੈ ਤਾਂ ਉਸ ਦਾ ਬਹੁਤ ਵੱਡਾ.......

New Zealand

ਆਕਲੈਂਡ (ਸਸਸ): ਜਦੋਂ ਕੋਈ ਅਚਨਚੇਤ ਮੌਤ ਹੁੰਦੀ ਹੈ ਤਾਂ ਉਸ ਦਾ ਬਹੁਤ ਵੱਡਾ ਸਦਮਾ ਲੱਗਦਾ ਹੈ। ਇਸ ਤਰ੍ਹਾਂ ਨਾਲ ਹੀ ਇਕ ਮੌਤ ਹੋਈ ਹੈ। ਪੰਜਾਬ ਤੋਂ ਵਿਜ਼ਟਰ ਵੀਜੇ ਉਤੇ ਨਿਊਜੀਲੈਂਡ ਆਏ 45 ਸਾਲਾ ਕੁਲਵਿੰਦਰ ਸਿੰਘ ਜੋ ਕਿ ਪੰਜਾਬ ਤੋਂ ਅਪਣੇ ਪਾਪਾਕੂਰਾ ਰਹਿੰਦੇ ਪੁੱਤਰ ਸੰਦੀਪ ਨੂੰ ਮਿਲਣ ਆਇਆ ਸੀ ਅਤੇ ਕਈ ਦਿਨਾਂ ਤੋਂ ਉਨ੍ਹਾਂ ਦੇ ਨਾਲ ਰਹਿ ਰਿਹਾ ਸੀ। ਬੀਤੇ ਦਿਨੀਂ ਉਨ੍ਹਾਂ ਦੀ ਅਚਾਨਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਅਚਨਚੇਤ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ।

ਜਿਥੇ ਡਾਕਟਰਾਂ ਵਲੋਂ ਇਲਾਜ ਤੋਂ ਬਾਅਦ ਮ੍ਰਿਤਕ ਐਲਾਨ ਕਰ ਦਿਤਾ ਗਿਆ ਹੈ। ਦੱਸ ਦਈਏ ਕਿ ਸੰਦੀਪ ਇਥੇ ਵਰਕ ਪਰਮਿਟ ਉਤੇ ਪਿਛਲੇ ਤਿੰਨ ਸਾਲ ਤੋਂ ਅਪਣੀ ਪਤਨੀ ਨਾਲ ਰਹਿ ਰਿਹਾ ਸੀ। ਇਕ ਪਾਸੇ ਤਾਂ ਸੰਦੀਪ ਸਿੰਘ ਦੇ ਘਰ ਔਲਾਦ ਨੇ ਜਨਮ ਲਿਆ ਹੈ ਅਤੇ ਦੂਜੇ ਪਾਸੇ ਉਸ ਦੇ ਪਿਤਾ ਦਾ ਅਚਨਚੇਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਹੁਣ ਉਸ ਵਲੋਂ ਪਿਤਾ ਦੀ ਮ੍ਰਿਤਕ ਦੇਹ ਪੰਜਾਬ ਭੇਜਣ ਲਈ ਪੰਜਾਬੀ ਭਾਈਚਾਰੇ ਨੂੰ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ। ਉਸ ਨੂੰ ਅਤੇ ਉਸ ਦੇ ਪਰਵਾਰ ਦੇ ਮੈਬਰਾਂ ਨੂੰ ਮੌਤ ਦਾ ਬਹੁਤ ਜਿਆਦਾ ਸਦਮਾ ਪਹੁੰਚਿਆ ਹੈ।

ਉਸ ਨੂੰ ਅਪਣੇ ਆਪ ਨੂੰ ਸੰਭਾਲਨਾ ਬਹੁਤ ਔਖਾ ਹੋ ਗਿਆ ਹੈ। ਦੱਸ ਦਈਏ ਕਿ ਕੁਲਵਿੰਦਰ ਸਿੰਘ ਪਿੰਡ ਘਰੱਖਣਾ, ਤਹਿ: ਸਮਰਾਲਾ, ਜਿਲ੍ਹਾ ਲੁਧਿਆਣਾ ਤੋਂ ਸਬੰਧਿਤ ਹਨ। ਪੰਜਾਬੀ ਭਾਈਚਾਰਾ ਵਿਦੇਸ਼ਾਂ ਵਿਚ ਇਕ ਦੂਜਾ ਨਾਲ ਮਿਲ ਜੂਲ ਕੇ ਰਹਿੰਦਾ ਹੈ ਅਤੇ ਲੋੜ ਪੈਣ ਉਤੇ ਅਪਣੇ ਭਾਈਚਾਰੇ ਦੀ ਮਦਦ ਵੀ ਕਰਦਾ ਹੈ।