25 ਮਈ ਤੋਂ ਸ਼ੁਰੂ ਹੋ ਰਹੀਆਂ ਘਰੇਲੂ ਉਡਾਣਾਂ, ਜਾਣੋਂ ਕਿੰਨਾ ਹੋਵੇਗਾ ਕਿਰਾਇਆ ਤੇ ਕੁਝ ਜਰੂਰੀ ਗੱਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ 25 ਮਈ ਤੋਂ ਘਰੇਲੂ ਫਲਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ।

Photo

ਨਵੀਂ ਦਿੱਲੀ : ਦੇਸ਼ ਵਿਚ 25 ਮਈ ਤੋਂ ਘਰੇਲੂ ਫਲਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਕੇਂਦਰੀ ਨਾਗਰਿਕ ਉਡਾਣ ਮੰਤਰੀ ਹਰਦੀਪ ਪੁਰੀ ਨੇ ਪ੍ਰੈੱਸ ਕਾਂਨਫਰੰਸ ਕਰਕੇ ਇਸ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਏਅਰ ਲਾਈਨਸ ਮਨਮਾਨੀ ਨਾਲ ਕਿਰਾਇਆ ਵਸੂਲ ਨਾ ਕਰ ਸਕਣ, ਇਸ ਲਈ ਸਰਕਾਰ ਵੱਲੋਂ ਟਿਕਟਾਂ ਦੇ ਅਧਿਕਤਮ ਰੇਟ ਤੈਅ ਕੀਤੇ ਹਨ। ਕਿਰਾਏ ਦੀਆਂ ਇਹ ਨਵੀਆਂ ਦਰਾਂ ਅਗਲੇ ਤਿੰਨ ਮਹੀਨੇ ਤੱਕ ਜ਼ਾਰੀ ਰਹਿਣਗੀਆਂ।

ਘਰੇਲੂ ਉਡਾਣਾਂ ਦੇ ਲਈ ਦਿਸ਼ਾ ਨਿਰਦੇਸ਼ ਪਹਿਲਾਂ ਹੀ ਜ਼ਾਰੀ ਕੀਤੇ ਜਾ ਚੁੱਕੇ ਹਨ। ਇਕ ਤਿਹਾਈ ਸਮਰੱਥਾ ਦੇ ਨਾਲ ਹੀ ਸੰਚਾਲਨ ਹੋਲੀ-ਹੋਲੀ ਸ਼ੁਰੂ ਕੀਤਾ ਜਾਵੇਗਾ। ਹਵਾਈ ਅੱਡੇ ਤੇ ਸਰੀਰਕ ਜਾਂਚ ਨਹੀਂ ਕੀਤੀ ਜਾਵੇਗੀ ਅਤੇ ਸਾਰੇ ਯਾਤਰੀਆਂ ਲਈ ਰੋਗਿਆ ਸੇਤੂ ਐੱਪ ਨੂੰ ਡਾਉਂਨਲੋਡ ਕਰਨਾ ਜਰੂਰੀ ਹੋਵੇਗਾ। ਇਸ ਤੋਂ ਇਲਾਵਾ ਸਾਰੇ ਹੀ ਯਾਤਰੀਆਂ ਨੂੰ ਮਾਸਕ ਪਾਉਂਣ ਵੀ ਲਾਜ਼ਮੀ ਕੀਤਾ ਗਿਆ ਹੈ। ਹਰਦੀਪ ਪੁਰੀ ਨੇ ਕਿਹਾ ਕਿ ਰੂਟਾਂ ਨੂੰ 7 ਭਾਗਾਂ ਵਿੱਚ ਵੰਡਿਆ ਗਿਆ ਹੈ, ਉਸ ਦੇ ਅਧਾਰ ‘ਤੇ ਕਿਰਾਇਆ ਵਸੂਲਿਆ ਜਾਵੇਗਾ।

ਯਾਤਰਾ ਲਈ ਦਿੱਲੀ ਤੋਂ ਮੁੰਬਈ ਦਾ ਕਿਰਾਇਆ ਘੱਟੋ ਘੱਟ 3,500 ਅਤੇ ਵੱਧ ਤੋਂ ਵੱਧ 10 ਹਜ਼ਾਰ ਦਾ ਹੋਵੇਗਾ, ਜੋ 90 ਮਿੰਟ ਤੋਂ 120 ਮਿੰਟ ਦੀ ਕੈਟਾਗਿਰੀ ਵਿੱਚ ਆਉਂਦਾ ਹੈ। ਇਸ ਤੋਂ ਇਲਾਵਾ ਹਰਦੀਪ ਪੁਰੀ ਨੇ ਵਿਚਕਾਰ ਦੀ ਸੀਟ ਖਾਲੀ ਰੱਖਣ ਦੇ ਸਵਾਲ ਤੇ ਕਿਹਾ, ਕਿ ਉਡਾਣ ਦੇ ਸਮੇਂ ਵਿਚਕਾਰ ਵਾਲੀ ਸੀਟ ਖਾਲੀ ਨਹੀਂ ਰਹੇਗੀ।

ਜੇਕਰ ਮਿਡਲ ਸੀਟ ਨੂੰ ਖਾਲੀ ਛੱਡਿਆ ਗਿਆ ਤਾਂ ਇਸ ਦਾ ਬੋਝ ਯਾਤਰੀਆਂ ਤੇ ਆਵੇਗਾ। ਹਵਾਬਾਜ਼ੀ ਮੰਤਰੀ ਦਾ ਕਹਿਣਾ ਹੈ ਕਿ ਅਸੀਂ ‘ਵੰਦੇ ਭਾਰਤ’ ਅਭਿਆਨ ਦੇ ਤਹਿਤ ਵਿਦੇਸ਼ਾਂ ਵਿਚ ਫਸੇ 20,000 ਤੋਂ ਜ਼ਿਆਦਾ ਭਾਰਤੀ ਨਾਗਰਿਕਾਂ ਨੂੰ ਜਹਾਜ਼ਾਂ ਦੇ ਰਾਹੀ ਭਾਰਤ ਬੁਲਾਇਆ ਹੈ। ਇਸ ਤੋਂ ਇਲਾਵਾ ਲੌਕਡਾਊਨ ਵੀ ਪ੍ਰਭਾਵੀ ਸਾਬਿਤ ਹੋਇਆ ਹੈ, ਕਿਉਂਕਿ ਭਾਰਤ ਦੀ ਗਿਣਤੀ ਉਨ੍ਹਾਂ ਦੇਸ਼ਾਂ ਵਿਚ ਆਉਂਦੀ ਹੈ ਜਿੱਥੇ ਕਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।