Parliament 'ਚ ਟ੍ਰਾਂਸਲੇਟਰ ਦੇ ਅਹੁਦੇ ਲਈ ਨਿਕਲੀਆਂ ਨੌਕਰੀਆਂ, 1.51 ਲੱਖ ਤੋਂ ਜ਼ਿਆਦਾ ਹੋਵੇਗੀ ਸੈਲਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਸਦ ਨੇ ਇਕ ਅਧਿਕਾਰਕ ਨੋਟੀਫੀਕੇਸ਼ਨ ਜਾਰੀ ਕਰ ਕੇ ਇੱਛੁਕ ਉਮੀਦਵਾਰਾਂ ਲਈ ਲੋਕਸਭਾ ਸਕੱਤਰੇਤ ਵਿਚ ਟ੍ਰਾਂਸਲੇਟਰ ਦੇ ਅਹੁਦੇ ਲ਼ਈ ਨੌਕਰੀ ਕੱਢੀ ਹੈ।

Parliament

ਨਵੀਂ ਦਿੱਲੀ: ਸੰਸਦ ਨੇ ਇਕ ਅਧਿਕਾਰਕ ਨੋਟੀਫੀਕੇਸ਼ਨ ਜਾਰੀ ਕਰ ਕੇ ਇੱਛੁਕ ਉਮੀਦਵਾਰਾਂ ਲਈ ਲੋਕਸਭਾ ਸਕੱਤਰੇਤ ਵਿਚ ਟ੍ਰਾਂਸਲੇਟਰ ਦੇ ਅਹੁਦੇ ਲ਼ਈ ਨੌਕਰੀ ਕੱਢੀ ਹੈ। ਜੋ ਉਮੀਦਵਾਰ ਇਸ ਅਹੁਦੇ ‘ਤੇ ਅਪਲਾਈ ਕਰਨਾ ਚਾਹੁੰਦੇ ਹਨ, ਉਹ 27 ਜੁਲਾਈ ਤੋਂ ਪਹਿਲਾਂ ਅਜਿਹਾ ਕਰ ਸਕਦੇ ਹਨ। ਟ੍ਰਾਂਸਲੇਟਰ ਦੇ ਅਹੁਦੇ ‘ਤੇ 27 ਉਮੀਦਵਾਰਾਂ ਦੀ ਚੋਣ ਹੋਵੇਗੀ। ਆਓ ਜਾਣਦੇ ਹਾਂ ਕਿ ਇਸ ਅਹੁਦੇ ‘ਤੇ ਅਪਲਾਈ ਕਰਨ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ।

ਯੋਗਤਾ

ਜੋ ਉਮੀਦਵਾਰ ਇਸ ਅਹੁਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਹਿੰਦੀ ਵਿਚ ਮਾਸਟਰ ਡਿਗਰੀ ਪ੍ਰਾਪਤ ਹੋਵੇ। ਇਸ ਦੇ ਨਾਲ ਰਾਜ ਸਰਕਾਰ ਦੇ ਦਫ਼ਤਰਾਂ ਵਿਚ ਟ੍ਰਾਂਸਲੇਟਰ ਦੇ ਅਹੁਦੇ ‘ਤੇ ਕੰਮ ਕਰਨ ਦਾ 2 ਸਾਲ ਦਾ ਤਜ਼ੁਰਬਾ ਹੋਣਾ ਚਾਹੀਦਾ ਹੈ।

ਉਮਰ ਸੀਮਾ

ਉਮੀਦਵਾਰਾਂ ਦੀ ਜ਼ਿਆਦਾਤਰ ਉਮਰ 27 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਹਾਲਾਂਕਿ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਉਮਰ ਵਿਚ ਛੋਟ ਮਿਲੇਗੀ। 

ਕਿਵੇਂ ਕਰੀਏ ਅਪਲਾਈ

ਇਸ ਅਹੁਦੇ ਲਈ ਅਧਿਕਾਰਕ ਵੈੱਬਸਾਈਟ loksabhaph.nic.in  ‘ਤੇ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਉਮੀਦਵਾਰਾਂ ਨੂੰ ਲੋੜੀਂਦੇ ਦਸਤਾਵੇਜ਼ ਦੇ ਨਾਲ ਐਪਲੀਕੇਸ਼ਨ ਨੂੰ ਸਕੈਨ ਕਰਕੇ ਈਮੇਲ ਪਤੇ ‘ਤੇ ਭੇਜਣਾ ਹੋਵੇਗਾ।

ਸੈਲਰੀ

ਚੁਣੇ ਗਏ ਉਮੀਦਵਾਰਾਂ ਨੂੰ 47,600 - 1,51,100 ਰੁਪਏ ਤੱਕ ਸੈਲਰੀ ਦਿੱਤੀ ਜਾਵੇਗੀ।