Swiss banks : ਸਵਿਸ ਬੈਂਕਾਂ 'ਚ ਰੱਖਿਆ ਭਾਰਤੀਆਂ ਦਾ ਪੈਸਾ ਪਿਛਲੇ 4 ਸਾਲਾਂ 'ਚ 70 ਫੀਸਦੀ ਘੱਟ ਕੇ ਰਿਕਾਰਡ ਹੇਠਲੇ ਪੱਧਰ 'ਤੇ ਆਇਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Swiss banks : ਸਵਿਸ ਬੈਂਕ ਦੀ ਤਾਜ਼ਾ ਰਿਪੋਰਟ ’ਚ ਹੋਇਆ ਖੁਲਾਸਾ 

Swiss banks

Swiss banks : ਨਵੀਂ ਦਿੱਲੀ : ਸਵਿਸ ਬੈਂਕ ਦੀ ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਮੌਜੂਦਾ ਸਮੇਂ ਵਿੱਚ ਭਾਰਤੀ ਨਗਾਰਿਕਾਂ ਤੇ ਕੰਪਨੀਆਂ ਵੱਲੋਂ ਸਵਿਸ ਬੈਂਕਾਂ ਵਿਚ ਜਮ੍ਹਾ ਪੈਸੇ 2023 'ਚ 70 ਫ਼ੀਸਦੀ ਦੀ ਤੇਜ਼ ਗਿਰਾਵਟ ਨਾਲ 4 ਸਾਲਾਂ ਦੇ ਹੇਠਲੇ ਪੱਧਰ 9,771 ਕਰੋੜ ਰੁਪਏ (1.04 ਸਵਿਸ ਫ੍ਰੈਂਕ) 'ਤੇ ਆ ਗਿਆ ਹੈ। ਇਹ ਪੈਸਾ ਸਥਾਨਕ ਬ੍ਰਾਂਚਾਂ ਤੇ ਹੋਰ ਵਿੱਤੀ ਅਦਾਰਿਆਂ ਰਾਹੀਂ ਸਵਿਸ ਬੈਂਕਾਂ 'ਚ ਜਮ੍ਹਾ ਹੈ। 

ਇਹ ਵੀ ਪੜੋ:Fatehabad Murder : ਫਤਿਹਾਬਾਦ ’ਚ ਨਾਜਾਇਜ਼ ਸਬੰਧਾਂ ਕਾਰਨ ਪਤਨੀ ਅਤੇ ਜੀਜੇ ਦਾ ਕਤਲ, ਦੋਨੋਂ ਪੰਜ ਦਿਨਾਂ ਤੋਂ ਸੀ ਫ਼ਰਾਰ 

ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਵੱਲੋਂ ਵੀਰਵਾਰ ਨੂੰ ਜਾਰੀ ਰਿਪੋਰਟ ਮੁਤਾਬਕ, ਸਵਿਸ ਬੈਂਕਾਂ ’ਚ ਭਾਰਤੀ ਗਾਹਕਾਂ ਦੇ ਕੁੱਲ ਪੈਸੇ ’ਚ ਲਗਾਤਾਰ ਦੂਜੇ ਸਾਲ ਗਿਰਾਵਟ ਆਈ ਹੈ। ਇਹ 2021 ਵਿਚ 14 ਸਾਲਾਂ ਦੇ ਉੱਚ ਪੱਧਰ 3.83 ਅਰਬ ਸਵਿਸ ਫ੍ਰੈਂਕ ਤੇ ਪਹੁੰਚ ਗਿਆ ਸੀ। ਗਿਰਾਵਟ ਦਾ ਮੁੱਖ ਕਾਰਨ ਬਰਾਂਡ, ਸਕਿਓਰਟੀਆਂ ਤੇ ਵੱਖ- ਵੱਖ ਵਿੱਤੀ ਵਸੀਲਿਆਂ ਰਾਹੀਂ ਰੱਖੇ ਗਏ ਪੈਸੇ 'ਚ ਕਮੀ ਆਉਣਾ ਹੈ। 

ਇਹ ਵੀ ਪੜੋ:High Court : ਹਾਈਕੋਰਟ ਪੈਨਸ਼ਨ ਜਾਰੀ ਕਰਨ ਲਈ ਦੇਰੀ ਲਈ ਪੰਜਾਬ ਸਰਕਾਰ ਨੂੰ ਲਗਾਈ ਫਟਕਾਰ, 25 ਹਜ਼ਾਰ ਦਾ ਲਗਾਇਆ ਜੁਰਮਾਨਾ 

ਇਸ ਦੇ ਇਲਾਵਾ ਗਾਹਕ ਜਮ੍ਹਾ ਖਾਤਿਆਂ 'ਚ ਜਮ੍ਹਾ ਰਾਸ਼ੀ ਤੇ ਭਾਰਤ 'ਚ ਹੋਰ ਬੈਂਕ ਬ੍ਰਾਂਚਾਂ ਰਾਹੀਂ ਰੱਖੇ ਗਏ ਪੈਸੇ 'ਚ ਵੀ ਭਾਰੀ ਗਿਰਾਵਟ ਆਈ ਹੈ। ਇਹ ਸਵਿਸ ਨੈਸ਼ਨਲ ਬੈਂਕ (ਐੱਸਐਨਬੀ) ਨੂੰ ਬੈਂਕਾਂ ਵਲੋਂ ਦੱਸੇ ਗਏ ਸਰਕਾਰੀ ਅੰਕੜੇ ਹਨ ਤੇ ਇਹ ਸਵਿਟਜ਼ਰਲੈਂਡ ’ਚ ਭਾਰਤੀਆਂ ਵੱਲੋਂ ਰੱਖੇ ਗਏ ਕਥਿਤ ਕਾਲੇ ਧਨ ਦੀ ਮਾਤਰਾ ਦਾ ਸੰਕੇਤ ਨਹੀਂ ਦਿੰਦੇ। ਇਨ੍ਹਾਂ ਅੰਕੜਿਆਂ ’ਚ ਉਹ ਧਨ ਨਹੀਂ ਸ਼ਾਮਲ ਹੈ ਜਿਹੜਾ ਭਾਰਤੀਆਂ, ਐੱਨਆਰਆਈਜ਼ ਜਾਂ ਹੋਰ ਲੋਕਾਂ ਨੇ ਤੀਜੇ ਦੇਸ਼ ਦੀਆਂ ਸੰਸਥਾਵਾਂ ਦੇ ਨਾਂ 'ਤੇ ਸਵਿਸ ਬੈਂਕਾਂ ਵਿਚ ਰੱਖਿਆ ਹੋ ਸਕਦਾ ਹੈ।

(For more news apart from Indians kept in Swiss banks money fell by 70 percent in last 4 years to record low News in punjabi  News in Punjabi, stay tuned to Rozana Spokesman)