Garib Kalyan Rojgar Abhiyaan ਰਾਹੀਂ ਮਜ਼ਦੂਰਾਂ ਦੀ ਰੋਜ਼ ਹੋਵੇਗੀ 202 ਰੁਪਏ ਦੀ ਕਮਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਅਭਿਆਨ ਤਹਿਤ 125 ਦਿਨਾਂ ਤਕ ਮਜ਼ਦੂਰਾਂ ਨੂੰ ਵੱਖ ਵੱਖ ਕੰਮਾਂ...

PM modi launched garib kalyan rojgar abhiyaan

ਨਵੀਂ ਦਿੱਲੀ: ਕੋਰੋਨਾ ਕਾਰਨ ਲੱਗੇ ਲਾਕਡਾਊਨ ਦੌਰਾਨ ਵੱਖ-ਵੱਖ ਸ਼ਹਿਰਾਂ ਤੋਂ ਲੱਖਾਂ ਦੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਅਪਣੇ-ਅਪਣੇ ਘਰਾਂ ਨੂੰ ਵਾਪਸ ਆ ਚੁੱਕੇ ਹਨ। ਲਾਕਡਾਊਨ ਵਿਚ ਇਹਨਾਂ ਪ੍ਰਵਾਸੀ ਮਜ਼ਦੂਰਾਂ ਸਾਹਮਣੇ ਰੋਜ਼ੀ ਰੋਟੀ ਦਾ ਸੰਕਟ ਬਣਿਆ ਹੋਇਆ ਹੈ। ਇਸ ਪਰੇਸ਼ਾਨੀ ਨੂੰ ਧਿਆਨ ਵਿਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਗਰੀਬ ਕਲਿਆਣ ਰੁਜ਼ਗਾਰ ਅਭਿਆਨ (Garib Kalyan Rojgar Abhiyaan) ਲਾਂਚ ਕੀਤਾ ਹੈ।

ਇਸ ਅਭਿਆਨ ਤਹਿਤ 125 ਦਿਨਾਂ ਤਕ ਮਜ਼ਦੂਰਾਂ ਨੂੰ ਵੱਖ ਵੱਖ ਕੰਮਾਂ ਵਿਚ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਗਰੀਬ ਕਲਿਆਣ ਰੁਜ਼ਗਾਰ ਅਭਿਆਨ ਤਹਿਤ ਕੁੱਲ 125 ਦਿਨਾਂ ਦਾ ਕੰਮ ਚਲੇਗਾ। ਇਸ ਵਿਚ ਰੋਜ਼ ਦੀ ਮਜ਼ਦੂਰੀ ਮਨਰੇਗਾ ਦੀ ਮਜ਼ਦੂਰੀ ਦੇ ਹਿਸਾਬ ਨਾਲ ਹੀ ਦਿੱਤੀ ਜਾਵੇਗੀ। ਇਸ ਲਿਹਾਜ ਨਾਲ ਇਕ ਕਾਮਗਾਰ ਨੂੰ ਰੋਜ਼ 202 ਰੁਪਏ ਮਿਲਣਗੇ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਜਾਣਕਾਰੀ ਦਿੱਤੀ ਹੈ ਕਿ ਯੋਜਨਾ ਦੀ ਸ਼ੁਰੂਆਤ ਵਿਚ 125 ਦਿਨਾਂ ਤਕ ਵਿਆਪਕ ਪੱਧਰ ਤੇ ਅਭਿਆਨ ਚਲਾ ਕੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ ਜਾਣਗੇ। ਇਸ ਦੇ ਲਈ ਫਿਲਹਾਲ 6 ਰਾਜਾਂ ਦੇ 116 ਜ਼ਿਲ੍ਹਿਆਂ ਨੂੰ ਚੁਣਿਆ ਗਿਆ ਹੈ। ਅਭਿਆਨ ਨੂੰ ਕਾਮਯਾਬ ਬਣਾਉ ਲਈ ਸਰਕਾਰੀ ਤੰਤਰ ਪ੍ਰਵਾਸੀ ਮਜ਼ਦੂਰਾਂ ਦੀ ਸਹਾਇਤਾ ਲਈ ਮਿਸ਼ਨ ਮੋਡ ਵਿਚ ਕੰਮ ਕਰਨਗੇ।

ਜਿਹੜੇ ਮਜ਼ਦੂਰ ਸਪੈਸ਼ਲ ਟ੍ਰੇਨਾਂ ਰਾਹੀਂ ਜਾਂ ਸਰਕਾਰ ਦੁਆਰਾ ਹੋਰ ਤਰੀਕਿਆਂ ਨਾਲ ਪਿੰਡ ਭੇਜੇ ਗਏ ਹਨ ਉਹਨਾਂ ਦੇ ਨਾਮ ਦੀ ਸੂਚੀ ਪਹਿਲਾਂ ਹੀ ਸਰਕਾਰ ਕੋਲ ਹੈ। ਉਸੇ ਸੂਚੀ ਦੇ ਆਧਾਰ ਤੇ ਉਹਨਾਂ ਨੂੰ ਕੰਮ ਦਿੱਤਾ ਜਾਵੇਗਾ। ਜਿਹੜੇ ਮਜ਼ਦੂਰ ਕਿਸੇ ਸ਼ਹਿਰ ਤੋਂ ਪੈਦਲ ਜਾਂ ਹੋਰ ਤਰੀਕੇ ਨਾਲ ਅਪਣੇ ਪਿੰਡ ਪਹੁੰਚੇ ਹਨ ਉਹਨਾਂ ਦੀ ਵੀ ਸੂਚੀ ਸਬੰਧਿਤ ਜ਼ਿਲ੍ਹਾ ਦੇ ਜ਼ਿਲ੍ਹਾ ਅਧਿਕਾਰੀਆਂ ਕੋਲ ਹੈ। ਹਾਲਾਂਕਿ ਅਜਿਹੇ ਲੋਕਾਂ ਨੂੰ ਅਪਣਾ ਨਾਮ ਚੈੱਕ ਕਰਵਾ ਲੈਣਾ ਚਾਹੀਦਾ ਹੈ। ਰੁਜ਼ਗਾਰ ਅਭਿਆਨ ਵਿਚ ਕੰਮ ਕਰਾਉਣ ਤੋਂ ਲੈ ਕੇ ਮਜ਼ਦੂਰੀ ਦੇ ਭੁਗਤਾਨ ਦਾ ਕੰਮ, ਸਾਰੇ ਰਾਜ ਸਰਕਾਰ ਦੇ ਅਧਿਕਾਰੀ ਹੀ ਕਰਨਗੇ।

ਇਹ ਕੰਮ ਕਰਨਗੇ ਪ੍ਰਵਾਸੀ ਮਜ਼ਦੂਰ

ਕਮਿਊਨਿਟੀ ਸੈਨੀਟੇਸ਼ਨ ਕੰਪਲੈਕਸ

ਗ੍ਰਾਮ ਪੰਚਾਇਤ ਭਵਨ

ਫਾਇਨੈਂਸ ਕਮਿਸ਼ਨ ਫੰਡ ਅਧੀਨ ਕੀਤੇ ਜਾਣ ਵਾਲੇ ਕੰਮ

ਨੈਸ਼ਨਲ ਹਾਈਵੇ ਦੇ ਕੰਮ

ਜਲ ਸੰਭਾਲ ਅਤੇ ਜਲ ਸੰਭਾਲਣ ਦੇ ਕੰਮ

ਖੂਹਾਂ ਦਾ ਨਿਰਮਾਣ

ਬੂਟੇ ਲਗਾਉਣ ਦਾ ਕੰਮ

 

ਬਾਗਬਾਨੀ ਦਾ ਕੰਮ

ਆਂਗਣਵਾੜੀ ਕੇਂਦਰ ਦਾ ਕੰਮ

ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦਾ ਕੰਮ

ਪੇਂਡੂ ਸੜਕ ਅਤੇ ਸਰਹੱਦੀ ਸੜਕ ਦੇ ਕੰਮ

ਭਾਰਤੀ ਰੇਲਵੇ ਦੇ ਅਧੀਨ ਆਉਣ ਵਾਲੇ ਕੰਮ

ਸ਼ਿਆਮਾ ਪ੍ਰਸਾਦ ਮੁਖਰਜੀ ਅਰਬਨ ਮਿਸ਼ਨ

ਭਾਰਤ ਨੈੱਟ ਦੇ ਅਧੀਨ ਫਾਈਬਰ ਆਪਟੀਕਲ ਕੇਬਲਿੰਗ ਦਾ ਕੰਮ

ਪ੍ਰਧਾਨ ਮੰਤਰੀ ਕੁਸਮ ਯੋਜਨਾ ਦਾ ਕੰਮ

ਜਲ ਜੀਵਨ ਮਿਸ਼ਨ ਤਹਿਤ ਕੀਤੇ ਜਾਣ ਵਾਲੇ ਕੰਮ

ਪ੍ਰਧਾਨ ਮੰਤਰੀ ਊਰਜਾ ਗੰਗਾ ਪ੍ਰੋਜੈਕਟ

ਕ੍ਰਿਸ਼ੀ ਵਿਗਿਆਨ ਕੇਂਦਰ ਅਧੀਨ ਰੋਜ਼ੀ ਰੋਟੀ ਦੀ ਸਿਖਲਾਈ

ਜ਼ਿਲ੍ਹਾ ਖਣਿਜ ਫੰਡ ਅਧੀਨ ਆਉਣ ਵਾਲੇ ਕੰਮ

ਠੋਸ ਅਤੇ ਤਰਲ ਰਹਿੰਦ ਪ੍ਰਬੰਧਨ ਦੇ ਕੰਮ

ਫਾਰਮ ਪੋਂਡ ਦੀ ਯੋਜਨਾ ਦਾ ਕੰਮ

ਪਸ਼ੂ ਸ਼ੈੱਡ ਬਣਾਉਣ

ਭੇਡ/ਬੱਕਰੀ ਲਈ ਸ਼ੈੱਡ ਦੀ ਉਸਾਰੀ

ਪੋਲਟਰੀ ਲਈ ਸ਼ੈੱਡ ਨਿਰਮਾਣ

ਕੀੜਾ ਖਾਦ ਬਣਾਉਣ ਵਾਲੀ ਇਕਾਈ ਦੀ ਤਿਆਰੀ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।