ਨਵੀਂ ਦਿੱਲੀ: ਈਰਾਨ ਨੂੰ ਅਮਰੀਕਾ ਦਾ ਡ੍ਰੋਨ ਸੁੱਟਣ ਦੀ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਸੀ। ਇਕ ਅਮਰੀਕੀ ਅਖ਼ਬਾਰ ਨੇ ਇਸ 'ਤੇ ਵੱਡਾ ਖੁਲਾਸਾ ਕੀਤਾ ਹੈ। ਨਿਊਯਾਰਕ ਟਾਇਮਸ ਮੁਤਾਬਕ ਅਮਰੀਕਾ ਰਾਸ਼ਟਰਪਤੀ ਨੇ ਈਰਾਨ 'ਤੇ ਹਮਲੇ ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੇ ਲਈ ਬਕਾਇਦਾ ਖ਼ਤਰਨਾਕ ਮਿਸਾਇਲਾਂ ਨਾਲ ਲੈਸ ਫਾਇਟਰ ਪਲਾਨ ਵੀ ਹਵਾ ਵਿਚ ਤੈਨਾਤ ਹੋ ਚੁੱਕੇ ਸਨ। ਪਰ ਆਖਰੀ ਸਮੇਂ ਵਿਚ ਟ੍ਰੰਪ ਨੇ ਹਮਲਾ ਕਰਨ ਦਾ ਫ਼ੈਸਲਾ ਵਾਪਸ ਲੈ ਲਿਆ।
ਇਸ ਘਟਨਾ ਤੋਂ ਬਾਅਦ ਰਾਸ਼ਟਰਪਤੀ ਨੇ ਫ਼ੌਜ ਦੇ ਮੁੱਖ ਅਧਿਕਾਰੀ ਨਾਲ ਮਿਲ ਕੇ ਬੈਠਕ ਕੀਤੀ। ਇਸ ਬੈਠਕ ਵਿਚ ਵੱਡੇ ਆਗੂ ਵੀ ਸ਼ਾਮਲ ਸਨ। ਬੈਠਕ ਤੋਂ ਬਾਅਦ ਸ਼ਾਮ ਕਰੀਬ 7 ਵਜੇ ਅਮਰੀਕੀ ਮਿਲਟਰੀ ਸਟ੍ਰਾਈਕ ਲਈ ਤਿਆਰ ਸੀ। ਅਮਰੀਕੀ ਰਾਸ਼ਟਰਪਤੀ ਦੀ ਇਜਾਜ਼ਤ ਮਿਲਦੇ ਹੀ ਹਮਲਾ ਕਰਨ ਲਈ ਪੂਰੀ ਫ਼ੌਜ ਤਿਆਰ ਹੋ ਗਈ ਸੀ। ਇਸ ਆਪਰੇਸ਼ਨ ਲਈ ਫਾਇਟਰ ਜਹਾਜ਼ ਉਡਾਣ ਭਰ ਚੁੱਕਿਆ ਸੀ ਅਤੇ ਸਮੁੰਦਰੀ ਜਹਾਜ਼ ਵੀ ਹਮਲੇ ਲਈ ਤਿਆਰ ਸਨ।
ਪਰ ਕਿਸੇ ਵੀ ਫਾਇਟਰ ਜਹਾਜ਼ ਦੇ ਮਿਸਾਇਲ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਇਸ ਆਪਰੇਸ਼ਨ ਨੂੰ ਰੱਦ ਕਰਨ ਦਾ ਫ਼ੈਸਲਾ ਲੈ ਲਿਆ ਗਿਆ। ਹਾਲਾਂਕਿ ਇਸ ਮਾਮਲੇ ਵਿਚ ਵਾਇਟ ਹਾਉਸ ਵੱਲੋਂ ਕੋਈ ਵੀ ਰਿਐਕਸ਼ਨ ਨਹੀਂ ਦਿੱਤਾ ਗਿਆ। ਹੁਣ ਤੱਕ ਇਹ ਗੱਲ ਵੀ ਸਾਫ਼ ਨਹੀਂ ਹੋਈ ਕਿ ਆਖਰੀ ਵਕਤ ਵਿਚ ਅਚਾਨਕ ਇਹ ਫ਼ੈਸਲਾ ਵਾਪਸ ਕਿਉਂ ਲੈ ਲਿਆ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਟ੍ਰਾਈਕ ਦਾ ਜਹਾਜ਼ ਰੱਦ ਜ਼ਰੂਰ ਹੋਇਆ ਹੈ ਪਰ ਅੱਗੇ ਅਮਰੀਕਾ ਈਰਾਨ 'ਤੇ ਅਜਿਹੀ ਸਟ੍ਰਾਈਕ ਕਰ ਸਕਦਾ ਹੈ।