ਸ੍ਰੀਲੰਕਾ 'ਚ 3 ਚਰਚਾਂ ਤੇ 3 ਹੋਟਲਾਂ ਵਿਚ 6 ਬੰਬ ਧਮਾਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

200 ਤੋਂ ਵੱਧ ਜਖ਼ਮੀ

Big Blast In Sri Lanka

ਕੋਲੰਬੋ- ਸ਼੍ਰੀਲੰਕਾ ਵਿਚ 3 ਚਰਚ ਅਤੇ ਤਿੰਨ ਹੋਟਲਾਂ ਵਿਚ ਜਬਰਦਸਤ ਧਮਾਕਾ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ। ਨਿਊਜ਼ ਏਜੰਸੀ ਰੌਏਟਰਜ਼ ਨੇ ਸਥਾਨਕ ਮੀਡੀਆ ਦੇ ਹਵਾਲੇ ਤੋਂ ਪਤਾ ਚੱਲਿਆ ਹੈ ਕਿ ਇਸ ਧਮਾਕੇ ਵਿਚ 20 ਲੋਕਾਂ ਦੀ ਮੌਤ ਅਤੇ 160 ਲੋਕ ਜਖ਼ਮੀ ਹੋਏ ਹਨ। ਸਥਾਨਕ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਉਹਨਾਂ ਦੀ ਟੀਮ ਹੋਏ ਨੁਕਸਾਨ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਓਧਰ ਕੋਲੰਬੋ ਦੇ ਨੈਸ਼ਨਲ ਹਸਪਤਾਲ ਦਾ ਕਹਿਣਾ ਹੈ ਕਿ ਇਸ ਧਮਾਕੇ ਵਿਚ 80 ਲੋਕ ਜਖ਼ਮੀ ਹੋਏ ਹਨ। ਇਹ ਹਾਦਸਾ ਇਸ ਸਮੇਂ ਹੋਇਆ ਜਦੋਂ ਲੋਕ ਈਸਟਰ ਦੀ ਪ੍ਰਾਥਨਾ ਲਈ ਚਰਚ ਵਿਚ ਇਕੱਠੇ ਹੋਏ ਸਨ। ਪੁਲਿਸ ਦਾ ਕਹਿਣਾ ਹੈ ਕਿ ਇਹ ਧਮਾਕਾ ਤਕਰੀਬਨ 8:45 ਤੇ ਹੋਇਆ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਦੋ ਵੱਡੇ ਹੋਟਲਾਂ ਵਿਚ ਜੋ ਹਮਲਾ ਹੋਇਆ ਸੀ ਉਸ ਦੀ ਪੁਸ਼ਟੀ ਕੀਤੀ ਗਈ ਹੈ ਪਰ ਇਸ ਬਾਰੇ ਕੋਈ ਜਿਆਦਾ ਜਾਣਕਾਰੀ ਨਹੀਂ ਦਿੱਤੀ ਗਈ।

ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਪੂਰਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਕਿ ਇਸ ਹਾਦਸੇ ਵਿਚ ਕਿੰਨੇ ਲੋਕ ਜਖ਼ਮੀ ਹੋਏ ਹਨ। ਜਿਹੜੀਆਂ ਚਰਚਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਹਨਾਂ ਵਿਚ ਇਕ ਚਰਚ ਰਾਜਧਾਨੀ ਦੇ ਉੱਤਰੀ ਹਿੱਸੇ ਵਿਚ ਹੈ ਅਤੇ ਦੂਜੀ ਕੋਲੰਬੋ ਦੇ ਬਾਹਰ ਨੇਗੰਬੋ ਕਸਬੇ ਵਿਚ ਹੈ।