ਅੰਤਰਰਾਸ਼ਟਰੀ ਯੋਗਾ ਦਿਵਸ : ਪੀਐਮ ਮੋਦੀ ਨੇ 40 ਹਜ਼ਾਰ ਲੋਕਾਂ ਦੇ ਨਾਲ ਕੀਤਾ ਯੋਗਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 5ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ ਕਰੀਬ 40 ਹਜ਼ਾਰ ਲੋਕਾਂ ਨਾਲ ਯੋਗਾ ਕੀਤਾ

International yoga day 2019

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 5ਵੇਂ ਅੰਤਰਰਾਸ਼ਟਰੀ  ਯੋਗਾ ਦਿਵਸ ਦੇ ਮੌਕੇ 'ਤੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ ਕਰੀਬ 40 ਹਜ਼ਾਰ ਲੋਕਾਂ ਨਾਲ ਯੋਗਾ ਕੀਤਾ ਤੇ ਅੰਤਰਰਾਸ਼ਟਰੀ  ਯੋਗਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਰਾਂਚੀ ਦੇ ਪ੍ਰਭਾਤ ਤਾਰਾ ਮੈਦਾਨ ਵੀ ਵਿਚ ਯੋਗਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਯੋਗ ਦੇ ਦੁਨੀਆ ਭਰ ਵਿਚ ਪ੍ਰਸਾਰ ਵਿਚ ਮੀਡੀਆ ਦੇ ਸਾਥੀਆਂ, ਸੋਸ਼ਲ ਮੀਡੀਆ ਨਾਲ ਜੁੜੇ ਲੋਕ ਜਿਸ ਤਰ੍ਹਾਂ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਉਹ ਬਹੁਤ ਹੀ ਮਹੱਤਵਪੂਰਣ ਹੈ। ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਆਧੁਨਿਕ ਯੋਗ ਦੀ ਯਾਤਰਾ ਸ਼ਹਿਰਾਂ ਤੋਂ ਪਿੰਡਾਂ ਵੱਲ,ਗਰੀਬ ਅਤੇ ਆਦਿਵਾਸੀਆਂ ਦੇ ਘਰ ਤੱਕ ਲੈ ਕੇ ਜਾਣੀ ਹੈ।  ਮੈਂ ਯੋਗ ਨੂੰ ਗਰੀਬ ਅਤੇ ਆਦਿਵਾਸੀਆਂ ਦੇ ਜੀਵਨ ਦਾ ਵੀ ਅਭਿੰਨ ਹਿੱਸਾ ਬਣਾਉਣਾ ਹੈ। ਕਿਉਂਕਿ ਇਹ ਗਰੀਬ ਹੈ ਜੋ ਬਿਮਾਰੀ ਕਾਰਨ ਸਭ ਤੋਂ ਜ਼ਿਆਦਾ ਦੁੱਖ ਝਲਦਾ ਹੈ।

 ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯੋਗ ਅਨੁਸ਼ਾਸਨ ਹੈ, ਸਮਰਪਣ ਹੈ ਅਤੇ ਇਸਦਾ ਪਾਲਣ ਪੂਰੇ ਜੀਵਨ ਭਰ ਕਰਨਾ ਹੁੰਦਾ ਹੈ। ਯੋਗ ਉਮਰ, ਰੰਗ, ਜਾਤੀ, ਸੰਪ੍ਰਦਾਏ, ਮਤ, ਪੰਥ, ਅਮੀਰੀ–ਗਰੀਬੀ, ਪ੍ਰਾਂਤ, ਸਰਹਦ ਦੇ ਭੇਦ ਤੋਂ ਦੂਰ ਹੈ। ਯੋਗ ਸਭਦਾ ਹੈ ਅਤੇ ਸਭ ਯੋਗ ਦੇ ਹਨ। ਉਨ੍ਹਾਂ ਕਿਹਾ ਕਿ ਅੱਜ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਰਤ ਵਿਚ ਯੋਗ ਪ੍ਰਤੀ ਜਾਗਰੂਕਤਾ ਹਰ ਕੋਨੇ ਤੱਕ, ਹਰ ਵਰਗ ਤੱਕ ਪਹੁੰਚੀ ਹੈ।