ਯੋਗ ਦਿਵਸ ‘ਤੇ ਬੋਲੇ ਪੀਐਮ, ਕੋਰੋਨਾ ਨਾਲ ਲੜਨ ਲਈ ਰੋਜ਼ਾਨਾ ਯੋਗ ਜ਼ਰੂਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੇਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ‘ਤੇ ਦੇਸ਼ ਨੂੰ ਸੰਬੋਧਨ ਕੀਤਾ।

PM Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੇਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ‘ਤੇ ਦੇਸ਼ ਨੂੰ ਸੰਬੋਧਨ ਕੀਤਾ। ਉਹਨਾਂ ਨੇ ਕਿਹਾ ਕਿ ਜੋ ਸਾਨੂੰ ਜੋੜ ਕੇ ਰੱਖੇ ਅਤੇ ਦੂਰੀਆਂ ਨੂੰ ਖਤਮ ਕਰੇ, ਉਹੀ ਯੋਗ ਹੈ।  ਪੀਐਮ ਮੋਦੀ ਨੇ ਕਿਹਾ ਕਿ ਇਸ ਲਈ ਇਸ ਵਾਰ ਯੋਗ ਦਿਵਸ, ਭਾਵਨਾਤਮਕ ਯੋਗ ਦਾ ਵੀ ਦਿਨ ਹੈ, ਸਾਡੇ ਬੰਧਨ ਨੂੰ ਮਜਬੂਤ ਕਰਨ ਦਾ ਦਿਨ ਹੈ।

ਪੀਐਮ ਮੋਦੀ ਨੇ ਕਿਹਾ ਕਿ ਇਹ ਵਿਸ਼ਵ ਭਾਈਚਾਰੇ ਦਾ ਦਿਨ ਹੈ। ਜੋ ਸਾਨੂੰ ਇਕੱਠਾ ਕਰਦਾ ਹੈ। ਉਹਨਾ ਕਿਹਾ ਕਿ ਇਹ ਸਾਡੇ ਪਰਿਵਾਰਕ ਰਿਸ਼ਤੇ ਵਧਾਉਣ ਦਾ ਦਿਨ ਹੈ।  ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਦੇ ਇਸ ਸੰਕਟ ਦੌਰਾਨ ਦੁਨੀਆ ਭਰ ਦੇ ਲੋਕਾਂ ਦਾ ‘ਮਾਈ ਲਾਈਫ-ਮਾਈ ਯੋਗਾ’ ਵੀਡੀਓ ਬਲਾਗਿੰਗ ਮੁਕਾਬਲੇ ਵਿਚ ਹਿੱਸਾ ਲੈਣਾ , ਦਿਖਾਉਂਦਾ ਹੈ ਕਿ ਯੋਗ ਦੇ ਪ੍ਰਤੀ ਉਤਸ਼ਾਹ ਕਿੰਨਾ ਵਧ ਰਿਹਾ ਹੈ।

ਉਹਨਾਂ ਕਿਹਾ ਕਿ ਇਸ ਵਾਰ ਅਸੀਂ ਸਾਰੇ ਘਰ ‘ਤੇ ਹੀ ਯੋਗ ਕਰ ਰਹੇ ਹਾਂ ਤਾਂ ਇਹ ਯੋਗ ਦਿਵਸ ਫੈਮਿਲੀ ਬਾਂਡਿੰਗ ਵਧਾਉਣ ਦਾ ਵੀ ਦਿਨ ਹੈ। ਦੱਸ ਦਈਏ ਕਿ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਇਸ ਵਾਰ ਯੋਗ ਦਿਵਸ ‘ਤੇ ਕਿਸੇ ਤਰ੍ਹਾਂ ਦਾ ਸਮੂਹਿਕ ਅਯੋਜਨ ਨਹੀਂ ਕੀਤਾ ਗਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਬੱਚੇ, ਵੱਡੇ, ਨੌਜਵਾਨ, ਪਰਿਵਾਰ ਦੇ ਬਜ਼ੁਰਗ ਜਦੋਂ ਇਕੱਠੇ ਯੋਗ ਦੇ ਮਾਧਿਅਮ ਨਾਲ ਜੁੜਦੇ ਹਨ ਤਾਂ ਪੂਰੇ ਘਰ ਵਿਚ ਇਕ ਊਰਜਾ ਦਾ ਸੰਚਾਰ ਹੁੰਦਾ ਹੈ।

ਇਸ ਲਈ ਇਸ ਵਾਰ ਯੋਗ ਦਿਵਸ, ਭਾਵਨਾਤਮਕ ਯੋਗ ਦਾ ਵੀ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਕਾਰਨ ਦੁਨੀਆ ਯੋਗ ਦੀ ਜ਼ਰੂਰਤ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਹਿਸੂਸ ਕਰ ਰਹੀ ਹੈ। ਸਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ ਤਾਂ ਇਸ ਬਿਮਾਰੀ ਨੂੰ ਹਰਾਉਣ ਵਿਚ ਮਦਦ ਮਿਲੀ ਹੈ।