ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਲੋਕਾਂ ਨੇ ਕੀਤਾ ਯੋਗਾ
ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਲੋਕ ਯੋਗਾ ਕਰਦੇ ਨਜ਼ਰ ਆਏ
ਨਵੀਂ ਦਿੱਲੀ: ਅੱਜ ਯੋਗਾ ਦਿਵਸ ਹੈ ਇਸ ਲਈ ਸਾਰੀ ਦੁਨੀਆ ਇਸ ਦਿਵਸ ਨੂੰ ਬੜੇ ਉਤਸ਼ਾਹ ਨਾਲ ਮਨਾ ਰਹੀ ਹੈ। ਪੀਐਮ ਮੋਦੀ ਨੇ ਰਾਂਚੀ ਵਿਚ ਯੋਗਾ ਕੀਤਾ ਹੈ। ਕਈ ਰਾਜਨੀਤਿਕ ਹਸਤੀਆਂ ਨੇ ਅਲੱਗ-ਅਲੱਗ ਸ਼ਹਿਰਾਂ ਵਿਚ ਯੋਗਾ ਕੀਤਾ।
ਪੂਰੇ ਦੇਸ਼ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਲੋਕ ਵੱਖ-ਵੱਖ ਤਰੀਕਿਆਂ ਨਾਲ ਯੋਗਾ ਕਰਦੇ ਨਜ਼ਰ ਆ ਰਹੇ ਹਨ। ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤਕ ਪੂਰੇ ਦੇਸ਼ ਵਿਚ ਯੋਗਾ ਕੀਤਾ ਜਾ ਰਿਹਾ ਹੈ।
ਆਈਬੀਪੀ ਦੇ ਜਵਾਨਾਂ ਨੇ ਲੱਦਾਖ਼ ਵਿਚ 18 ਹਜ਼ਾਰ ਫ਼ੁੱਟ ਦੀ ਉਚਾਈ 'ਤੇ ਮਾਈਨਸ 20 ਡਿਗਰੀ ਦੇ ਤਾਪਮਾਨ ਵਿਚ ਯੋਗਾ ਕੀਤਾ। ਸੀਆਰਪੀਐਫ਼ ਦੇ ਜਵਾਨਾਂ ਨੇ ਮਿਆਂਮਾਰ ਵਿਚ ਯੋਗਾ ਕੀਤਾ। ਫ਼ੌਜ ਦੇ ਬਹੁਤ ਸਾਰੇ ਜਵਾਨ ਯੋਗਾ ਕਰਦੇ ਦਿਖਾਈ ਦੇ ਰਹੇ ਹਨ।
ਜੰਮੂ-ਕਸ਼ਮੀਰ ਦੇ ਬੀਐਸਐਫ ਦੇ ਜਵਾਨ ਵੀ ਪੂਰੀ ਲਗਨ ਨਾਲ ਯੋਗਾ ਕਰ ਰਹੇ ਹਨ।
ਮੁੰਬਈ ਵਿਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਵੀ ਯੋਗਾ ਕੀਤਾ।
ਉਹਨਾਂ ਨਾਲ ਹੋਰ ਵੀ ਕਈ ਬਹੁਤ ਸਾਰੇ ਲੋਕ ਯੋਗਾ ਕਰ ਰਹੇ ਹਨ।
ਲੇਹ ਵਿਚ ਆਈਟੀਬੀਪੀ ਦੇ ਜਵਾਨਾਂ ਨੇ ਵੀ ਵੱਖਰੇ ਅੰਦਾਜ ਵੀ ਯੋਗਾ ਕੀਤਾ ਹੈ। ਹੋਰ 'ਤੇ ਹੋਰ ਛਤੀਸਗੜ੍ਹ ਦੇ ਜਵਾਨਾਂ ਨੇ ਵੀ ਯੋਗਾ ਦਾ ਆਨੰਦ ਲਿਆ