US ‘ਚ ਲੌਕਡਾਊਨ ਦਾ ਵਿਰੋਧ ਹੋਇਆ ਤੇਜ਼, ਵੱਡੀ ਗਿਣਤੀ ‘ਚ ਲੋਕ ਉਤਰੇ ਸੜਕਾਂ ‘ਤੇ
ਅਮਰੀਕਾ ਵਿਚ 784,326 ਤੋਂ ਵੱਧ ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 42,094 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕਰੋਨਾ ਵਾਇਰਸ ਨਾਲ ਪੂਰੀ ਦੁਨੀਆਂ ਵਿਚ 24 ਲੱਖ ਦੇ ਕਰੀਬ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਦੇ ਨਾਲ ਹੀ 1 ਲੱਖ 70 ਹਜ਼ਾਰ ਲੋਕਾਂ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ। ਅੰਕੜਿਆਂ ਦੇ ਹਿਸਾਬ ਨਾਲ ਦੁਨੀਆਂ ਵਿਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਹੈ ਜਿੱਥੇ 784,326 ਤੋਂ ਵੱਧ ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 42,094 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਉਥੇ ਹੀ ਇਸ ਦੇਸ਼ ਵਿਚ ਕਰੋਨਾ ਵਾਇਰਸ ਕਰਕੇ ਲਗਾਏ ਲੌਕਡਾਊਨ ਨੂੰ ਹਟਾਉਂਣ ਲਈ ਲੋਕਾਂ ਵੱਲੋਂ ਪ੍ਰਦਸ਼ਰਨ ਕੀਤੇ ਜਾ ਰਹੇ ਹਨ।
ਇਸ ਵਿਚ ਰਾਸ਼ਟਰਪਤੀ ਡੋਨਲ ਟਰੰਪ ਦਾ ਸਮਰਥਨ ਵੀ ਸ਼ਾਮਿਲ ਹੈ। ਦੱਸ ਦੱਈਏ ਕਿ ਟਰੰਪ ਨੇ ਕੁਝ ਦਿਨ ਪਹਿਲਾਂ ਇਕ ਟਵੀਟ ਕਰਕੇ ਇਸ ਪ੍ਰਦਰਸ਼ਨ ਦਾ ਸਮਰਥਨ ਕੀਤਾ ਸੀ। ਪ੍ਰਦਰਸ਼ਨ-ਕਾਰੀਆਂ ਦੇ ਵੱਲੋਂ ਅਮਰੀਕਾ ਦੇ ਅਲੱਗ-ਅਲੱਗ ਰਾਜਾਂ ਵਿਚ ਬਜ਼ਾਰਾਂ ਨੂੰ ਖੋਲ੍ਹਣ ਅਤੇ ਅਜਾਦੀ ਦੀ ਮੰਗ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਅਮਰੀਕਾ ਦੇ ਔਹੀਓ ਵਿਚ ਇਕ ਨਾਗਰਿਕ ਸੈਨਾ ਦੇ ਸਮੂਹ ਨੇ ਆਪਣੇ ਹਥਿਆਰਾਂ ਦੇ ਨਾਲ ਪ੍ਰਦਰਸ਼ਨ ਕੀਤਾ।
ਇਸ ਸਮੇਂ ਲੋਕਾਂ ਨੇ ਆਪਣੇ ਚਿਹਰੇ ਢੱਕ ਕੇ ਰੱਖੇ। ਉਧਰ ਕੈਲੀਫੋਰਨੀਆਂ ਵਿਚ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਸੜਕਾਂ ਨੂੰ ਜਾਮ ਕੀਤਾ ਅਤੇ ਇਸ ਵਿਚ ਉਨ੍ਹਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦੀ ਵੀ ਪ੍ਰਵਾਹ ਨਾ ਕੀਤੀ ਗਈ। ਦੱਸ ਦੱਈਏ ਕਿ ਫੇਸਬੁੱਕ ਦੇ ਵੱਲੋਂ ਵੀ ਸਰਕਾਰ ਦੇ ਆਦੇਸ਼ਾਂ ਨੂੰ ਲੈ ਕੇ ਲੌਕਡਾਊਨ ਨਾਲ ਜੁੜੇ ਕਈ ਪੇਜਾਂ ਨੂੰ ਬੰਦ ਕੀਤਾ। ਇਸ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਫੇਸਬੁੱਕ ਤੇ ਵੀ ਫਰੀ ਸਪੀਚ ਨੂੰ ਰੋਕਣ ਦੇ ਦੋਸ਼ ਲਗਾਏ ਹਨ।
ਪ੍ਰਦਰਸ਼ਨਕਾਰੀਆਂ ਵੱਲੋਂ ਲੌਕਡਾਊਨ ਹਟਾਉਂਣ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਤੇਜ਼ ਕੀਤਾ ਜਾ ਰਿਹਾ ਹੈ। ਉੱਤਰੀ ਡਕੋਟਾ, ਪੈਨਸਿਲਵੇਨੀਆ, ਕੈਲੀਫੋਰਨੀਆ ਤੋਂ ਆਏ ਪ੍ਰਦਰਸ਼ਨਕਾਰੀ ਲੋਕਾਂ ਦੀ ਆਜ਼ਾਦੀ ਅਤੇ ਦਫਤਰਾਂ ਨੂੰ ਖੋਲ੍ਹਣ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾ ਰਹੇ ਹਨ। ਇਨ੍ਹਾਂ ਪ੍ਰਦਰਸ਼ਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਇਸ ਤਰ੍ਹਾਂ ਬੰਦ ਕਰਨ ਨਾਲ ਵੀ ਖਤਰਾ ਵੱਧ ਸਕਦਾ ਹੈ ਅਤੇ ਲੋਕ ਮਰ ਵੀ ਸਕਦੇ ਹਨ। ਇਸ ਲੌਕਡਾਊਨ ਵਿਚ ਕਰੋੜਾਂ ਲੋਕ ਆਪਣੀ ਨੋਕਰੀ ਗੁਆ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।