ਤੇਜ਼ ਰਫਤਾਰ ਸਕਾਰਪੀਓ ਨੇ ਮਾਰੀ 2 ਹੋਰ ਗੱਡੀਆਂ ਨੂੰ ਟੱਕਰ, ਪਤੀ-ਪਤਨੀ ਸਮੇਤ 4 ਦੀ ਮੌਤ
ਜੋਧਪੁਰ-ਬਾੜਮੇਰ ਰੋੜ ਉੱਤੇ ਥਵਾ ਇਲਾਕੇ ਵਿਚ ਇੱਕ ਛੋਟਾ ਜੇਹਾ ਐਕਸੀਡੈਂਟ ਹੋ ਗਿਆ।
High speed scorpio hit two more vehicles, 6 died
ਜੋਧਪੁਰ, ਜੋਧਪੁਰ-ਬਾੜਮੇਰ ਰੋੜ ਉੱਤੇ ਥਵਾ ਇਲਾਕੇ ਵਿਚ ਇੱਕ ਛੋਟਾ ਜੇਹਾ ਐਕਸੀਡੈਂਟ ਹੋ ਗਿਆ। ਜਿਸ ਤੋਂ ਬਾਅਦ ਸਕਾਰਪੀਓ ਚਾਲਕ ਨੇ ਪਿੱਛਾ ਹੋਣ ਦੇ ਸ਼ੱਕ ਵਿਚ ਗੱਡੀ 150 ਦੀ ਸਪੀਡ ਤੇ ਭਜਾ ਲਈ। ਜਿਸ ਦੌਰਾਨ ਭਾਂਡੂ ਪਿੰਡ ਦੇ ਬਸ ਸਟੈਂਡ ਉੱਤੇ ਸੜਕ ਦੇ ਉਲਟ ਪਾਸੇ ਜਾਕੇ ਸਾਹਮਣੇ ਤੋਂ ਆ ਰਹੀ ਇੱਕ ਕਾਰ ਅਤੇ ਫਿਰ ਪਿਕਅਪ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਸ ਭਿਆਨਕ ਟੱਕਰ ਵਿਚ ਸਕਾਰਪੀਓ ਚਲਾ ਰਹੇ ਰਾਮਲਾਲ ਅਤੇ ਪਤਨੀ ਪਾਰਬਤੀ, ਪਿਕਅਪ ਚਾਲਕ ਜੈਸਲਮੇਰ ਦੇ ਨਰੇਲੀ ਨਿਵਾਸੀ ਦੌਲਤ ਸਿੰਘ ( 35 ) ਅਤੇ ਕਾਰ ਵਿਚ ਸਵਾਰ ਲੂਣੀ ਦੇ ਬਾਣਿਆਵਾਸ ਨਿਵਾਸੀ ਸੁਰੇਸ਼ ਦਾਸ ਵੈਸ਼ਣਵ ( 28 ) ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਗੰਭੀਰ ਹੋਏ ਜ਼ਖਮੀਆਂ ਨੂੰ ਹਸਪਤਾਲ ਵਿਚ ਇਲਾਜ ਲਈ ਪਹੁੰਚਾਇਆ ਗਿਆ।