'ਜੇਕਰ ਇਹ ਸਾਵਧਾਨੀਆਂ ਨਾ ਵਰਤੀਆਂ ਤਾਂ ਆ ਸਕਦੀ ਹੈ ਕੋਰੋਨਾ ਦੀ ਤੀਸਰੀ ਲਹਿਰ'

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ 'ਚ ਕੋਰੋਨਾ ਦੀ ਤੀਸਰੀ ਲਹਿਰ ਦੇ ਖਦਸ਼ੇ ਨੂੰ ਦੇਖਦੇ ਹੋਏ ਤਿਆਰੀਆਂ ਲਗਾਤਾਰ ਜਾਰੀ ਹਨ

Coronavirus

ਨਵੀਂ ਦਿੱਲੀ-ਯੋਗ ਦਿਵਸ ਦੇ ਮੌਕੇ 'ਤੇ ਕੇਂਦਰ ਸਰਕਾਰ ਨੇ ਅੱਜ ਭਾਵ 21 ਜੂਨ ਤੋਂ ਦੇਸ਼ ਭਰ 'ਚ 18 ਸਾਲ ਤੋਂ ਵਧੇਰੀ ਉਮਰ ਦੇ ਸਾਰੇ ਵਿਅਕਤੀਆਂ ਲਈ ਮੁਫਤ ਕੋਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਲਈ ਟੀਕਾਕਰਨ ਲਈ ਕੋਵਿਨ ਐਪ 'ਤੇ ਰਜਿਸਟ੍ਰੇਸ਼ਨ ਦੀ ਵੀ ਜ਼ਰੂਰਤੀ ਨਹੀਂ ਹੋਵੇਗੀ। ਸਰਕਾਰ ਨੂੰ ਉਮੀਦ ਹੈ ਕਿ ਟੀਕਾਕਰਨ ਦੀ ਗਿਣਤੀ ਵਧੇਗੀ ਤਾਂ ਜੋ ਕੋਰੋਨਾ ਨਾਲ ਜਲਦ ਤੋਂ ਜਲਦ ਨਜਿੱਠਿਆ ਜਾ ਸਕੇ।

ਇਹ ਵੀ ਪੜ੍ਹੋ-1988 ਬੈਚ ਦੇ IAS ਅਧਿਕਾਰੀ ਧਰਮਪਾਲ ਹੋਣਗੇ ਚੰਡੀਗੜ੍ਹ ਪ੍ਰਸ਼ਾਸਕ ਦੇ ਨਵੇਂ ਸਲਾਹਕਾਰ

ਕੋਰੋਨਾ ਦੀ ਦੂਜੀ ਲਹਿਰ 'ਚ ਨਿਯਮਾਂ ਦੀ ਉਲੰਘਣਾ ਕਰਨ 'ਤੇ ਦਿੱਲੀ ਪੁਲਸ ਨੇ ਲੋਕਾਂ ਵਿਰੁੱਧ ਜੰਮ ਕੇ ਕਾਰਵਾਈ ਕੀਤੀ। ਅਨਲਾਕ 'ਚ ਸਾਰਾ ਕੁਝ ਖੁੱਲ਼੍ਹ ਜਾਣ 'ਤੇ ਲੋਕਾਂ ਨੇ ਜ਼ਿਆਦਾ ਲਾਪਰਵਾਹੀ ਵਰਤੀ ਜਿਸ ਨਾਲ ਪੁਲਸ ਨੇ ਜ਼ਿਆਦਾ ਲੋਕਾਂ ਵਿਰੁੱਧ ਕਾਰਵਾਈ ਕੀਤੀ। ਇਸ ਦੌਰਾਨ ਹੁਣ ਤੱਕ 3.92 ਕਰੋੜ ਰੁਪਏ ਵਸੂਲੇ ਗਏ। ਦਿੱਲੀ 'ਚ ਕੋਰੋਨਾ ਦੀ ਤੀਸਰੀ ਲਹਿਰ ਦੇ ਖਦਸ਼ੇ ਨੂੰ ਦੇਖਦੇ ਹੋਏ ਤਿਆਰੀਆਂ ਲਗਾਤਾਰ ਜਾਰੀ ਹਨ।

ਇਹ ਵੀ ਪੜ੍ਹੋ-ਜੁਲਾਈ-ਅਗਸਤ 'ਚ ਕੋਵਿਡ-19 ਟੀਕਾਕਰਨ ਦੀ ਗਤੀ ਵਧਾਏਗੀ ਸਰਕਾਰ : ਅਮਿਤ ਸ਼ਾਹ

ਸਰਕਾਰ ਦੇ ਹੁਕਮਾਂ 'ਤੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਆਈ.ਸੀ.ਯੂ. ਬੈਡ, ਆਕਸੀਜਨ ਦੇ ਇੰਤਜ਼ਾਮ ਵਧਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਆਪਣੇ ਵੱਲੋਂ ਤੀਸਰੀ ਲਹਿਰ ਨਾਲ ਨਜਿੱਠਣ ਲਈ ਸਾਰੀਆਂ ਤਿਆਰੀਆਂ ਕਰ ਰਹੀ ਹੈ। ਇਸ ਦੇ ਤਹਿਤ ਹਸਪਤਾਲਾਂ 'ਚ ਬੈੱਡਾਂ ਦੀ ਗਿਣਤੀ ਵਧਾਈ ਜਾ ਰਹੀ ਹੈ।ਦਿੱਲੀ ਦੇ ਇਕ ਹਸਪਤਾਲ ਦੇ ਡਾ. ਏ.ਕੇ. ਸਿੰਘ ਰਾਣਾ ਨੇ ਕਿਹਾ ਕਿ ਲੰਬੇ ਸਮੇਂ ਦੇ ਲਾਕਡਾਊਨ ਤੋਂ ਬਾਅਦ ਹੁਣ ਦਿੱਲੀ ਸਮੇਤ ਦੇਸ਼ ਭਰ 'ਚ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ।

ਇਹ ਵੀ ਪੜ੍ਹੋ-SC 'ਚ ਕੇਂਦਰ ਨੇ ਦੱਸਿਆ, ਕੋਰੋਨਾ ਨਾਲ ਹੋਈਆਂ ਮੌਤਾਂ ਨੂੰ ਮੰਨਿਆ ਜਾਵੇਗਾ 'Covid Death'

ਜੇਕਰ ਲੋਕਾਂ ਨੇ ਇਸ ਫੇਜ਼ 'ਚ ਕੋਵਿਡ-19 ਦੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਤਾਂ ਆਪਣੇ ਘਰਾਂ 'ਚ ਹੀ ਅੱਗ ਲਾਉਣ ਵਰਗਾ ਹੋ ਜਾਵੇਗਾ।ਡਾ. ਰਾਣਾ ਨੇ ਕਿਹਾ ਕਿ ਸੋਸ਼ਲ ਡਿਸੈਂਸਿੰਗ, ਮਾਸਕ ਅਤੇ ਟੀਕਾਕਰਨ ਵਰਗੀਆਂ ਚੀਜ਼ਾਂ ਨਹੀਂ ਅਪਣਾਈਆਂ ਗਈਆਂ ਤਾਂ ਤੀਸਰੀ ਲਹਿਰ ਦੇ ਆਉਣ ਦਾ ਖਦਸ਼ਾ ਵਧ ਜਾਵੇਗਾ।  ਇਸ ਦੇ ਨਾਲ ਹੀ ਬੱਚਿਆਂ 'ਤੇ ਵਧੇਰੇ ਖਤਰੇ ਦੇ ਖਦਸ਼ਾ ਨੂੰ ਦੇਖਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਦੇ ਵੱਖ ਹੀ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਲਈ ਸਪੈਸ਼ਲ ਆਕਸੀਜਨ ਸਿਲੰਡਰ ਅਤੇ ਬੈੱਡ ਲਵਾਏ ਜਾ ਰਹੇ ਹਨ।

ਇਹ ਵੀ ਪੜ੍ਹੋ-WHO ਦਾ ਦਾਅਵਾ : ਕੋਰੋਨਾ ਦੇ ਇਕ ਹੋਰ ਰੂਪ ਨੇ 29 ਦੇਸ਼ਾਂ 'ਚ ਦਿੱਤੀ ਦਸਤਕ